ਕਿਸ਼ਨਪੁਰਾ ਕਲਾਂ, 30 ਅਪ੍ਰੈਲ (ਅਮੋਲਕ ਸਿੰਘ ਕਲਸੀ)-ਸੱਚਖੰਡ ਵਾਸੀ ਸੰਤ ਬਾਬਾ ਕਾਰਜ ਸਿੰਘ ਦੁਆਰਾ ਚਲਾਈ ਗਈ ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਸ਼੍ਰੀ ਗੁਰੂ ਗੋਬਿੰਦ ਸਿੰਘ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿਖੇ ਮਜ਼ਦੂਰ ਦਿਵਸ ਦੀ ਮਹਾਨਤਾ ਨੂੰ ਦਰਸਾਉਂਦੇ ਹੋਏ ਮਜ਼ਦੂਰ ਦਿਵਸ ਮਨਾਇਆ ਗਿਆ | ਜਿਸ 'ਚ ਬੱਚਿਆਂ ਵਲੋਂ ਵੱਖ-ਵੱਖ ਗਤੀਵਿਧੀਆਂ ਕੀਤੀਆਂ ਗਈਆਂ | ਚਾਰ ਹਾਊਸ 'ਚ ਕੈਲੀਗ੍ਰਾਫੀ ਮੁਕਾਬਲਾ ਕਰਵਾਇਆ ਗਿਆ | ਇਹ ਮੁਕਾਬਲੇ 'ਚ 20 ਮਿੰਟ 'ਚ 20 ਲਾਈਨਾਂ ਸੁੰਦਰ ਲਿਖਣ ਲਈ ਕਿਹਾ ਗਿਆ | ਪਹਿਲੇ ਸਥਾਨ 'ਚ ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ ਹਾਊਸ ਤੇ ਦੂਜੇ ਸਥਾਨ ਬਾਬਾ ਫ਼ਤਿਹ ਸਿੰਘ ਹਾਊਸ ਨੇ ਪ੍ਰਾਪਤ ਕੀਤਾ | ਛੋਟੇ ਬੱਚਿਆਂ ਵਲੋਂ ਥੰਮ ਪੇਂਟਿੰਗ ਵੀ ਕੀਤੀ ਗਈ | ਇਸ ਸਮੇਂ ਸਕੂਲ ਦੇ ਸਾਰੇ ਡਰਾਈਵਰਾਂ ਦੇ ਕੰਡਕਟਰਾਂ ਦਾ ਮੂੰਹ ਮਿੱਠਾ ਕਰਵਾਇਆ ਗਿਆ | ਸਕੂਲ ਦੇ ਚੇਅਰਮੈਨ ਜਸਵੰਤ ਸਿੰਘ ਭੁੱਲਰ, ਜਨਰਲ ਸਕੱਤਰ ਪ੍ਰਭਜੋਤ ਸਿੰਘ ਭੁੱਲਰ ਤੇ ਪਿ੍ੰਸੀਪਲ ਮੈਡਮ ਮਨਦੀਪ ਕੌਰ ਨੇ ਸਮੂਹ ਸਟਾਫ਼ ਤੇ ਬੱਚਿਆਂ ਨੂੰ ਮਜ਼ਦੂਰ ਦਿਵਸ ਬਾਰੇ ਵਿਸਥਾਰ ਨਾਲ ਸਮਝਾਉਂਦਿਆਂ ਕਿਹਾ ਕਿ ਕਿਸ ਤਰ੍ਹਾਂ ਖੂਨ ਪਸੀਨੇ ਦੀ ਕਮਾਈ ਕਰਕੇ ਆਪਣਾ ਤੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਦੇ ਹਨ | ਇਹ ਮਜ਼ਦੂਰ ਦਿਵਸ ਦੇ ਸੰਬੰਧ 'ਚ ਐਕਟੀਵਿਟੀ ਇੰਚਾਰਜ ਗੁਰਜੀਤ ਕੌਰ ਵਲੋਂ ਬੋਰਡ ਸਜਾਇਆ ਗਿਆ | ਇਸ ਮੌਕੇ ਸਮੂਹ ਸਟਾਫ਼ ਤੇ ਬੱਚੇ ਹਾਜ਼ਰ ਸਨ |