17-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-05-2026

ਵਾਰਡ ਨੰਬਰ 28 ਤੋਂ ਨੌਜਵਾਨ ਆਗੂ ਹਰਬੰਸ ਸਿੰਘ ਰੈਂਬੋ ਵਲੋਂ ਨਗਰ ਨਿਗਮ ਚੋਣਾਂ ਲੜਨ ਦਾ ਐਲਾਨ

ਅਜੀਤ ਡੈਸਕ 11-05-2026
ਮੋਗਾ, 10 ਮਈ (ਗੁਰਤੇਜ ਸਿੰਘ ਬੱਬੀ)-ਆਉਣ ਵਾਲੀਆਂ ਨਗਰ ਨਿਗਮ ਦੀਆਂ ਚੋਣਾਂ ਨੂੰ ਲੈ ਕੇ ਜਿੱਥੇ ਹਰ ਪਾਰਟੀ ਦੇ ਅਹੁਦੇਦਾਰ ਵਲੋਂ ਆਪੋ ਆਪਣਾ ਪ੍ਰਚਾਰ ਸ਼ੁਰੂ ਕਰ ਦਿੱਤਾ ਹੈ, ਉੱਥੇ ਹੀ ਵਾਰਡ ਨੰਬਰ 28 ਤੋਂ ਨੌਜਵਾਨ ਆਗੂ ਹਰਬੰਸ ਸਿੰਘ ਰੈਂਬੋ ਨੇ ਵਾਰਡ ਵਾਸੀਆਂ ਦੀ ਸੇਵਾ ਲਈ ਚੋਣਾਂ ਵਿਚ ਨਿੱਤਰਨ ਦਾ ਐਲਾਨ ਕੀਤਾ | ਗੱਲਬਾਤ ਕਰਦਿਆਂ ਰੈਂਬੋ ਨੇ ਕਿਹਾ ਕਿ ਕੌਂਸਲਰ ਦਾ ਕੰਮ ਲੋਕਾਂ ਦੀ ਸੇਵਾ ਕਰਨਾ ਹੁੰਦਾ ਹੈ | ਉਨ੍ਹਾਂ ਆਖਿਆ ਕਿ ਉਹ ਮੁਹੱਲੇ ਵਿਚ ਆਪਣੇ ਲੋਕਾਂ ਨਾਲ ਲਗਾਤਾਰ ਵਿਚਰ ਰਹੇ ਹਨ | ਉਨ੍ਹਾਂ ਆਖਿਆ ਕਿ ਮੁਹੱਲਾ ਵਾਸੀਆਂ ਦੀ ਸੇਵਾ ਲਈ ਉਨ੍ਹਾਂ ਨੇ ਹੁਣ ਮਣ ਬਣਾ ਲਿਆ ਹੈ | ਉਨ੍ਹਾਂ ਕਿਹਾ ਕਿ ਜੇਕਰ ਮੁਹੱਲੇ ਵਾਸੀਆਂ ਨੂੰ ਕਿਸੇ ਤਰ੍ਹਾਂ ਦਾ ਵੀ ਕੋਈ ਕੰਮ ਹੁੰਦਾ ਤਾਂ ਮੇਰੇ ਨਾਲ ਨਿੱਜੀ ਤੌਰ ਤੇ ਸੰਪਰਕ ਬਣਾ ਸਕਦੇ ਹਨ | ਉਨ੍ਹਾਂ ਦਾ ਕੰਮ ਪਹਿਲ ਦੇ ਅਧਾਰ ਤੇ ਕਰਵਾਇਆ ਜਾਵੇਗਾ | ਉਨ੍ਹਾਂ ਇਹ ਵੀ ਆਖਿਆ ਕਿ ਲੋਕਾਂ ਨੇ ਉਨ੍ਹਾਂ ਨੂੰ ਜੇ ਇਕ ਵਾਰ ਮੌਕਾ ਦੇ ਦਿੱਤਾ ਤਾਂ ਉਸ ਤੇ ਉਹ ਖਰਾ ਉੱਤਰਨਗੇ | ਉਨ੍ਹਾਂ ਆਪਣੇ ਸਾਰੇ ਹੀ ਮੁਹੱਲੇ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਇਕ ਵਾਰ ਉਨ੍ਹਾਂ ਨੂੰ ਮੌਕਾ ਦੇਣ ਉਹ ਮੁਹੱਲੇ ਦੇ ਵਿਕਾਸ ਕਾਰਜਾਂ ਲਈ ਤਤਪਰ ਰਹਿਣਗੇ | ਉਨ੍ਹਾਂ ਇਸ ਗੱਲ 'ਤੇ ਆਸ ਪ੍ਰਗਟ ਕੀਤੀ ਕਿ ਮੁਹੱਲਾ ਵਾਸੀ ਉਨ੍ਹਾਂ ਦਾ ਡਟ ਕੇ ਸਾਥ ਦੇਣਗੇ |
ਪਿਛਲੀ ਖ਼ਬਰ ਮਿੱਟੀ, ਰੇਤਾ, ਬਜਰੀ, ਸੀਮੈਂਟ ਆਦਿ ਨੂੰ ਬਿਨਾਂ ਢੱਕੇ ਆਵਾਜਾਈ ਕਰਨ 'ਤੇ ਪੂਰਨ ਰੋਕ ਅਗਲੀ ਖ਼ਬਰ ਈ.ਡੀ. ਰਾਹੀਂ ਵਿਰੋਧੀ ਆਗੂਆਂ ਨੂੰ ਡਰਾਉਣ ਦੀ ਭਾਜਪਾ ਦੀ ਗੰਦੀ ਰਾਜਨੀਤੀ ਵਿਰੁੱਧ ਆਮ ਆਦਮੀ ਪਾਰਟੀ ਵਲੋਂ ਰੋਸ ਪ੍ਰਦਰਸ਼ਨ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।