12-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-02-2026

ਕਮਲ ਸ਼ਰਮਾ ਅਤੇ ਰਾਮ ਪ੍ਰਕਾਸ਼ ਮੰਗਲਾ ਨੂੰ ਸੱਜਨੀ ਵੱਲਭ ਵਿਹਾਰਾ ਉਤਸਵ ਲਈ ਸੱਦਾ ਪੱਤਰ ਭੇਟ <br/>

ਅਜੀਤ ਡੈਸਕ 15-02-2026
ਮੋਗਾ, 14 ਫਰਵਰੀ (ਸੁਰਿੰਦਰਪਾਲ ਸਿੰਘ)-ਸਮਾਜ ਸੇਵੀ ਕਮਲ ਸ਼ਰਮਾ ਅਤੇ ਰਾਮ ਪ੍ਰਕਾਸ਼ ਮੰਗਲਾ ਨੂੰ 20, 21 ਤੇ 22 ਫਰਵਰੀ ਨੂੰ ਮੋਗਾ ਦੀ ਫਰੈਂਡਜ਼ ਕਾਲੋਨੀ ਸਥਿਤ ਰਾਧਾ ਕਿ੍ਸ਼ਨ ਮੰਦਰ ਵਿਖੇ ਹੋਣ ਵਾਲੇ ਸ੍ਰੀ ਸੱਜਨੀ ਵੱਲਭ ਵਿਹਾਰਾ ਉਤਸਵ ਲਈ ਸੱਦਾ ਪੱਤਰ ਭੇਟ ਕੀਤੇ ਗਏ | ਇਸ ਮੌਕੇ ਸ਼ਿਆਮ ਬਿਹਾਰ ਕੁੰਜ ਸ੍ਰੀ ਧਾਮ ਵਰਿੰਦਾਵਨ ਦੇ ਰਾਘਵ ਸ਼ੁਕਲਾ, ਸਮਾਜ ਸੇਵੀ ਸੁਸ਼ੀਲ ਮਿੱਡਾ, ਸਮਾਜ ਸੇਵੀ ਸੌਰਭ ਗੋਇਲ, ਸਮਾਜ ਸੇਵੀ ਗਗਨ ਗਾਬਾ ਅਤੇ ਹੋਰ ਮੌਜੂਦ ਸਨ | ਇਸ ਮੌਕੇ ਸ਼ਿਆਮ ਬਿਹਾਰ ਕੁੰਜ ਸ੍ਰੀ ਧਾਮ ਵਰਿੰਦਾਵਨ ਦੇ ਰਾਘਵ ਸ਼ੁਕਲਾ ਨੇ ਦੱਸਿਆ ਕਿ ਇਹ ਇਕੱਠ 20, 21 ਤੇ 22 ਫਰਵਰੀ ਨੂੰ ਰੋਜ਼ਾਨਾ ਸ਼ਾਮ 3 ਵਜੇ ਤੋਂ ਸ਼ਾਮ 7 ਵਜੇ ਤੱਕ ਫਰੈਂਡਜ਼ ਕਾਲੋਨੀ ਸਥਿਤ ਸ੍ਰੀ ਰਾਧਾ ਕਿ੍ਸ਼ਨ ਮੰਦਰ ਵਿਖੇ ਹੋਵੇਗਾ | 20 ਫਰਵਰੀ ਨੂੰ ਪਹਿਲੇ ਦਿਨ ਹਲਦੀ-ਤੇਲ, 21 ਫਰਵਰੀ ਨੂੰ ਦੂਜੇ ਦਿਨ ਮਹਿੰਦੀ ਅਤੇ 22 ਫਰਵਰੀ ਨੂੰ ਤੀਜੇ ਦਿਨ ਵਿਆਹ ਦਾ ਜਸ਼ਨ ਹੋਵੇਗਾ | 22 ਫਰਵਰੀ ਨੂੰ ਭੰਡਾਰਾ 7 ਵਜੇ ਸ਼ੁਰੂ ਹੋਵੇਗਾ | ਸਮਾਗਮ ਵਿਚ ਬ੍ਰਹਮ ਸਜਾਵਟ ਦਰਸ਼ਨ ਅਤੇ ਵਿਸ਼ਾਲ ਦਰਬਾਰ ਖਿੱਚ ਦਾ ਕੇਂਦਰ ਹੋਵੇਗਾ |

ਪਿਛਲੀ ਖ਼ਬਰ ਸ਼ਿਆਮ ਮੰਦਰ ਵਿਖੇ ਭਗਵਾਨ ਖਾਟੂ ਵਾਲੇ ਨੂੰ ਸਮਰਪਿਤ ਭਜਨ ਸੰਧਿਆ <br/> ਅਗਲੀ ਖ਼ਬਰ ਡਾ. ਸੈਫੂਦੀਨ ਕਿਚਲੂ ਸਕੂਲ ਦੇ ਵਿਦਿਆਰਥੀਆਂ ਨੇ ਸਾਇੰਸ ਉਲੰਪੀਆਡ 'ਚ ਜਿੱਤੇ ਤਗਮੇ- ਚੇਅਰਮੈਨ ਐਡਵੋਕੇਟ ਗਰਗ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।