23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-05-2026

ਦਸਮੇਸ਼ ਸਕੂਲ ਬਿਲਾਸਪੁਰ 'ਚ ਕੌਮਾਂਤਰੀ ਮਜ਼ਦੂਰ ਦਿਵਸ ਮਨਾਇਆ

ਅਜੀਤ ਡੈਸਕ 01-05-2026
ਨਿਹਾਲ ਸਿੰਘ ਵਾਲਾ, 30 ਅਪ੍ਰੈਲ (ਪਲਵਿੰਦਰ ਸਿੰਘ ਟਿਵਾਣਾ)-ਸਿੱਖਿਆ ਖੇਤਰ ਦੀ ਨਾਮਵਰ ਸੰਸਥਾ ਦਸਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬਿਲਾਸਪੁਰ ਵਿਖੇ ਕੌਮਾਂਤਰੀ ਮਜ਼ਦੂਰ ਦਿਵਸ ਉਤਸ਼ਾਹ ਪੂਰਵਕ ਮਨਾਇਆ ਗਿਆ¢ ਪਿ੍ੰਸੀਪਲ ਗੁਰਪ੍ਰੀਤ ਕੌਰ ਨੇ ਮਜ਼ਦੂਰ ਦਿਵਸ ਦੇ ਪਿਛੋਕੜ 'ਤੇ ਚਾਨਣਾ ਪਾਉਂਦਿਆਂ ਦੱਸਿਆ ਕਿ ਅਮਰੀਕਾ ਦੇ ਸ਼ਹਿਰ ਸ਼ਿਕਾਗੋ ਵਿਖੇ ਆਪਣੇ ਹੱਕ ਮੰਗਦੇ ਮਜ਼ਦੂਰਾਂ ਉੱਪਰ ਹੋਏ ਬੇਤਹਾਸ਼ਾ ਤਸ਼ੱਦਦ ਕਾਰਨ ਉੱਥੋਂ ਦੀ ਧਰਤੀ ਕਿਰਤੀਆਂ ਦੇ ਖੂਨ ਨਾਲ ਲਾਲ ਹੋ ਗਈ ਸੀ¢ ਅਖੀਰ 'ਚ ਸਮੇਂ ਦੀ ਜਾਬਰ ਹਕੂਮਤ ਨੂੰ ਝੁਕਣਾ ਪਿਆ ਤੇ ਮਜ਼ਦੂਰਾਂ ਦੀਆਂ ਮੰਗਾਂ ਮੰਨਣੀਆਂ ਪਈਆਂ¢ ਮੈਨੇਜਿੰਗ ਡਾਇਰੈਕਟਰ ਪਿ੍ੰਸੀਪਲ ਮਹਿੰਦਰ ਕੌਰ ਢਿੱਲੋਂ ਨੇ ਕਿਹਾ ਕਿ ਕਿਰਤੀ ਵਰਗ ਸਮਾਜ ਦੀ ਰੀੜ੍ਹ ਦੀ ਹੱਡੀ ਹੈ¢ ਦੁਨੀਆਂ ਦੇ ਵਿਕਾਸ 'ਚ ਕਿਰਤੀ ਵਰਗ ਨੇ ਆਪਣਾ ਖੂਨ ਪਸੀਨਾ ਵਹਾਇਆ ਹੈ¢ ਵਾਈਸ ਪਿ੍ੰਸੀਪਲ ਮੀਨਾ ਜੈਨ ਤੇ ਪ੍ਰੋਗਰਾਮ ਅਫਸਰ ਗੁਰਚਰਨ ਸਿੰਘ ਰਾਮਾਂ ਨੇ ਕਿਹਾ ਕਿ ਕਿਰਤੀ ਵਰਗ ਦੀ ਦਸ਼ਾ ਸੁਧਾਰਨ ਲਈ ਉਨ੍ਹਾਂ ਦੇ ਬੱਚਿਆਂ ਨੂੰ ਚੰਗੀ ਸਿੱਖਿਆ ਮਿਲਣੀ ਯਕੀਨੀ ਬਣਾਉਣੀ ਚਾਹੀਦੀ ਹੈ¢ ਬਾਨੀ ਪਿ੍ੰਸੀਪਲ ਭੁਪਿੰਦਰ ਸਿੰਘ ਢਿੱਲੋਂ ਨੇ ਆਪਣੇ ਪੈਗਾਮ ਵਿਚ ਕਿਹਾ ਕਿ ਮਜ਼ਦੂਰ ਵਰਗ ਨੂੰ ਗੁਰਬਤ ਦੇ ਕੁਚੱਕਰ 'ਚੋਂ ਬਾਹਰ ਕੱਢਣ ਲਈ ਸੰਜੀਦਾ ਯਤਨਾਂ ਦੀ ਲੋੜ ਹੈ¢ ਇਸ ਮੌਕੇ ਹੋਣਹਾਰ ਬੱਚੀ ਜਾਨਵੀ ਮਾਥੁਰ ਨੇ 'ਤੂੰ ਮਘਦਾ ਰਹੀਂ ਵੇ ਸੂਰਜਾ ਕੰਮੀਆਂ ਦੇ ਵਿਹੜੇ' ਗੀਤ ਪੇਸ਼ ਕੀਤਾ | ਬਾਲ ਕਲਾਕਾਰਾਂ ਮਨਿੰਦਰਜੀਤ ਕੌਰ ਤੇ ਬਲਜਿੰਦਰ ਕੌਰ ਨੇ 'ਮੈਂ ਮਜ਼ਦੂਰ ਹਾਂ' ਗੀਤ ਪੇਸ਼ ਕਰਕੇ ਵਾਹ ਵਾਹ ਖੱਟੀ¢
ਪਿਛਲੀ ਖ਼ਬਰ ਸਿਵਲ ਸੁਸਾਇਟੀ ਮੋਗਾ ਨੇ ਡੀ.ਐਮ. ਕਾਲਜ ਗੇਟ ਅੱਗੇ ਕਰਵਾਇਆ ਹਵਨ-ਯੱਗ ਅਗਲੀ ਖ਼ਬਰ ਡੀ.ਐਸ. ਬਲੌਸਮ ਹਾਈ ਸਕੂਲ ਵਿਖੇ ਅੰਤਰਰਾਸ਼ਟਰੀ ਮਈ ਦਿਵਸ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।