ਨਿਹਾਲ ਸਿੰਘ ਵਾਲਾ, 30 ਅਪ੍ਰੈਲ (ਪਲਵਿੰਦਰ ਸਿੰਘ ਟਿਵਾਣਾ)-ਰਾਜ ਵਿੱਦਿਅਕ ਤੇ ਸਿਖਲਾਈ ਖੋਜ ਪ੍ਰੀਸ਼ਦ ਪੰਜਾਬ ਵਲੋਂ ਨੈਸ਼ਨਲ ਮੀਨਜ ਕੰਮ ਮੈਰਿਟ ਸਕਾਲਰਸ਼ਿਪ ਅਧੀਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਿੰਮਤਪੁਰਾ ਦੇ ਅੱਠਵੀਂ ਜਮਾਤ ਵਿਚ ਪੜ੍ਹਦੇ ਵਿਦਿਆਰਥੀ ਕਰਨਵੀਰ ਸਿੰਘ ਪੁੱਤਰ ਹਰਜਿੰਦਰ ਸਿੰਘ ਨੇ ਮੈਰਿਟ 'ਚ ਆ ਕੇ ਆਪਣੇ ਸਕੂਲ ਪਿੰਡ ਅਤੇ ਮਾਪਿਆਂ ਦਾ ਨਾਂਅ ਰੌਸ਼ਨ ਕੀਤਾ ਹੈ¢ ਇਸ ਹੋਣਹਾਰ ਵਿਦਿਆਰਥੀ ਨੇ ਅੱਠਵੀਂ ਜਮਾਤ ਦੀ ਬੋਰਡ ਪ੍ਰੀਖਿਆ ਵਿਚ ਵੀ 94 ਫੀਸਦੀ ਅੰਕ ਹਾਸਲ ਕੀਤੇ ਹਨ¢ ਹੁਣ ਇਸ ਵਿਦਿਆਰਥੀ ਨੂੰ ਅਗਲੇ ਚਾਰ ਸਾਲ ਲਈ 12000 ਰੁਪਏ ਸਾਲਾਨਾ ਵਿਸ਼ੇਸ਼ ਵਜ਼ੀਫਾ ਮਿਲੇਗਾ¢ ਸਮੂਹ ਸਟਾਫ ਵਲੋਂ ਕਰਨਵੀਰ ਸਿੰਘ ਨੂੰ ਸਵੇਰ ਦੀ ਸਭਾ ਵਿੱਚ ਸਨਮਾਨਿਤ ਕੀਤਾ ਗਿਆ¢ ਸਕੂਲ ਮੁਖੀ ਅਮਨਦੀਪ ਸਿੰਘ ਮਾਛੀਕੇ, ਸਮੂਹ ਸਟਾਫ, ਸਕੂਲ ਮੈਨੇਜਮੈਂਟ ਕਮੇਟੀ ਨੇ ਕਿਹਾ ਕਿ ਇਸ ਹੋਣਹਾਰ ਵਿਦਿਆਰਥੀ ਤੋਂ ਪ੍ਰੇਰਨਾ ਲੈਂਦੇ ਹੋਏ ਹੋਰਨਾਂ ਵਿਦਿਆਰਥੀਆਂ ਨੂੰ ਵੀ ਇਸ ਪ੍ਰੀਖਿਆ ਵਿਚ ਬੈਠ ਕੇ ਵਜ਼ੀਫਾ ਹਾਸਲ ਕਰਨਾ ਚਾਹੀਦਾ ਹੈ¢ ਇਸ ਸਮੇਂ ਕਲਾਸ ਇੰਚਾਰਜ ਗੁਰਪ੍ਰੀਤ ਕੌਰ, ਮੈਡਮ ਮਨਦੀਪ ਕੌਰ, ਮੈਡਮ ਰਚਨਾ, ਨਵਦੀਪ ਸਿੰਘ, ਜਗਮੀਤ ਸਿੰਘ ਡੀ.ਪੀ.ਈ., ਸੋਮਨ ਸਿੰਘ, ਰਣਦੀਪ ਸਿੰਘ, ਬਿਕਰਮ ਸਿੰਘ, ਰੋਹਿਤ ਕੁਮਾਰ, ਚਰਨਜੀਤ ਸਿੰਘ, ਸੰਦੀਪ ਕੌਰ, ਸੁਖਦੀਪ ਕੌਰ, ਜਸਵਿੰਦਰ ਕੌਰ, ਪਵਨਦੀਪ ਕੌਰ, ਪੂਨਮਪ੍ਰੀਤ ਕੌਰ, ਸੁਖਦੀਪ ਸਿੰਘ, ਮਨਦੀਪ ਸਿੰਘ ਕੈਂਪਸ ਮੈਨੇਜਰ ਹਾਜ਼ਰ ਸਨ¢