ਬਾਘਾ ਪੁਰਾਣਾ, 28 ਫਰਵਰੀ (ਗੁਰਮੀਤ ਸਿੰਘ ਮਾਣੂੰਕੇ)-ਪਿੰਡ ਮਾਣੂੰਕੇ ਵਿਖੇ ਇਕ ਦਾਨੀ ਪਰਿਵਾਰ ਵਲੋਂ ਬੱਚੀ ਦੇ ਜਨਮ ਦਿਨ ਮੌਕੇ ਲੋੜਵੰਦ ਪਰਿਵਾਰ ਨੂੰ ਲੜਕੀ ਦੇ ਵਿਆਹ ਲਈ ਦਾਨ ਵਜੋਂ ਫ਼ਰਿਜ ਦਿੱਤੀ ਗਈ | ਇਸ ਸੰਬੰਧੀ ਮਾਣੂੰਕੇ ਜੋਨ ਤੋਂ ਬਲਾਕ ਸੰਮਤੀ ਮੈਂਬਰ ਜਸਕਰਨ ਸਿੰਘ ਜੱਸੀ ਠੇਕੇਦਾਰ ਨੇ ਦੱਸਿਆ ਕਿ ਪਿੰਡ 'ਚ ਸਮਾਜ ਸੇਵੀ ਕਾਰਜਾਂ 'ਚ ਆਪਣਾ ਯੋਗਦਾਨ ਪਾਉਣ ਵਾਲਾ ਦਾਨੀ ਪਰਿਵਾਰ ਚਰਨਜੀਤ ਸਿੰਘ ਚਰਨਾ ਗੱਗੂ ਖੇਤੀ ਸਟੋਰ ਵਲੋਂ ਆਪਣੀ ਪੋਤੀ ਦੇ ਜਨਮ ਦਿਨ ਮੌਕੇ ਹੋਰ ਫ਼ਜ਼ੂਲ ਦੇ ਖ਼ਰਚਿਆਂ ਨੂੰ ਛੱਡਦੇ ਹੋਏ ਪਿੰਡ ਦੇ ਹੀ ਗਰੀਬ ਪਰਿਵਾਰ ਨਾਲ ਸਬੰਧਿਤ ਅਮਰ ਸਿੰਘ ਦੀ ਲੜਕੀ ਦੇ ਵਿਆਹ ਲਈ ਫ਼ਰਿਜ ਦਾਨ ਵਜੋਂ ਦਿੱਤੀ ਗਈ | ਇਸ ਮੌਕੇ ਜਸਕਰਨ ਸਿੰਘ ਜੱਸੀ ਕਿਹਾ ਕਿ ਅਕਸਰ ਲੋਕ ਜਨਮ ਦਿਨ ਮੌਕੇ ਲੱਖਾਂ ਰੁਪਏ ਫ਼ਜ਼ੂਲ 'ਚ ਖ਼ਰਚ ਦਿੰਦੇ ਹਨ ਪਰ ਚਰਨਜੀਤ ਸਿੰਘ ਚਰਨੇ ਨੇ ਲੋੜਵੰਦ ਪਰਿਵਾਰ ਦੀ ਮਦਦ ਕਰਕੇ ਨਵੀ ਪਹਿਲਕਦਮੀ ਕੀਤੀ ਹੈ | ਇਸ ਮੌਕੇ ਸਾਬਕਾ ਸਰਪੰਚ ਤਾਰਾ ਸਿੰਘ, ਹਲਕਾ ਇੰਚਾਰਜ ਬਲਦੇਵ ਸਿੰਘ, ਸਾਬਕਾ ਸਰਪੰਚ ਹਰਨੇਕ ਸਿੰਘ, ਸਾਬਕਾ ਪੰਚ ਮਹਿੰਦਰ ਸਿੰਘ ਠੇਕੇਦਾਰ, ਮੱਖਣ ਸਿੰਘ ਸਾਬਕਾ ਪੰਚ, ਦੀਪ ਸਿੰਘ, ਤੋਗਾ ਸਿੰਘ ਆਦਿ ਹਾਜ਼ਰ ਸਨ |