ਮਾਨਸਾ ਵਿਖੇ ਜੱਦੀ ਖੇਤ ’ਚ ਕੀਤਾ ਜਾਵੇਗਾ ਸਸਕਾਰ
ਮਾਨਸਾ, 6 ਨਵੰਬਰ (ਬਲਵਿੰਦਰ ਸਿੰਘ ਧਾਲੀਵਾਲ)-ਐਂਟੀ ਡਰੱਗ ਟਾਸਕ ਫੋਰਸ ਦੇ ਆਗੂ ਪਰਵਿੰਦਰ ਸਿੰਘ ਝੋਟਾ ਦਾ ਅੰਤਿਮ ਸੰਸਕਾਰ 26ਵੇਂ ਦਿਨ 7 ਨਵੰਬਰ ਨੂੰ ਬਾਅਦ ਦੁਪਹਿਰ ਇੱਥੇ ਚਕੇਰੀਆਂ ਰੋਡ ’ਤੇ ਉਨ੍ਹਾਂ ਦੇ ਖੇਤ ’ਚ ਹੀ ਕੀਤਾ ਜਾਵੇਗਾ। ਸਸਕਾਰ ਕਰਨ ਲਈ ਸੰਬੰਧੀਆਂ ਤੇ ਐਕਸ਼ਨ ਕਮੇਟੀ ਵਲੋਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ।
ਅਜੀਤ ਡੈਸਕ
07-11-2026