12-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-02-2026

ਆਈ.ਐਸ.ਐਫ. ਕਾਲਜ ਆਫ਼ ਫਾਰਮੇਸੀ ਵਿਖੇ ਪਲੇਸਮੈਂਟ ਸੈੱਲ ਵਲੋਂ ਵੈਬੀਨਾਰ

ਅਜੀਤ ਡੈਸਕ 15-02-2026
ਮੋਗਾ, 14 ਫਰਵਰੀ (ਸੁਰਿੰਦਰਪਾਲ ਸਿੰਘ)- ਆਈ.ਐਸ.ਐਫ. ਕਾਲਜ ਆਫ਼ ਫਾਰਮੇਸੀ 'ਚ ਪਲੇਸਮੈਂਟ ਹੈੱਡ ਡਾ. ਅਮਨਦੀਪ ਸਿੰਘ ਵਿਦਿਆਰਥੀਆਂ ਦੀ ਪਲੇਸਮੈਂਟ ਲਈ ਲਗਾਤਾਰ ਕੰਮ ਕਰ ਰਹੇ ਹਨ | ਇਸੇ ਦੇ ਹਿੱਸੇ ਵਜੋਂ ਵਿਦਿਆਰਥੀਆਂ ਲਈ ਇਕ ਵੈਬੀਨਾਰ ਕਰਵਾਇਆ ਗਿਆ | ਵੈਬੀਨਾਰ ਦੇ ਮਾਹਿਰ ਨੋਬੋ ਨੋਡਿਸਕ ਫਾਰਮਾਸਿਊਟੀਕਲ ਦੇ ਉਤਪਾਦ ਮਾਹਿਰ ਅਤੇ ਆਈ.ਐਸ.ਐਫ. ਕਾਲਜ ਆਫ਼ ਫਾਰਮੇਸੀ ਦੇ ਸਾਬਕਾ ਵਿਦਿਆਰਥੀ ਰਣਧੀਰ ਕੁਮਾਰ ਰਾਜ ਨੇ ਵਿਦਿਆਰਥੀਆਂ ਨੂੰ ਉਤਪਾਦ ਮਾਹਿਰ ਦੀ ਭੂਮਿਕਾ ਬਾਰੇ ਜਾਣਕਾਰੀ ਦਿੱਤੀ | ਸਭ ਤੋਂ ਪਹਿਲਾਂ ਸੰਸਥਾ ਦੇ ਡਾਇਰੈਕਟਰ ਡਾ. ਜੀ.ਡੀ. ਗੁਪਤਾ ਨੇ ਆਪਣੇ ਸਵਾਗਤੀ ਭਾਸ਼ਣ ਵਿਚ ਕਿਹਾ ਕਿ ਇੱਥੇ ਵਿਦਿਆਰਥੀ ਕਈ ਉੱਚ ਅਹੁਦਿਆਂ 'ਤੇ ਕੰਮ ਕਰ ਰਹੇ ਹਨ ਅਤੇ ਜਦੋਂ ਵਿਦਿਆਰਥੀ ਨਵੇਂ ਆਯਾਮ ਬਣਾਉਂਦੇ ਹਨ ਤਾਂ ਰਣਧੀਰ ਕੁਮਾਰ ਰਾਜ ਦੀ ਤਰੱਕੀ ਨੂੰ ਦੇਖਣਾ ਬਹੁਤ ਖ਼ੁਸ਼ੀ ਦੀ ਗੱਲ ਹੈ | ਰਣਧੀਰ ਕੁਮਾਰ ਨੇ ਵਿਦਿਆਰਥੀਆਂ ਨੂੰ ਪਲੇਸਮੈਂਟ ਟੀਮ ਵਲੋਂ ਪੁੱਛੇ ਗਏ ਸਵਾਲਾਂ, ਤਿਆਰੀ, ਡਾਟਾ ਦੀ ਮਹੱਤਤਾ ਅਤੇ ਤਕਨੀਕੀ ਗਿਆਨ ਬਾਰੇ ਦੱਸਿਆ ਅਤੇ ਬਹੁਤ ਹੀ ਸਰਲ ਭਾਸ਼ਾ ਵਿਚ ਦੱਸਿਆ ਕਿ ਉਦਯੋਗ ਵਿਚ ਕਿਹੜੀਆਂ ਚੀਜ਼ਾਂ ਵੱਲ ਧਿਆਨ ਦਿੱਤਾ ਜਾਂਦਾ ਹੈ | ਜੇਕਰ ਵਿਦਿਆਰਥੀ ਪਹਿਲਾਂ ਤੋਂ ਇਸ 'ਤੇ ਕੰਮ ਕਰਦੇ ਹਨ ਤਾਂ ਉਨ੍ਹਾਂ ਦੇ ਜੀਵਨ ਵਿਚ ਬਹੁਤ ਸਾਰੇ ਮੌਕੇ ਆ ਸਕਦੇ ਹਨ | ਇਸ ਦੌਰਾਨ ਵਿਦਿਆਰਥੀਆਂ ਵਲੋਂ ਪੁੱਛੇ ਗਏ ਸਵਾਲਾਂ ਦੇ ਜਵਾਬ ਬਹੁਤ ਹੀ ਸਰਲ ਅਤੇ ਤਕਨੀਕੀ ਢੰਗ ਨਾਲ ਦਿੱਤੇ ਗਏ | ਇਸ ਵੈਬੀਨਾਰ ਦੇ ਅੰਤ ਵਿਚ ਡਾ. ਅਮਨਦੀਪ ਸਿੰਘ ਪਲੇਸਮੈਂਟ ਅਫ਼ਸਰ ਨੇ ਸਾਰਿਆਂ ਦਾ ਧੰਨਵਾਦ ਕੀਤਾ | ਇਸ ਵੈਬੀਨਾਰ ਦੀ ਸਫਲਤਾ 'ਤੇ ਸੰਸਥਾ ਦੇ ਚੇਅਰਮੈਨ ਪ੍ਰਵੀਨ ਗਰਗ, ਸਕੱਤਰ ਇੰਜੀਨੀਅਰ ਜਨੇਸ਼ ਗਰਗ, ਡਾ. ਮੁਸਕਾਨ ਗਰਗ, ਡਾਇਰੈਕਟਰ ਡਾ. ਜੀ.ਡੀ. ਗੁਪਤਾ, ਆਈ.ਐਸ.ਐਫ.ਸੀ.ਪੀ.ਆਰ. ਦੇ ਪਿ੍ੰਸੀਪਲ ਡਾ. ਆਰ.ਕੇ. ਨਾਰੰਗ, ਡੀਨ ਪ੍ਰੀਖਿਆ ਇੰਜੀਨੀਅਰ ਜਸਪ੍ਰੀਤ ਇੰਦਰ ਸਿੰਘ, ਡੀਨ ਵਿਦਿਆਰਥੀ ਭਲਾਈ ਡਾ. ਜੀ.ਐਸ. ਸ਼ਰਮਾ ਨੇ ਸ਼ੁੱਭਕਾਮਨਾਵਾਂ ਦਿੱਤੀਆਂ |
ਪਿਛਲੀ ਖ਼ਬਰ ਬਮ-ਬਮ ਭੋਲੇ ਡਾਕ ਕਾਂਵੜ ਸੰਘ ਦਾ ਸਮੂਹ ਗੰਗਾ ਜਲ ਲੈਣ ਲਈ ਹਰਿਦੁਆਰ ਲਈ ਰਵਾਨਾ <br/> ਅਗਲੀ ਖ਼ਬਰ -ਮਾਮਲਾ ਖੇਤੀਬਾੜੀ ਅਧਿਕਾਰੀ ਵਲੋਂ ਡੀਲਰਾਂ ਨੂੰ ਤੰਗ-ਪ੍ਰੇਸ਼ਾਨ ਕਰਨ ਦਾ- ਖੇਤੀਬਾੜੀ ਅਧਿਕਾਰੀ ਖ਼ਿਲਾਫ਼ ਖਾਦ, ਕੀਟਨਾਸ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।