02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-01-2026

ਜੀਂਦੜਾ ਸਕੂਲ ਇਲਾਕੇ ਦੇ ਲੋਕਾਂ ਦੀ ਪਹਿਲੀ ਪਸੰਦ ਬਣਿਆ <br/>

ਜੀਂਦੜਾ ਸਕੂਲ ਦੀ ਬਿਲਡਿੰਗ ਦਾ ਦਿ੍ਸ਼ (ਹਾਸ਼ੀਏ 'ਚ) ਚੇਅਰਮੈਨ ਜਸਵੰਤ ਸਿੰਘ ਭੁੱਲਰ) ਤਸਵੀਰ : ਕਲਸੀ <br/> 25-01-2026
ਕਿਸ਼ਨਪੁਰਾ ਕਲਾਂ, 24 ਜਨਵਰੀ (ਅਮੋਲਕ ਸਿੰਘ ਕਲਸੀ)-ਸ੍ਰੀ ਗੁਰੂ ਗੋਬਿੰਦ ਸਿੰਘ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਜੀਂਦੜਾ ਨੇ ਪੂਰੇ ਕੀਤੇ 25 ਸਾਲ ਸਿੱਖਿਆ ਦੇ ਖੇਤਰ ਵਿਚ ਗੁਣਵੱਤਾ, ਅਨੁਸ਼ਾਸਨ ਤੇ ਆਧੁਨਿਕ ਲਿਹਾਜ਼ ਲਈ ਜਾਣਿਆਂ ਜਾਣ ਵਾਲਾ ਸ੍ਰੀ ਗੁਰੂ ਗੋਬਿੰਦ ਸਿੰਘ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਜੀਂਦੜਾ ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਤੇ ਲੋਕਾਂ ਦੀ ਪਹਿਲੀ ਪਸੰਦ ਬਣ ਕੇ ਉੱਭਰਿਆ ਹੈ | ਪਿਛਲੇ 25 ਸਾਲ ਤੋਂ ਹੀ ਸਕੂਲ ਨੇ ਆਪਣੀ ਵੱਖਰੀ ਪਛਾਣ ਬਣਾਈ ਹੈ ਤੇ ਮਾਪਿਆਂ ਦਾ ਭਰੋਸਾ ਜਿੱਤਿਆ ਹੈ | ਇਸ ਮੌਕੇ ਸਕੂਲ ਦੇ ਚੇਅਰਮੈਨ ਜਸਵੰਤ ਸਿੰਘ ਭੁੱਲਰ ਤੇ ਜਨਰਲ ਸੈਕਟਰੀ ਪ੍ਰਭਜੋਤ ਸਿੰਘ ਭੁੱਲਰ ਨੇ ਦੱਸਿਆ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਜੀਂਦੜਾ ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਵਿਚ ਸੀ. ਬੀ. ਐੱਸ. ਈ. ਪੈਟਰਨ ਅਤੇ ਪੰਜਾਬ ਸਕੂਲ ਸਿੱਖਿਆ ਬੋਰਡ ਅਧੀਨ ਸਿੱਖਿਆ ਦਿੱਤੀ ਜਾਂਦੀ ਹੈ, ਇਸ ਤੋਂ ਇਲਾਵਾ ਸਕੂਲ ਵਿਚ ਧਾਰਮਿਕ ਸਿੱਖਿਆ ਤੇ ਧਰਮ ਨਾਲ ਜੋੜ ਕੇ ਰੱਖਿਆ ਜਾਂਦਾ ਹੈ | ਉਨ੍ਹਾਂ ਦੱਸਿਆ ਕਿ ਸਕੂਲ ਵਿਚ 2026-27 ਲਈ ਦਾਖਲਾ ਸ਼ੁਰੂ ਹੋ ਚੁੱਕਾ ਹੈ | ਇਸ ਮੌਕੇ ਸਕੂਲ ਦੀ ਪਿ੍ੰਸੀਪਲ ਮਨਦੀਪ ਕੌਰ ਨੇ ਦੱਸਿਆ ਕਿ ਸਕੂਲ ਦਾ ਮੁੱਖ ਉਦੇਸ਼ ਕੇਵਲ ਕਿਤਾਬੀ ਗਿਆਨ ਤੱਕ ਸੀਮਤ ਨਾ ਰਹਿ ਕੇ ਬੱਚਿਆਂ ਦੇ ਸਰਬਪੱਖੀ ਵਿਕਾਸ 'ਤੇ ਧਿਆਨ ਕੇਂਦਰਿਤ ਕਰਨਾ ਹੈ | ਇਸ ਲਈ ਇਥੇ ਅਕਾਦਮਿਕ ਦੇ ਨਾਲ-ਨਾਲ ਖੇਡਾਂ, ਦੇ ਪੱਧਰ ਵਿਚ ਵੀ ਨੈਸ਼ਨਲ ਅਵਾਰਡ ਪੱਧਰ ਤੱਕ ਵੀ ਪਹੁੰਚੇ ਵਿਦਿਆਰਥੀ ਇਸ ਦੇ ਨਾਲ-ਨਾਲ ਸਭਿਆਚਾਰਕ ਗਤੀਵਿਧੀਆਂ, ਯੋਗਾ, ਸੰਗੀਤ, ਨਾਚ ਤੇ ਨੈਤਿਕ ਸਿੱਖਿਆ ਨੂੰ ਵੀ ਖ਼ਾਸ ਮਹੱਤਤਾ ਦਿੱਤੀ ਜਾਂਦੀ ਹੈ |

ਪਿਛਲੀ ਖ਼ਬਰ ਭਾਰਤ ਦੀ ਏਕਤਾ ਅਤੇ ਸ਼ਾਨ ਦਾ ਪ੍ਰਤੀਕ ਤਿਰੰਗਾ-ਡਾ. ਜਸਵਿੰਦਰ ਸਿੰਘ ਬਰਾੜ <br/> ਅਗਲੀ ਖ਼ਬਰ ਦੋ ਦੇਸੀ ਪਿਸਟਲ 32 ਬੋਰ ਸਮੇਤ 4 ਜ਼ਿੰਦਾ ਰੌਂਦ 32 ਬੋਰ ਬਰਾਮਦ, ਇਕ ਗਿ੍ਫਤਾਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।