ਮੋਗਾ, 7 ਜੂਨ (ਜਸਪਾਲ ਸਿੰਘ ਬੱਬੀ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੰਢੇਕੇ ਮੋਗਾ ਤੋਂ 23 ਸਾਲ ਦੀ ਬੇਦਾਗ਼ ਸੇਵਾ ਉਪਰੰਤ ਸੇਵਾ ਮੁਕਤ ਹੋਈ ਮਿਡ-ਡੇ-ਮੀਲ ਕੁੱਕ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਕਰਮ ਚੰਦ ਚਿੰਡਾਲੀਆ ਦੀ ਜੀਵਨ ਸਾਥੀ ਬੀਬੀ ਹਰਜਿੰਦਰ ਕੌਰ ਨੂੰ ਮੋਗਾ ਦੇ ਐਚ.ਵਾਈ. ਬੈਂਕੳਟ ਹਾਲ ਵਿਚ ਮਿਡ-ਡੇ-ਮੀਲ ਕੁੱਕ ਯੂਨੀਅਨ ਦੇ ਪੰਜਾਬ ਭਰ ਤੋਂ ਪਹੁੰਚੇ ਅਹੁਦੇਦਾਰਾਂ ਅਤੇ ਸਥਾਨਕ ਮਜ਼ਦੂਰ ਜਥੇਬੰਦੀਆਂ ਦੇ ਆਗੂਆਂ ਨੇ ਵਿਦਾਇਗੀ ਪਾਰਟੀ ਦਿੱਤੀ | ਇਸ ਮੌਕੇ ਮਜ਼ਦੂਰ ਮੁਲਾਜ਼ਮ ਵਿਸ਼ੇਸ਼ ਤੌਰ ਤੇ ਮਿਡ ਡੇ ਮੀਲ ਕੁੱਕ ਯੂਨੀਅਨ, ਦਰਜਾਚਾਰ ਕਰਮਚਾਰੀ ਯੂਨੀਅਨ ਅਤੇ ਚੌਕੀਦਾਰ, ਸਫ਼ਾਈ ਸੇਵਕ ਯੂਨੀਅਨ ਦੇ ਆਗੂ ਵਿਸ਼ੇਸ਼ ਤੌਰ 'ਤੇ ਸ਼ਾਮਲ ਸਨ | ਇਸ ਵਿਦਾਇਗੀ ਸਮਾਰੋਹ ਦੇ ਮੁੱਖ ਮਹਿਮਾਨ ਮਾਲਵੇ ਦੇ ਮਜ਼ਦੂਰ ਆਗੂ ਵਿਜੇ ਧੀਰ ਐਡਵੋਕੇਟ ਸਨ | ਮੰਚ ਸੰਚਾਲਨ ਮਲਕੀਤ ਸਿੰਘ ਨੇ ਬਾਖ਼ੂਬੀ ਕੀਤਾ | ਇਹ ਸਮਾਗਮ ਵਿਚ ਸਾਬਕਾ ਮੈਂਬਰ ਪਾਰਲੀਮੈਂਟ ਕੇਵਲ ਸਿੰਘ, ਲੱਕੜ ਮੰਡੀ ਯੂਨੀਅਨ ਦੇ ਚੇਅਰਮੈਨ ਸੰਜੀਵ ਕੌੜਾ ਲੱਡੂ ਆਰੇ ਵਾਲਾ, ਵਿਜੇ ਕੁਮਾਰ ਨੈਸਲੇ, ਕ੍ਰਾਂਤੀਕਾਰੀ ਭੱਠਾ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਪ੍ਰਵੀਨ ਕੁਮਾਰ ਸ਼ਰਮਾ, ਜ਼ਿਲ੍ਹਾ ਪ੍ਰਧਾਨ ਸਤਪਾਲ ਸਿੰਘ ਭਾਗੀ ਕੇ, ਸਾਬਕਾ ਪਿ੍ੰਸੀਪਲ ਅਵਤਾਰ ਸਿੰਘ ਕਰੀਰ, ਮੁਲਾਜ਼ਮ ਆਗੂ ਜਗਤਾਰ ਸਿੰਘ ਮਖੂ, ਅਤੇ ਕਮਲਜੀਤ ਕੌਰ ਮਧੋਕੇ ਸੂਬਾ ਜਨਰਲ ਸਕੱਤਰ ਨੇ ਵਿਦਾਇਗੀ ਪਾਟਰੀ ਮੌਕੇ ਵਿਚਾਰ ਪ੍ਰਗਟ ਕੀਤੇ | ਉਨ੍ਹਾਂ ਇਸ ਮੌਕੇ ਵਿਜੇ ਧੀਰ ਐਡਵੋਕੇਟ ਨੇ ਸੇਵਾ ਮੁਕਤ ਬੀਬੀ ਹਰਜਿੰਦਰ ਕੌਰ ਚਿੰਡਾਲੀਆ ਦੀਆਂ ਸੇਵਾਵਾਂ ਦੀ ਸ਼ਲਾਘਾ ਕੀਤੀ | ਵਿਦਾਇਗੀ ਪਾਰਟੀ ਵਿਚ ਸ਼ਾਮਲ ਹੋਏ ਸ਼ੁੱਭ ਚਿੰਤਕਾਂ, ਰਿਸ਼ਤੇਦਾਰਾਂ ਅਤੇ ਜਥੇਬੰਦੀਆਂ ਦੇ ਆਗੂਆਂ ਨੇ ਸੇਵਾ ਮੁਕਤੀ ਤੇ ਤੋਹਫ਼ੇ ਭੇਟ ਕੀਤੇ | ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੰਡੇ ਕੇ ਸਕੂਲ ਇੰਚਾਰਜ ਅਤੇ ਸਟਾਫ਼ ਨੇ ਬੀਬੀ ਹਰਜਿੰਦਰ ਕੌਰ ਨੂੰ ਸ਼ਾਨਦਾਰ ਵਿਦਾਇਗੀ ਪਾਰਟੀ ਮੌਕੇ ਵਧਾਈ ਦਿੰਦਿਆਂ ਯਾਦਗਾਰੀ ਚਿੰਨ੍ਹ ਭੇਟ ਕੀਤੇ | ਇਸ ਮੌਕੇ ਜਗਸੀਰ ਸਿੰਘ, ਮਤਾਦੀਨ ਸੰਧਿਆ, ਸਤਨਾਮ ਸਿੰਘ ਚੜਿੱਕ, ਨਿਖਿਲ ਕੁਮਾਰ, ਗੁਰਪ੍ਰੀਤ ਸਿੰਘ, ਮੇਜਰ ਸਿੰਘ, ਜਸਵੰਤ ਸਿੰਘ, ਗੁਰਮੇਲ ਸਿੰਘ, ਕਮਲਜੀਤ ਕੌਰ ਕਲਿਆਣ, ਕਮਲਜੀਤ ਕੌਰ, ਵੀਰਪਾਲ ਕੌਰ, ਜਸਵੀਰ ਕੌਰ, ਜਸਵੀਰ ਸਿੰਘ, ਸੁਖਮੰਦਰ ਸਿੰਘ, ਸ਼ਿੰਦਰਪਾਲ ਸਿੰਘ, ਅਮਰਜੀਤ ਸਿੰਘ, ਜਗਤਾਰ ਸਿੰਘ, ਸਰਵਣ ਸਿੰਘ, ਭਗਵਾਨ ਸਿੰਘ, ਜਗਤਾਰ ਸਿੰਘ, ਜਗਦੇਵ ਸਿੰਘ ਤਾਰੇਵਾਲਾ, ਭੋਲਾ ਸਿੰਘ, ਮਾਸਟਰ ਗੁਰਜੰਟ ਸਿੰਘ, ਮੰਗਲ ਸਿੰਘ, ਮਲਕੀਤ ਕੌਰ, ਪੱਪੀ, ਜਗਸੀਰ ਸਿੰਘ ਅਤੇ ਮਿਡ ਡੇ ਮੀਲ ਕੁੱਕ ਯੂਨੀਅਨ ਦੇ ਅਹੁਦੇਦਾਰ ਤੇ ਵਰਕਰ ਹਾਜ਼ਰ ਸਨ |