07-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2026

ਅੱਜ ਭੋਗ ’ਤੇ ਵਿਸ਼ੇਸ਼ ਰਮਣੀਕ ਸਿੰਘ ਸੰਧੂ ਚੋਹਲਾ

ਅਟਾਰੀ ਸਰਹੱਦ (ਅੰਮਿ੍ਤਸਰ)-ਰਮਣੀਕ ਸਿੰਘ ਸੰਧੂ ਦੇ ਅਕਾਲ ਚਲਾਣਾ ਕਰ ਜਾਣ ਨਾਲ ਜਿੱਥੇ ਪਰਿਵਾਰ ਮਾਤਾ-ਪਿਤਾ, ਪਤਨੀ, ਬੱਚਿਆਂ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ, ਉੱਥੇ ਸਾਕ ਸੰਬੰਧੀਆਂ, ਰਿਸ਼ਤੇਦਾਰਾਂ, ਭੈਣ-ਭਰਾ ਤੇ ਹੋਰ ਮੋਹ ਰੱਖਣ ਵਾਲੇ ਯਾਰਾਂ- ਦੋਸਤਾਂ, ਮਿੱਤਰਾਂ ਨੂੰ ਵੀ ਰਮਣੀਕ ਸਿੰਘ ਸੰਧੂ ਦੇ ਹੱਸਦੇ ਵੱਸਦੇ ਘਰ ਵਿਚੋਂ ਦੂਰ ਉਡਾਰੀ ਮਾਰ ਜਾਣਾ ਦੁੱਖਾਂ ਦੇ ਪਹਾੜ ਡਿੱਗਣ ਦੇ ਬਰਾਬਰ ਹੈ। ਰਮਣੀਕ ਸਿੰਘ ਚੋਹਲਾ ਦਾ ਜਨਮ ਪਿਤਾ ਸ.

ਅਜੀਤ ਡੈਸਕ 07-11-2026
ਅਟਾਰੀ ਸਰਹੱਦ (ਅੰਮਿ੍ਤਸਰ)-ਰਮਣੀਕ ਸਿੰਘ ਸੰਧੂ ਦੇ ਅਕਾਲ ਚਲਾਣਾ ਕਰ ਜਾਣ ਨਾਲ ਜਿੱਥੇ ਪਰਿਵਾਰ ਮਾਤਾ-ਪਿਤਾ, ਪਤਨੀ, ਬੱਚਿਆਂ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ, ਉੱਥੇ ਸਾਕ ਸੰਬੰਧੀਆਂ, ਰਿਸ਼ਤੇਦਾਰਾਂ, ਭੈਣ-ਭਰਾ ਤੇ ਹੋਰ ਮੋਹ ਰੱਖਣ ਵਾਲੇ ਯਾਰਾਂ- ਦੋਸਤਾਂ, ਮਿੱਤਰਾਂ ਨੂੰ ਵੀ ਰਮਣੀਕ ਸਿੰਘ ਸੰਧੂ ਦੇ ਹੱਸਦੇ ਵੱਸਦੇ ਘਰ ਵਿਚੋਂ ਦੂਰ ਉਡਾਰੀ ਮਾਰ ਜਾਣਾ ਦੁੱਖਾਂ ਦੇ ਪਹਾੜ ਡਿੱਗਣ ਦੇ ਬਰਾਬਰ ਹੈ। ਰਮਣੀਕ ਸਿੰਘ ਚੋਹਲਾ ਦਾ ਜਨਮ ਪਿਤਾ ਸ. ਬਲਬੀਰ ਸਿੰਘ (ਰਿਟਾ. ਪੰਜਾਬ ਪੁਲਿਸ) ਅਤੇ ਮਾਤਾ ਜਸਪਾਲ ਕੌਰ ਦੀ ਕੁੱਖੋਂ 20 ਫਰਵਰੀ 1978 ਨੂੰ ਹੋਇਆ। ਰਮਣੀਕ ਸਿੰਘ ਚੋਹਲਾ ਨੇ ਸਕੂਲ ਅਤੇ ਕਾਲਜ ਦੀ ਪੜ੍ਹਾਈ ਦੇ ਦੌਰਾਨ ਹਾਕੀ ਖੇਡ ਵਿਚ ਮੱਲਾਂ ਮਾਰਦਿਆਂ ਬਹੁਤ ਵਧੀਆ ਖਿਡਾਰੀ ਦਾ ਖ਼ਿਤਾਬ ਹਾਸਿਲ ਕੀਤਾ। ਰਮਣੀਕ ਸਿੰਘ ਚੋਹਲਾ ਨੇ ਇਮਾਨਦਾਰੀ ਤੇ ਲਗਨ ਨਾਲ ਦਿਨ-ਰਾਤ ਮਿਹਨਤ ਕਰਕੇ 2005 ’ਚ ਬੈਂਕ ਆਫ਼ ਪੰਜਾਬ ਵਿਚ ਐਗਰੀਕਲਚਰ ਦੀ ਭਰਤੀ ਵਿਚ ਹੋਈ ਇੰਟਰਵਿਊ ਦੌਰਾਨ ਆਪਣੀ ਕਾਬਲੀਅਤ ਵਿਖਾਉਂਦਿਆਂ ਅਫ਼ਸਰ ਵਜੋਂ ਨਿਯੁਕਤ ਹੋਏ। ਬੈਂਕ ਵਲੋਂ ਰਮਣੀਕ ਸਿੰਘ ਚੋਹਲਾ ਦੀ ਮਿਹਨਤ ਨੂੰ ਵੇਖਦਿਆਂ 2006 ਵਿਚ ਇਸੇ ਬੈਂਕ ਵਿਚ ਪ੍ਰਮੋਟ ਕਰਕੇ ਰੂਰਲ ਡਿਵੈਲਪਮੈਂਟ ਮੈਨੇਜਰ ਦੇ ਤੌਰ ’ਤੇ ਨਿਯੁਕਤ ਕੀਤਾ ਗਿਆ। ਪਹਿਲੇ ਬੈਂਕ ਵਿਚ ਵਧੀਆ ਸੇਵਾਵਾਂ ਦੇਣ ਦਾ ਖਿਤਾਬ ਹਾਸਿਲ ਕਰਨ ਵਾਲੇ ਰਮਣੀਕ ਸਿੰਘ ਚੋਹਲਾ ਨੂੰ 2009 ਵਿਚ ਆਈ. ਐੱਨ. ਸੀ. ਵਿਆਸਾ ਬੈਂਕ ’ਚ ਦੂਸਰੀ ਬੈਂਕ ਵਿਚ ਨੌਕਰੀ ਦੀ ਸ਼ੁਰੂਆਤ ਕੀਤੀ ਜੋ ਕਿ ਰਮਣੀਕ ਸਿੰਘ ਸੰਧੂ ਨੂੰ ਐਹੋ ਜਿਹੀ ਰਾਸ ਆਈ ਕਿ 2012 ’ਚ ਜ਼ੋਨਲ ਹੈੱਡ ਪ੍ਰਮੋਟ ਹੋਏ ਅਤੇ 2015 ਤੱਕ ਬੈਂਕ ਵਿਚ ਕੰਮ ਕੀਤਾ। ਸਵਰਗੀ ਰਮਣੀਕ ਸਿੰਘ ਸੰਧੂ ਚੋਹਲਾ ਨਮਿਤ ਰੱਖੇ ਅਖੰਡ ਪਾਠ ਸਾਹਿਬ ਦੇ ਭੋਗ ਉਨ੍ਹਾਂ ਦੇ ਗ੍ਰਹਿ ਵਿਖੇ ਪੈਣ ਉਪਰੰਤ ਸ਼ਬਦ ਕੀਰਤਨ, ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਰੋਹ ਗੁਰਦੁਆਰਾ ਸ੍ਰੀ ਗੁਰੂ ਨਾਨਕ ਪ੍ਰਕਾਸ਼ ਗਾਰਡਨ ਇਨਕਲੇਵ ਬਾਈਪਾਸ ਅੰਮ੍ਰਿਤਸਰ ਵਿਖੇ 7 ਨਵੰਬਰ ਨੂੰ 11.30 ਤੋਂ 1 ਵਜੇ ਹੋਵੇਗਾ। –ਰਾਜਿੰਦਰ ਸਿੰਘ ਰੂਬੀ
ਪਿਛਲੀ ਖ਼ਬਰ ਪਾਕਿਸਤਾਨ ’ਚ ਚੀਨੀ ਨਾਗਰਿਕਾਂ ਅਤੇ ਸੀ. ਪੀ. ਈ. ਸੀ. ਦੀ ਸੁਰੱਖਿਆ ਨੂੰ ਲੈ ਕੇ ਚੀਨ ਚਿੰਤਤ ਅਗਲੀ ਖ਼ਬਰ ਸਿਆਸੀ ਲੀਡਰਸ਼ਿਪ ਦੀ ਗਿਰਾਵਟ ਤੇ ਮੌਕਾਪ੍ਰਸਤ ਰਾਜਨੀਤੀ ’ਤੇ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਵਲੋਂ ਚਿੰਤਾ ਦਾ ਪ੍ਰਗਟ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।