23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-05-2026

ਮੇਜਰ ਅਜਾਇਬ ਸਿੰਘ ਕਾਨਵੈਂਟ ਸਕੂਲ 'ਚ ਸਕਾਊਟ ਤੇ ਗਾਈਡ ਕੈਂਪ ਸਫ਼ਲਤਾਪੂਰਵਕ ਆਯੋਜਿਤ

ਅਜੀਤ ਡੈਸਕ 01-05-2026
ਸਮਾਲਸਰ, 30 ਅਪ੍ਰੈਲ (ਗੁਰਜੰਟ ਕਲਸੀ ਲੰਡੇ)-ਇਲਾਕੇ ਦੀ ਪ੍ਰਸਿੱਧ ਸਿੱਖਿਆ ਸੰਸਥਾ ਮੇਜਰ ਅਜਾਇਬ ਸਿੰਘ ਕਾਨਵੈਂਟ ਸਕੂਲ ਵਿਚ ਡਾ. ਐਸ.ਐਸ. ਬਰਾੜ ਪਿ੍ੰਸੀਪਲ/ਡਾਇਰੈਕਟਰ ਦੇ ਦੂਰ-ਦਰਸ਼ੀ ਮਾਰਗ ਦਰਸ਼ਨ ਹੇਠ ਤਿੰਨ ਰੋਜ਼ਾ ਸਕਾਊਟ ਤੇ ਗਾਈਡ ਕੈਂਪ ਸਫਲਤਾ ਪੂਰਵਕ ਆਯੋਜਿਤ ਕੀਤਾ ਗਿਆ | ਇਹ ਤਿ੍ਤੀਆ ਸੋਪਾਨ ਟੈਸਟਿੰਗ ਕੈਂਪ ਜਿਸ 'ਚ ਵਿਦਿਆਰਥੀਆਂ ਨੇ ਬੜੇ ਉਤਸ਼ਾਹ ਅਤੇ ਅਨੁਸ਼ਾਸਨ ਨਾਲ ਭਾਗ ਲਿਆ | ਕੈਂਪ ਦੀ ਅਗਵਾਈ ਅੰਜਨਾ ਕੌਸ਼ਲ ਡੀ.ਓ.ਸੀ. ਫ਼ਰੀਦਕੋਟ, ਓਾਕਾਰ ਸਿੰਘ ਐਸ.ਓ.ਸੀ. (ਸਕਾਊਟ) ਤੇ ਮਨਜੀਤ ਕੌਰ ਏ.ਐਸ.ਓ.ਸੀ. ਗਾਈਡ ਵਲੋਂ ਕੀਤੀ ਗਈ | ਕੈਂਪ ਦੌਰਾਨ ਤਪਿੰਦਰ ਸਿੰਘ ਬੇਦੀ ਡੀ.ਓ.ਸੀ. (ਸਕਾਊਟ) ਨੇ ਵਿਦਿਆਰਥੀਆਂ ਨੂੰ ਸਕਾਊਟ ਤੇ ਗਾਈਡ ਦੇ ਇਤਿਹਾਸ, ਨਿਯਮਾਂ ਤੇ ਅਨੁਸ਼ਾਸਨ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ | ਇਸ ਮੌਕੇ ਡਾ. ਐਸ.ਐਸ. ਬਰਾੜ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਸਕਾਊਟ ਤੇ ਰਾਈਡਿੰਗ ਸਿਰਫ਼ ਇਕ ਗਤੀਵਿਧੀ ਨਹੀਂ, ਬਲਕਿ ਜੀਵਨ ਜਿਊਣ ਦੀ ਇਕ ਸੰਪੂਰਨ ਕਲਾ ਹੈ, ਜੋ ਵਿਦਿਆਰਥੀਆਂ 'ਚ ਅਨੁਸ਼ਾਸਨ, ਜ਼ਿੰਮੇਵਾਰੀ ਤੇ ਸੇਵਾ ਭਾਵਨਾ ਨੂੰ ਮਜ਼ਬੂਤ ਬਣਾਉਂਦੀ ਹੈ | ਇਸ ਮੌਕੇ ਗਾਈਡ ਕੈਪਟਨ ਵੀਰਪਾਲ ਕੌਰ, ਅੰਮਿ੍ਤਪਾਲ ਕੌਰ , ਰਵਿੰਦਰ ਸਿੰਘ ਟੀਨਾ ਵੀ ਹਾਜ਼ਰ ਸਨ |
ਪਿਛਲੀ ਖ਼ਬਰ ਜੀਂਦੜਾ ਸਕੂਲ ਵਿਖੇ ਮਜ਼ਦੂਰ ਦਿਵਸ ਮਨਾਇਆ ਅਗਲੀ ਖ਼ਬਰ ਸ੍ਰੀਮਤੀ ਬਲਵਿੰਦਰ ਕੌਰ ਭੁੱਲਰ ਨੂੰ ਨਮ ਅੱਖਾਂ ਨਾਲ ਅੰਤਿਮ ਵਿਦਾਇਗੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।