01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-06-2026

ਖੱਤਰੀ ਸਭਾ ਨੇ ਮਰਿਦੁਲਾ ਮੱਕੜ ਦੇ ਕੌਂਸਲਰ ਬਣਨ 'ਤੇ ਉਨ੍ਹਾਂ ਦੇ ਪਤਨੀ ਰਮਨ ਮੱਕੜ ਨੂੰ ਕੀਤਾ ਸਨਮਾਨਿਤ

ਅਜੀਤ ਡੈਸਕ 12-06-2026
ਮੋਗਾ, 11 ਜੂਨ (ਸੁਰਿੰਦਰਪਾਲ ਸਿੰਘ)-ਖੱਤਰੀ ਸਭਾ ਮੋਗਾ ਦੇ ਚੇਅਰਮੈਨ ਐਡਵੋਕੇਟ ਵਿਜੇ ਧੀਰ ਦੀ ਅਗਵਾਈ ਹੇਠ ਯੁਵਾ ਖੱਤਰੀ ਸਭਾ ਮੋਗਾ ਵਲੋਂ ਰਮਨ ਮੱਕੜ ਦੀ ਪਤਨੀ ਮਰਿਦੁਲਾ ਮੱਕੜ ਦੇ ਕੌਂਸਲਰ ਬਣਨ 'ਤੇ ਵਧਾਈ ਦਿੱਤੀ | ਯੁਵਾ ਖੱਤਰੀ ਸਭਾ ਦੇ ਚੇਅਰਮੈਨ ਜਗਜੀਵ ਧੀਰ ਤੇ ਪ੍ਰਧਾਨ ਹਰਪ੍ਰੀਤ ਸਿੰਘ ਸਹਿਗਲ ਵਲੋਂ ਰਮਨ ਮੱਕੜ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਰਮਨ ਮੱਕੜ ਬਹੁਤ ਹੀ ਮਿੱਠ ਬੋਲੜੇ ਤੇ ਮਿਲਣਸਾਰ, ਗ਼ਰੀਬਾਂ ਦੀ ਸੇਵਾ ਕਰਨ ਵਾਲੇ ਅਤੇ ਹਰ ਇਕ ਦੇ ਦੁੱਖ ਸੁੱਖ ਵਿਚ ਸ਼ਾਮਿਲ ਹੋਣ ਵਾਲੇ ਇਨਸਾਨ ਹਨ | ਉਨ੍ਹਾਂ ਆਸ ਪ੍ਰਗਟਾਈ ਕਿ ਉਹ ਆਪਣੇ ਵਾਰਡ ਦੇ ਵਿਕਾਸ ਵਿਚ ਕੋਈ ਵੀ ਕਸਰ ਨਹੀਂ ਛੱਡਣਗੇ | ਇਸ ਸਮੇਂ ਖੱਤਰੀ ਸਭਾ ਦੇ ਬਰਾਂਡ ਅੰਬੈਸਡਰ ਰਾਕੇਸ਼ ਸਿਤਾਰਾ, ਯੁਵਾ ਖੱਤਰੀ ਸਭਾ ਦੇ ਆਗੂ ਆਦੇਸ਼ ਇੰਦਰ ਸਿੰਘ ਸਹਿਗਲ, ਦਿਨੇਸ਼ ਰਿਹਾਨ ਤੇ ਸੁਭਾਸ਼ ਪਲਤਾ ਵੀ ਮੌਜੂਦ ਸਨ |
ਪਿਛਲੀ ਖ਼ਬਰ ਪਿੰਡ ਧੱਲੇਕੇ ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਗੁਰਮਤਿ ਤੇ ਸੁੰਦਰ ਲਿਖਾਈ ਕੈਂਪ ਅਗਲੀ ਖ਼ਬਰ ਨੌਜਵਾਨਾਂ ਨੇ ਲਗਾਈਆਂ ਠੰਢੇ ਮਿੱਠੇ ਜਲ ਦੀ ਛਬੀਲਾਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।