03-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-03-2026

ਡੀ.ਐਸ. ਬਲੌਸਮ ਹਾਈ ਸਕੂਲ ਦੇ ਵਿਦਿਆਰਥੀਆਂ ਵਲੋਂ ਵਿਦਾਇਗੀ ਪਾਰਟੀ <br/>

ਅਜੀਤ ਡੈਸਕ 02-03-2026
ਮੋਗਾ, 1 ਮਾਰਚ (ਸੁਰਿੰਦਰਪਾਲ ਸਿੰਘ)-ਮੋਗਾ ਸ਼ਹਿਰ ਦੀ ਉੱਘੀ ਵਿੱਦਿਅਕ ਸੰਸਥਾ ਡੀ.ਐਸ. ਬਲੌਸਮ ਹਾਈ ਸਕੂਲ ਨਾਨਕ ਨਗਰੀ ਮੋਗਾ ਵਿਖੇ ਨੌਵੀਂ ਜਮਾਤ ਦੇ ਵਿਦਿਆਰਥੀਆਂ ਵਲੋਂ ਦਸਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਵਿਦਾਇਗੀ ਪਾਰਟੀ ਦਿੱਤੀ ਗਈ | ਸਮਾਗਮ 'ਚ ਸਕੂਲ ਦੀ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਰਿਟਾਇਰਡ ਸਿੱਖਿਆ ਅਧਿਕਾਰੀ ਪ੍ਰੇਮ ਚੰਦ ਗੁਪਤਾ ਨੇ ਬਤੌਰ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ | ਇਸ ਮੌਕੇ ਬੱਚਿਆਂ ਵਲੋਂ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ | ਬੱਚਿਆਂ ਨੇ ਆਪਣੀ ਪੇਸ਼ਕਾਰੀ 'ਚ ਪੰਜਾਬੀ ਸੱਭਿਆਚਾਰ ਦੀਆਂ ਖ਼ੂਬਸੂਰਤ ਝਲਕਾਂ ਪੇਸ਼ ਕਰਕੇ ਸਭ ਦਾ ਮਨ ਮੋਹ ਲਿਆ | ਇਸ ਤੋਂ ਇਲਾਵਾ ਬੱਚਿਆਂ ਵਲੋਂ ਗਿੱਧਾ, ਭੰਗੜਾ ਪਾ ਕੇ ਇਸ ਸਮਾਗਮ ਨੂੰ ਹੋਰ ਵੀ ਚਾਰ ਚੰਨ ਲਗਾ ਦਿੱਤੇ | ਇਸ ਮੌਕੇ ਮੁੱਖ ਮਹਿਮਾਨ ਨੇ ਆਪਣੇ ਭਾਸ਼ਣ 'ਚ ਬੱਚਿਆਂ ਨੂੰ ਸਖ਼ਤ ਮਿਹਨਤ ਕਰਕੇ ਨਕਲ ਤੋਂ ਦੂਰ ਰਹਿ ਕੇ ਇਮਾਨਦਾਰੀ ਨਾਲ ਪੜ੍ਹਾਈ ਕਰਕੇ ਅੱਗੇ ਵਧਣ ਲਈ ਪ੍ਰੇਰਿਤ ਕੀਤਾ ਤੇ ਉਚੇਰੀਆਂ ਮੰਜ਼ਲਾਂ ਹਾਸਲ ਕਰਨ ਲਈ ਆਪਣੀਆਂ ਸ਼ੁੱਭਕਾਮਨਾਵਾਂ ਦਿੱਤੀਆਂ | ਅੰਤ ਵਿਚ ਸਕੂਲ ਡਾਇਰੈਕਟਰ ਸਤਿੰਦਰ ਸਿੰਘ, ਪਿ੍ੰਸੀਪਲ ਤੇਜਿੰਦਰ ਸਿੰਘ ਤੇ ਵਾਈਸ ਪਿ੍ੰਸੀਪਲ ਅਮਨਦੀਪ ਕੌਰ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ | ਇਸ ਮੌਕੇ ਉਨ੍ਹਾਂ ਸਮੂਹ ਸਟਾਫ਼ ਦਾ ਵੀ ਧੰਨਵਾਦ ਕੀਤਾ ਜਿਨ੍ਹਾਂ ਨੇ ਇਸ ਸਮਾਗਮ 'ਚ ਆਪਣਾ ਪੂਰਨ ਸਹਿਯੋਗ ਦੇ ਕੇ ਇਸ ਨੂੰ ਸੁਚੱਜੇ ਢੰਗ ਨਾਲ ਨੇਪਰੇ ਚਾੜਿ੍ਹਆ | ਇਸ ਮੌਕੇ ਸਟੇਜ ਦਾ ਸੰਚਾਲਨ ਨੌਵੀਂ ਕਲਾਸ ਦੀ ਵਿਦਿਆਰਥਣ ਈਸ਼ਾ ਯਾਦਵ ਨੇ ਬਾਖ਼ੂਬੀ ਨਿਭਾਇਆ |

ਪਿਛਲੀ ਖ਼ਬਰ ਜੰਗਬਾਜ਼ ਦੁਨੀਆ ਨੂੰ ਅੱਗ ਦੀ ਭੱਠੀ 'ਚ ਨਾ ਝੋਕਣ-ਢਿੱਲੋਂ ਅਗਲੀ ਖ਼ਬਰ ਬਾਘਾ ਪੁਰਾਣਾ ਦੀ ਪੰਜਾਬ ਬਚਾਓ ਰੈਲੀ ਸੰਬੰਧੀ ਚੇਅਰਮੈਨ ਦਰਸ਼ਨ ਸਿੰਘ ਥਰਾਜ ਵਲੋਂ ਤਿਆਰੀਆਂ ਤੇਜ਼ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।