03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

ਸਫ਼ਾਈ ਸੇਵਕ ਯੂਨੀਅਨ ਬਾਘਾ ਪੁਰਾਣਾ ਨੇ ਮਜ਼ਦੂਰ ਦਿਵਸ ਮਨਾਇਆ

ਅਜੀਤ ਡੈਸਕ 03-05-2026
ਬਾਘਾ ਪੁਰਾਣਾ, 2 ਮਈ (ਟਿੰਕੂ ਕਾਠਪਾਲ)-ਸਫਾਈ ਸੇਵਕ ਯੂਨੀਅਨ ਵਲੋਂ ਸ਼ਿਕਾਗੋ ਦੇ ਸ਼ਹੀਦਾਂ ਨੂੰ ਲਾਲ ਰੰਗ ਦਾ ਝੰਡਾ ਲਹਿਰਾ ਕੇ ਸ਼ਰਧਾ ਦੇ ਫੁਲ ਭੇਟ ਕਰਦਿਆਂ ਸ਼ਰਧਾਂਜਲੀ ਦਿੱਤੀ | ਸਫਾਈ ਸੇਵਕ ਯੂਨੀਅਨ ਦੇ ਪ੍ਰਧਾਨ ਮਨਜੀਤ ਸਿੰਘ ਨੇ ਸ਼ਿਕਾਗੋ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਦੇਸ਼ ਦੇ ਹਾਕਮ ਮਜ਼ਦੂਰ ਜਮਾਤ ਵਿਰੋਧੀ ਨੀਤੀਆਂ ਤਹਿਤ ਕਾਰਪੋਰੇਟ ਘਰਾਨਿਆਂ ਨੂੰ ਮੁਨਾਫਾ ਪਹੁੰਚਾ ਰਹੇ ਹਨ ਤੇ ਪੱਕੇ ਰੋਜ਼ਗਾਰਾਂ ਨੂੰ ਉਜਾੜ ਕੇ ਠੇਕਾ ਪ੍ਰਣਾਲੀ ਲਾਗੂ ਕਰਨ ਦੀ ਕੋਸ਼ਿਸ਼ਾਂ ਕਰ ਰਹੇ ਹਨ ਜੋ ਕਿ ਕਿਰਤੀ ਦੀ ਲੁੱਟ ਹੈ | ਉਨ੍ਹਾਂ ਕਿਹਾ ਕਿ ਲਾਲ ਰੰਗ ਦਾ ਝੰਡਾ ਸਾਨੂੰ ਆਪਣੇ ਹੱਕਾਂ ਲਈ ਸੰਘਰਸ਼ ਕਰਨ ਲਈ ਪ੍ਰੇਰਿਤ ਕਰਦਾ ਹੈ | ਇਸ ਮੌਕੇ ਸਫਾਈ ਦੇ ਯੂਨੀਅਨ ਵਾਈਸ ਪ੍ਰਧਾਨ ਭਾਗ ਮੱਲ, ਸੈਕਟਰੀ ਸੁਰਿੰਦਰਪਾਲ, ਰਣਜੀਤ ਕੁਮਾਰ, ਕਾਕਾ, ਰਿੰਕੂ, ਕੈਲਾਸ਼, ਰਾਮ ਬਾਬੂ, ਮਨੋਜ, ਜਤਿੰਦਰ ਕੁਮਾਰ, ਵੀਰ ਪ੍ਰਕਾਸ਼, ਬਲਰਾਜ, ਕਾਂਤਾ ਰਾਣੀ, ਗਗਨਦੀਪ ਅਤੇ ਹੋਰ ਵੱਡੀ ਗਿਣਤੀ ਵਿਚ ਸਫਾਈ ਸੇਵਕ ਅਤੇ ਰਿਕਸ਼ਾ ਯੂਨੀਅਨ ਆਗੂ ਸ਼ਾਮਿਲ ਸਨ |
ਪਿਛਲੀ ਖ਼ਬਰ ਸੂਬਾ ਪ੍ਰਧਾਨ ਸੁਨੀਲ ਜਾਖੜ ਦੀ ਅਗਵਾਈ ਵਿਚ ਐਡਵੋਕੇਟ ਅਮਿਤ ਅਗਰਵਾਲ ਨੇ ਫੜਿਆ ਭਾਜਪਾ ਦਾ ਪੱਲਾ ਅਗਲੀ ਖ਼ਬਰ ਗੋਲਡਨ ਐਜੂਕੇਸ਼ਨਸ ਸੰਸਥਾ ਲਗਾਤਾਰ ਲਗਵਾ ਰਹੀ ਹੈ ਸਟੂਡੈਂਟ ਵੀਜ਼ੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।