ਸੁਖਬੀਰ ਸਿੰਘ ਬਾਦਲ ਨੇ ਅਦਾਲਤ ’ਚ ਨਿੱਜੀ ਪੇਸ਼ੀ ਤੋਂ ਮੰਗੀ ਛੋਟ
ਚੰਡੀਗੜ੍ਹ, 6 ਨਵੰਬਰ (ਮਾਰਕੰਡਾ)- ਸ਼੍ਰੋਮਣੀ ਅਕਾਲੀ ਦਲ (ਬ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਚੰਡੀਗੜ੍ਹ ਦੀ ਅਦਾਲਤ ਵਿਚ ਚੱਲ ਰਹੇ ਇਕ ਮਾਮਲੇ ’ਚ ਅੱਜ ਦੀ ਸੁਣਵਾਈ ਲਈ ਨਿੱਜੀ ਪੇਸ਼ੀ ਤੋਂ ਛੋਟ ਦੀ ਅਰਜ਼ੀ ਦਾਇਰ ਕੀਤੀ। ਇਹ ਅਰਜ਼ੀ ਵਧੀਕ ਚੀਫ਼ ਜੁਡੀਸ਼ੀਅਲ ਮੈਜਿਸਟਰੇਟ ਦੀ ਅਦਾਲਤ ਵਿਚ ਪੇਸ਼ ਕੀਤੀ ਗਈ, ਜੋ ਕਿ ਅਦਾਲਤ ਦੁਆਰਾ ਮੰਨ ਲਈ ਗਈ ਹੈ।
ਅਜੀਤ ਡੈਸਕ
07-11-2026