ਬਾਘਾ ਪੁਰਾਣਾ, 7 ਜੂਨ (ਟਿੰਕੂ ਕਾਠਪਾਲ)-ਪੰਜਾਬ ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਸਬ ਡਵੀਜ਼ਨ ਬਾਘਾ ਪੁਰਾਣਾ ਦੀ ਮਹੀਨਾ ਵਾਰ ਮੀਟਿੰਗ ਵਰਕਿੰਗ ਪ੍ਰਧਾਨ ਸੁਰਿੰਦਰਪਾਲ ਸਿੰਘ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਦੀ ਕਾਰਵਾਈ ਪੈੱ੍ਰਸ ਲਈ ਜਾਰੀ ਕਰਦਿਆਂ ਸਬ ਡਵੀਜ਼ਨ ਸਕੱਤਰ ਅਮਰਜੀਤ ਸਿੰਘ ਨੇ ਦੱਸਿਆ ਕਿ ਬਾਘਾ ਪੁਰਾਣਾ ਸਬ ਡਵੀਜ਼ਨ ਤੋਂ ਇਕ ਬੱਸ 17 ਜੂਨ ਨੂੰ ਪੈਨਸ਼ਨਰਜ਼ ਜੁਆਇੰਟ ਫ਼ਰੰਟ ਦੀ ਜਲੰਧਰ ਦੇ ਦੇਸ਼ ਭਗਤ ਯਾਦਗਾਰੀ ਹਾਲ ਵਿਚ ਹੋ ਰਹੀ ਕਨਵੈੱਨਸ਼ਨ ਵਿਚ ਸ਼ਮੂਲੀਅਤ ਕਰਨ ਲਈ ਮਾਣੰੂਕੇ ਤੋਂ 8 ਵਜੇ ਰਵਾਨਾ ਹੋਵੇਗੀ | ਜ਼ਿਲ੍ਹਾ ਪ੍ਰਧਾਨ ਸੁਖਮੰਦਰ ਸਿੰਘ ਨੇ ਇਕ ਮਤੇ ਰਾਹੀਂ ਪੰਜਾਬ ਪੁਲਿਸ ਦੁਆਰਾ ਪਟਿਆਲਾ ਵਿਖੇ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਬੇਰੁਜ਼ਗਾਰ ਲਾਈਨਮੈਨਾਂ ਤੇ ਕੀਤੇ ਅੰਨ੍ਹੇ ਤਸ਼ੱਦਦ ਦੀ ਕਰੜੇ ਸ਼ਬਦਾਂ ਵਿਚ ਨਿਖੇਧੀ ਕੀਤੀ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਦੋਸ਼ੀ ਪੁਲਿਸ ਅਧਿਕਾਰੀਆਂ 'ਤੇ ਕੇਸ ਦਰਜ ਕਰਕੇ ਉਨ੍ਹਾਂ ਨੂੰ ਬਣਦੀ ਸਜਾ ਦਿੱਤੀ ਜਾਵੇ | ਉਨ੍ਹਾਂ ਪੈਨਸ਼ਨਰਾਂ ਨੂੰ ਬੇਨਤੀ ਕੀਤੀ ਕਿ ਉਹ ਆਪਣੇ ਪੁਰਾਣੇ ਆਧਾਰ ਕਾਰਡ ਸੁਵਿਧਾ ਕੇਂਦਰਾਂ ਤੋਂ ਅੱਪਡੇਟ ਕਰਵਾਉਣ ਤਾਂ ਕਿ ਉਨ੍ਹਾਂ ਨੂੰ ਲਾਈਵ ਸਰਟੀਫਿਕੇਟ ਡਿਜੀਟਲ ਕਰਨ ਵੇਲੇ ਕੋਈ ਦਿੱਕਤ ਪੇਸ਼ ਨਾ ਆਵੇ | ਮੀਟਿੰਗ ਵਿਚ ਨਵੇਂ ਆਏ ਹੋਏ ਪੈਨਸ਼ਨਰਾਂ ਇਕਬਾਲ ਸਿੰਘ ਭਲੂਰ, ਗੁਰਦੀਪ ਸਿੰਘ ਲੰਡੇ, ਕੇਵਲ ਸਿੰਘ ਚੰਨੂੰ ਵਾਲਾ ਅਤੇ ਸਾਧੂ ਚੰਦ ਸਮਾਧ ਭਾਈ ਨੂੰ ਮੁਲਾਜ਼ਮ ਕੇਂਦਰ ਭੇਟ ਕਰਕੇ ਜਥੇਬੰਦੀ ਵਿਚ ਸ਼ਾਮਲ ਕਰਦਿਆਂ ਜੀ ਆਇਆਂ ਕਿਹਾ | ਮਲਕੀਤ ਸਿੰਘ ਕੋਟਲ, ਜਗਰੂਪ ਸਿੰਘ, ਅਵਤਾਰ ਸਿੰਘ ਕੋਟਲਾ, ਨਿਰੰਜਣ ਸਿੰਘ, ਸੁਖਦੇਵ ਸਿੰਘ ਰਾਜਿਆਦਾ, ਕਰਮਜੀਤ ਚੈਨੂੰ ਵਾਲਾ, ਜਗਰਾਜ ਸਿੰਘ ਮਾਣੰੂਕੇ, ਜਸਪਾਲ ਸਿੰਘ ਕੰਡਾ ਅਤੇ ਹਰਜੀਤ ਸਿੰਘ ਨੇ ਦੱਸਿਆ ਕਿ ਪੈਨਸ਼ਨਰਾਂ ਦੇ ਮਸਲਿਆਂ ਨੂੰ ਹੱਲ ਕਰਨ ਲਈ ਡੀ.ਸੀ. ਦਫ਼ਤਰ ਮੋਗਾ ਵਿਖੇ 10 ਜੂਨ ਨੂੰ 10 ਵਜੇ ਤੋਂ 1 ਵਜੇ ਤੱਕ ਪੈਨਸ਼ਨ ਅਦਾਲਤ ਲੱਗ ਰਹੀ ਹੈ, ਇਸ ਲਈ ਆਪਣੀਆਂ ਸ਼ਿਕਾਇਤਾਂ 10 ਤਰੀਕ ਤੋਂ ਪਹਿਲਾਂ ਜਥੇਬੰਦੀ ਦੇ ਆਗੂਆਂ ਪਾਸ ਪੁੱਜਦੀਆਂ ਕੀਤੀਆਂ ਜਾਣ, ਉਨ੍ਹਾਂ ਸਮੂਹ ਡੀ.ਡੀ.ਓ. ਨੂੰ ਬੇਨਤੀ ਕੀਤੀ ਕਿ ਪੈਨਸ਼ਨਰਾਂ ਦੇ ਛੇਵੇਂ ਪੇ ਕਮਿਸ਼ਨ ਬਕਾਏ ਅਤੇ ਲੀਵ ਇਨ ਕੈਸ਼ ਮੈਂਟ ਦੇ ਬਕਾਏ ਦੀਆਂ ਕਿਸ਼ਤਾਂ ਦਾ ਭੁਗਤਾਨ ਸਮੇਂ ਸਿਰ ਕੀਤਾ ਜਾਵੇ ਅਤੇ ਰਹਿੰਦੇ ਮੈਡੀਕਲ ਬਿੱਲਾਂ ਬਾਰੇ ਬਣਦੀ ਪ੍ਰਕਿ੍ਆ ਪੂਰੀ ਕਰਕੇ ਉਨ੍ਹਾਂ ਦੀ ਪ੍ਰਤੀ ਪੂਰਤੀ ਸਮੇਂ ਸਿਰ ਯਕੀਨੀ ਬਣਾਈ ਜਾਵੇ | ਬਲਦੇਵ ਸਿੰਘ ਕਾਲੇਕੇ ਪ੍ਰੀਤਮ ਸਿੰਘ ਸੇਖਾ, ਮਨੋਹਰ ਲਾਲ ਕਟਾਰੀਆ, ਗੁਰਦੇਵ ਸਿੰਘ ਲੰਡੇ, ਗੁਰਦੇਵ ਸਿੰਘ ਕਾਮਰੇਡ ਅਤੇ ਰਘਬੀਰ ਸਿੰਘ ਲੰਗੇਆਣਾ ਨੇ ਪੰਜਾਬ ਸਰਕਾਰ ਦੀ ਪੈਨਸ਼ਨਰਜ਼ ਮੰਗਾਂ ਸਬੰਧੀ ਮਾਨਯੋਗ ਗਈ ਕੋਰਟ ਦੇ ਫ਼ੈਸਲੇ ਨੂੰ ਲਾਗੂ ਨਾ ਕਰਨ ਦੀ ਕਰੜੇ ਸ਼ਬਦਾਂ ਵਿਚ ਨਿਖੇਧੀ ਕੀਤੀ ਅਤੇ ਮੰਗ ਕੀਤੀ ਕਿ ਛੇਵੇਂ ਪੇ ਕਮਿਸ਼ਨ ਦੀ ਸਿਫ਼ਾਰਸ਼ ਮੁਤਾਬਿਕ 2.59 ਦਾ ਗੁਣਾਂਕ ਅਤੇ ਨੋਸ਼ਨਲ ਸੋਧ ਵਿਧੀ ਲਾਗੂ ਕੀਤੀ ਜਾਵੇ | ਅੱਜ ਦੀ ਮੀਟਿੰਗ ਵਿਚ ਸਾਧੂ ਰਾਮ, ਤੇਜਾ ਸਿੰਘ, ਦਰਸ਼ਨ ਸਿੰਘ, ਸੁਰਿੰਦਰ ਸਿੰਘ ਖੁਰਾਣਾ, ਸੁਦਾਗਰ ਸਿੰਘ, ਹਰਬੰਸ ਸਿੰਘ ਅਤੇ ਬਲਦੇਵ ਸਿੰਘ ਕਾਲੇਕੇ ਸਮੇਤ ਬਹੁਤ ਸਾਰੇ ਆਗੂ ਸਰਗਰਮ ਵਰਕਰ ਸ਼ਾਮਲ ਹੋਏ |