ਮੋਗਾ, 19 ਫਰਵਰੀ (ਸੁਰਿੰਦਰਪਾਲ ਸਿੰਘ)-ਅੱਜ ਸਮਾਜ ਸੇਵੀ ਮਨੀਸ਼ ਬਜਾਜ ਅਤੇ ਕੌਂਸਲਰ ਬੂਟਾ ਸਿੰਘ ਨੂੰ 21 ਫਰਵਰੀ ਤੋਂ 1 ਮਾਰਚ ਤੱਕ ਜਲੰਧਰ ਕਾਲੋਨੀ ਦੇ ਸ਼ਿਆਮ ਮੰਦਰ ਵਿਖੇ ਹੋਣ ਵਾਲੇ 14ਵੇਂ ਫਾਲਗੁਨ ਤਿਉਹਾਰ ਲਈ ਸੱਦਾ ਪੱਤਰ ਭੇਟ ਕੀਤੇ ਗਏ | ਇਸ ਮੌਕੇ ਸੁਸਾਇਟੀ ਦੇ ਸੰਸਥਾਪਕ ਕਮਲ ਸ਼ਰਮਾ, ਕੈਸ਼ੀਅਰ ਰਾਮ ਪ੍ਰਕਾਸ਼ ਮੰਗਲਾ, ਸਕੱਤਰ ਭੂਸ਼ਨ ਗਰਗ ਰਾਜੂ, ਸਾਬਕਾ ਕੌਂਸਲਰ ਸੁਦਾਮਾ ਪੁਰੀ ਅਤੇ ਭੁਪੇਸ਼ ਸ਼ਰਮਾ ਨੇ ਸਮਾਗਮ ਨੂੰ ਸੰਬੋਧਨ ਕੀਤਾ | ਇਸ ਮੌਕੇ ਸੁਸਾਇਟੀ ਦੇ ਚੇਅਰਮੈਨ ਅਜੇ ਗਰਗ, ਸੰਸਥਾਪਕ ਕਮਲ ਸ਼ਰਮਾ, ਪ੍ਰਧਾਨ ਵਿਨੋਦ ਪੋਪਲੀ, ਸਕੱਤਰ ਭੂਸ਼ਨ ਗਰਗ, ਸੁਦਾਮਾ ਪੁਰੀ ਅਤੇ ਵਿੱਤ ਸਕੱਤਰ ਚੰਦਰਮੋਹਨ ਸਹਿਗਲ ਨੇ ਕਿਹਾ ਕਿ ਸੁਸਾਇਟੀ 21 ਫਰਵਰੀ ਤੋਂ 1 ਮਾਰਚ ਤੱਕ ਸ਼ਿਆਮ ਬਾਬਾ ਜੀ ਦਾ 14ਵਾਂ ਫਾਲਗੁਨ ਤਿਉਹਾਰ ਸੰਕੀਰਤਨ ਨਾਲ ਮਨਾਏਗੀ | ਮੰਦਰ ਵਿਚ ਸ਼ਾਮ 6 ਵਜੇ ਤੋਂ ਭਗਵਾਨ ਦੀ ਇੱਛਾ ਤੱਕ ਰੋਜ਼ਾਨਾ ਸੰਕੀਰਤਨ ਕੀਤਾ ਜਾਵੇਗਾ | ਇਸ ਫਾਲਗੁਨ ਮਹਾਂ ਉਤਸਵ ਵਿਚ ਸ਼ਿਆਮ ਬਾਬਾ ਦਾ ਵਿਸ਼ਾਲ ਦਰਬਾਰ, ਅਲੌਕਿਕ ਸਜਾਵਟ, ਛਪੰਜਾ ਭੇਟਾਂ ਖਿੱਚ ਦਾ ਕੇਂਦਰ ਹੋਣਗੀਆਂ | ਸੰਕੀਰਤਨ ਦੌਰਾਨ ਲੰਗਰ ਪ੍ਰਸ਼ਾਦ ਲਗਾਤਾਰ ਵੰਡਿਆ ਜਾਵੇਗਾ | ਉਨ੍ਹਾਂ ਦੱਸਿਆ ਕਿ ਰੋਜ਼ਾਨਾ ਮਹਾਂ ਉਤਸਵ ਵਿਚ ਭਜਨ ਗਾਇਕ ਸ਼ਿਆਮ ਬਾਬਾ ਦੇ ਗੁਣ ਗਾਉਣਗੇ | ਉਨ੍ਹਾਂ ਸ਼ਹਿਰ ਵਾਸੀਆਂ ਨੂੰ ਫਾਲਗੁਨ ਮਹਾਂ ਉਤਸਵ ਵਿਚ ਪਹੁੰਚਣ ਅਤੇ ਸ਼ਿਆਮ ਬਾਬਾ ਦਾ ਆਸ਼ੀਰਵਾਦ ਪ੍ਰਾਪਤ ਕਰਨ ਲਈ ਪ੍ਰੇਰਿਤ ਕੀਤਾ |