ਨਿਹਾਲ ਸਿੰਘ ਵਾਲਾ, 11 ਜੂਨ (ਸੁਖਦੇਵ ਸਿੰਘ ਖ਼ਾਲਸਾ)-ਅਧਿਆਪਕ ਦਲ ਪੰਜਾਬ ਬਲਾਕ ਨਿਹਾਲ ਸਿੰਘ ਵਾਲਾ ਦੀ ਮੀਟਿੰਗ ਜਥੇਬੰਦੀ ਦੇ ਜਨਰਲ ਸਕੱਤਰ ਪੰਜਾਬ ਹਰਜੰਟ ਸਿੰਘ ਬੌਡੇ ਦੀ ਅਗਵਾਈ ਹੇਠ ਹੋਈ | ਇਸ ਮੀਟਿੰਗ ਦੌਰਾਨ ਜਥੇਬੰਦੀ ਵਲੋਂ ਅਧਿਆਪਕਾਂ ਨੂੰ ਆ ਰਹੀਆਂ ਵੱਖ-ਵੱਖ ਸਮੱਸਿਆਵਾਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ | ਇਸ ਮੌਕੇ ਬਲਾਕ ਨਿਹਾਲ ਸਿੰਘ ਵਾਲਾ ਦੀ ਅਧਿਆਪਕ ਦਲ ਪੰਜਾਬ ਦੀ ਕਮੇਟੀ ਦਾ ਗਠਨ ਕਰਦਿਆਂ ਪ੍ਰਧਾਨ ਸੁਖਦਰਸ਼ਨ ਸਿੰਘ, ਜਨਰਲ ਸਕੱਤਰ ਰਾਜ ਬਰਿੰਦਰ ਸਿੰਘ, ਸੀਨੀਅਰ ਮੀਤ ਪ੍ਰਧਾਨ ਜਗਸੀਰ ਸਿੰਘ ਬੌਡੇ, ਸੀਨੀਅਰ ਮੀਤ ਪ੍ਰਧਾਨ ਕਰਮਜੀਤ ਸਿੰਘ ਦੀਨਾ, ਸਕੱਤਰ ਰੂਪ ਸਿੰਘ ਕੁੱਸਾ, ਮੀਤ ਪ੍ਰਧਾਨ ਸੁਖਬੀਰ ਸਿੰਘ ਮਾਛੀਕੇ, ਮੀਤ ਪ੍ਰਧਾਨ ਜਗਜੀਤ ਸਿੰਘ ਜੌੜਾ, ਸਕੱਤਰ ਹਰਪ੍ਰੀਤ ਸਿੰਘ ਰਣਸੀਂਹ, ਸਕੱਤਰ ਮਨਦੀਪ ਸਿੰਘ ਦੌਧਰ, ਪੈੱ੍ਰਸ ਸਕੱਤਰ ਹਰਪ੍ਰੀਤ ਸਿੰਘ, ਮੁੱਖ ਸਲਾਹਕਾਰ ਅਮਰਿੰਦਰ ਸਿੰਘ ਲੁਹਾਰਾ, ਮੁੱਖ ਸਲਾਹਕਾਰ ਸੰਦੀਪ ਸਿੰਘ, ਮੁੱਖ ਸਲਾਹਕਾਰ ਬਲਜੀਤ ਸਿੰਘ ਨਿਹਾਲ ਸਿੰਘ ਵਾਲਾ, ਵਰਕਿੰਗ ਕਮੇਟੀ ਮੈਂਬਰ ਸੁਖਰਾਜ ਸਿੰਘ, ਵਰਕਿੰਗ ਕਮੇਟੀ ਮੈਂਬਰ ਸਤਨਾਮ ਸਿੰਘ ਨੂੰ ਨਿਯੁਕਤ ਕੀਤਾ ਗਿਆ | ਇਸ ਮੌਕੇ ਜਥੇਬੰਦੀ ਦੇ ਆਗੂਆਂ ਨੇ ਸੂਬਾ ਸਰਕਾਰ ਵਲੋਂ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦਾ ਡੀ.ਏ. ਦੀ ਨਾ ਦੇਣ ਸਬੰਧੀ ਨਿਖੇਧੀ ਕਰਦਿਆਂ ਸੰਘਰਸ਼ ਕਰਨ ਦਾ ਐਲਾਨ ਕੀਤਾ ਗਿਆ | ਇਸ ਮੌਕੇ ਸੂਬਾ ਕਮੇਟੀ ਦੇ ਆਗੂ ਗੁਰਜੀਤ ਸਿੰਘ, ਜ਼ਿਲ੍ਹਾ ਕਮੇਟੀ ਆਗੂ ਕੁਲਵਿੰਦਰ ਸਿੰਘ, ਤੇਜਿੰਦਰ ਸਿੰਘ ਰੌਂਤਾ, ਬਲਵੀਰ ਸਿੰਘ ਰਾਊਕੇ, ਜਸਵਿੰਦਰ ਸਿੰਘ ਰਾਊਕੇ, ਸਿਕੰਦਰ ਸਿੰਘ ਭਾਗੀਕੇ, ਕਿਰਨਦੀਪ ਸਿੰਘ ਬਿਲਾਸਪੁਰ, ਜਗਮੀਤ ਸਿੰਘ ਲੁਹਾਰਾ, ਸਰਵਣ ਸਿੰਘ ਮਾਣੂੰਕੇ, ਮਨਜੀਤ ਸਿੰਘ ਮਾਣੂੰਕੇ, ਬਲਵੰਤ ਸਿੰਘ ਖਾਈ, ਗੁਰਚਰਨ ਸਿੰਘ ਮਾਣੂੰਕੇ ਆਦਿ ਹਾਜ਼ਰ ਸਨ |