23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-05-2026

ਉੱਘੇ ਸਮਾਜ ਸੇਵੀ ਮਾਸਟਰ ਮੇਜਰ ਸਿੰਘ ਨਹੀਂ ਰਹੇ, ਪ੍ਰਮੁੱਖ ਸ਼ਖ਼ਸੀਅਤਾਂ ਵਲੋਂ ਦੁੱਖ ਪ੍ਰਗਟ

ਅਜੀਤ ਡੈਸਕ 01-05-2026
ਕਿਸ਼ਨਪੁਰਾ ਕਲਾਂ, 30 ਅਪ੍ਰੈਲ (ਪਰਮਿੰਦਰ ਸਿੰਘ ਗਿੱਲ, ਅਮੋਲਕ ਸਿੰਘ ਕਲਸੀ)-ਇਲਾਕੇ ਦੇ ਨਾਮਵਰ ਤੇ ਉੱਘੇ ਸਮਾਜ ਸੇਵੀ ਮਾਸਟਰ ਮੇਜਰ ਸਿੰਘ ਦਾ ਬੀਤੇ ਦਿਨੀਂ ਸੰਖੇਪ ਬਿਮਾਰੀ ਤੋਂ ਬਾਅਦ ਦਿਹਾਂਤ ਹੋ ਜਾਣ ਨਾਲ ਇਲਾਕੇ ਵਿਚ ਸੋਗ ਦਾ ਮਾਹੌਲ ਪੈਦਾ ਹੋ ਗਿਆ | ਉਨ੍ਹਾਂ ਦਾ ਅੰਤਿਮ ਸੰਸਕਾਰ ਪਿੰਡ ਭਿੰਡਰ ਖ਼ੁਰਦ ਦੇ ਸ਼ਮਸ਼ਾਨਘਾਟ ਵਿਖੇ ਧਾਰਮਿਕ ਰਸਮਾਂ ਅਨੁਸਾਰ ਕੀਤਾ ਗਿਆ, ਜਿੱਥੇ ਵੱਡੀ ਗਿਣਤੀ ਵਿਚ ਇਲਾਕੇ ਭਰ ਦੇ ਲੋਕਾਂ ਨੇ ਸ਼ਮੂਲੀਅਤ ਕਰਕੇ ਅੰਤਿਮ ਵਿਦਾਈ ਦਿੱਤੀ | ਇਸ ਦੁੱਖ ਦੀ ਘੜੀ ਵਿਚ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਕਈ ਪ੍ਰਮੁੱਖ ਸ਼ਖ਼ਸੀਅਤਾਂ ਹਾਜ਼ਰ ਰਹੀਆਂ, ਜਿਨ੍ਹਾਂ ਵਿਚ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ, ਸਰਪੰਚ ਸਤਬੀਰ ਸਿੰਘ ਸੱਤੀ ਪ੍ਰਧਾਨ ਟਰੱਕ ਯੂਨੀਅਨ, ਗੁਰਤਾਰ ਸਿੰਘ ਸੰਧੂ ਚੇਅਰਮੈਨ ਮਾਰਕੀਟ ਕਮੇਟੀ ਧਰਮਕੋਟ, ਅਮਰਦੀਪ ਸਿੰਘ ਮਨੀਲਾ ਚੇਅਰਮੈਨ ਬਲਾਕ ਸੰਮਤੀ ਧਰਮਕੋਟ, ਹਰਿੰਦਰ ਸਿੰਘ ਸਰਾਂ ਸਰਪੰਚ ਭਿੰਡਰ ਕਲਾਂ, ਇੰਦਰਪਾਲ ਸਿੰਘ ਸਰਪੰਚ, ਮਾਸਟਰ ਮਹਿੰਦਰ ਸਿੰਘ ਤੂਰ ਰਿਟਾਇਰਡ ਬੀ.ਪੀ.ਈ.ਓ., ਮਾਸਟਰ ਭਜਨ ਤੂਰ ਸਾਬਕਾ ਪ੍ਰਧਾਨ ਗੌਰਮਿੰਟ ਟੀਚਰ ਯੂਨੀਅਨ, ਜਗਰਾਜ ਸਿੰਘ ਜੀ.ਐਮ. ਪੰਜਾਬ ਰੋਡਵੇਜ਼, ਸਾਬਕਾ ਸਰਪੰਚ ਜਗਸੀਰ ਸਿੰਘ, ਸਾਬਕਾ ਚੇਅਰਮੈਨ ਅਜਮੇਰ ਸਿੰਘ, ਸੂਬੇਦਾਰ ਨਾਹਰ ਸਿੰਘ ਪ੍ਰਧਾਨ ਗੁਰਦੁਆਰਾ ਬਾਬਾ ਸੰਮਣ ਜੀ, ਹਰਬੰਸ ਸਿੰਘ ਤੂਰ ਸਾਬਕਾ ਪੰਚ, ਜੀਤ ਸਿੰਘ ਸਾਬਕਾ ਇੰਸਪੈਕਟਰ ਪੰਜਾਬ ਰੋਡਵੇਜ਼, ਸੈਕਟਰੀ ਮਲਕੀਤ ਸਿੰਘ ਭੋਲਾ, ਨੰਬਰਦਾਰ ਬਲਕਾਰ ਸਿੰਘ ਭਿੰਡਰ ਕਲਾਂ ਸਮੇਤ ਹੋਰ ਕਈ ਸਮਾਜਿਕ, ਰਾਜਨੀਤਿਕ ਅਤੇ ਧਾਰਮਿਕ ਆਗੂ ਸ਼ਾਮਲ ਸਨ | ਇਸ ਤੋਂ ਇਲਾਵਾ ਮਾਸਟਰ ਅਵਤਾਰ ਸਿੰਘ ਕਪੂਰੇ, ਮਾਸਟਰ ਦਰਸ਼ਨ ਸਿੰਘ ਧਰਮਕੋਟ, ਪ੍ਰਧਾਨ ਸਰੂਪ ਇੰਦਰ ਸਿੰਘ ਰਿੰਟੂ ਮੱਲ੍ਹੀ, ਮਾਸਟਰ ਜਗਰਾਜ ਬਹਾਦਰ ਸਿੰਘ ਮੌਲੜੀ, ਚਰਨਜੀਤ ਸਿੰਘ, ਗੁਰਬਚਨ ਸਿੰਘ, ਭੁਪਿੰਦਰ ਸਿੰਘ ਅਕਾਲੀ, ਗੁਰਵਿੰਦਰ ਸਿੰਘ ਗੋਗਾ ਪ੍ਰਧਾਨ ਟੂਰਨਾਮੈਂਟ ਕਮੇਟੀ ਭਿੰਡਰ, ਕਰਨੈਲ ਸਿੰਘ ਪਹਿਲਵਾਨ, ਰਣਜੋਧ ਸਿੰਘ ਯੋਧਾ, ਬਲਵੰਤ ਸਿੰਘ ਬਾਬੂ ਪੰਚ, ਰਣਜੀਤ ਸਿੰਘ ਬਿੱਟੂ ਪੰਚ, ਦਵਿੰਦਰ ਸਿੰਘ ਲੱਕੀ ਪੰਚ, ਸਤਨਾਮ ਸਿੰਘ ਪੰਚ, ਪਵਿੱਤਰ ਸਿੰਘ ਕਾਨੂੰਗੋ, ਜਗਸੀਰ ਸਿੰਘ ਸਿੱਧੂ, ਜਗਸੀਰ ਸਿੰਘ ਜੱਗਾ, ਬਾਬਾ ਸਤਬੀਰ ਸਿੰਘ, ਨੰਬਰਦਾਰ ਕੁਲਦੀਪ ਸਿੰਘ ਭਿੰਡਰ ਖ਼ੁਰਦ, ਮਾਸਟਰ ਸੁਰਿੰਦਰ ਸਿੰਘ, ਲੈਕਚਰਾਰ ਮਨਜੀਤ ਸਿੰਘ, ਮਾਸਟਰ ਦੀਪਕ ਕੁਮਾਰ, ਮਾਸਟਰ ਬੰਤ ਸਿੰਘ, ਮਾਸਟਰ ਗੁਰਦੇਵ ਸਿੰਘ, ਮਾਸਟਰ ਬਲਦੇਵ ਸਿੰਘ, ਮਾਸਟਰ ਪ੍ਰੀਤਮ ਸਿੰਘ ਅਤੇ ਮਾਸਟਰ ਜੁਗਰਾਜ ਸਿੰਘ ਕੋਕਰੀ ਬੁੱਟਰਾਂ, ਮਾਸਟਰ ਚਮਕੌਰ ਸਿੰਘ ਭਿੰਡਰ, ਚਮਕੌਰ ਸਿੰਘ ਵਰਮਾ, ਗੁਰਦੀਪ ਸਿੰਘ ਸਾਬਕਾ ਏ.ਐਸ.ਆਈ. ਪੰਜਾਬ ਪੁਲਿਸ, ਹਰਪਾਲ ਸਿੰਘ ਦਾਤਾ, ਹਰਜਿੰਦਰ ਸਿੰਘ ਘੋਲੀ ਦਾਤਾ, ਕੈਪਟਨ ਪ੍ਰਤਾਪ ਸਿੰਘ, ਜਗਰਾਜ ਸਿੰਘ ਜੱਗਾ ਪ੍ਰੇਮੀ, ਮਾਸਟਰ ਅਮਰਦੀਪਪਾਲ ਸ਼ਰਮਾ, ਸਰਬਜੀਤ ਕੌਰ, ਸੁਰਿੰਦਰ ਕੌਰ, ਕਵਲਜੀਤ ਕੌਰ, ਗੁਰਪ੍ਰੀਤ ਕੌਰ ਆਦਿ ਨੇ ਵੀ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ |
ਪਿਛਲੀ ਖ਼ਬਰ ਹਿੰਮਤਪੁਰਾ ਸਕੂਲ ਦੇ ਵਿਦਿਆਰਥੀ ਨੇ ਐਨ. ਐਮ. ਐਮ. ਐਸ. ਸਕਾਲਰਸ਼ਿਪ ਹਾਸਿਲ ਕੀਤੀ ਅਗਲੀ ਖ਼ਬਰ ਹੋਲੀ ਹਾਰਟ ਸਕੂਲ 'ਚ ਮਜ਼ਦੂਰ ਦਿਵਸ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।