ਮੋਗਾ, 16 ਜੂਨ (ਜਸਪਾਲ ਸਿੰਘ ਬੱਬੀ)-ਖੱਤਰੀ ਭਵਨ ਮੋਗਾ ਵਿਖੇ ਖੱਤਰੀ ਸਭਾ ਚੇਅਰਮੈਨ ਵਿਜੇ ਧੀਰ ਐਡਵੋਕੇਟ ਅਤੇ ਪ੍ਰਧਾਨ ਡਾ. ਐਮ.ਐਲ. ਜੈਦਕਾ ਤੇ ਟੀਮ ਨੇ ਵਿਕਾਸ ਕਪੂਰ ਨੂੰ ਖੱਤਰੀ ਅਰੋੜਾ ਵੈੱਲਫੇਅਰ ਬੋਰਡ ਦੇ ਜ਼ਿਲ੍ਹਾ ਚੇਅਰਮੈਨ ਨਿਯੁਕਤ ਹੋਣ ਤੇ ਸਨਮਾਨਿਤ ਕੀਤਾ। ਇਸ ਮੌਕੇ ਵਿਕਾਸ ਕਪੂਰ ਨੇ ਕਿਹਾ ਕਿ ਉਹ ਖੱਤਰੀ ਅਰੋੜਾ ਬਰਾਦਰੀਆਂ ਦੇ ਮੁੱਦੇ ਪ੍ਰਮੁੱਖਤਾ ਨਾਲ ਉਠਾਉਣਗੇ। ਧੀਰ ਅਤੇ ਜੈਦਕਾ ਨੇ ਕਿਹਾ ਕਿ ਖੱਤਰੀ ਅਰੋੜਾ ਵੈੱਲਫੇਅਰ ਬੋਰਡ ਦਾ ਜ਼ਿਲ੍ਹਾ ਚੇਅਰਮੈਨ ਬਣ ਕੇ ਵਿਕਾਸ ਕਪੂਰ ਨੇ ਖੱਤਰੀ ਬਿਰਾਦਰੀ, ਖੱਤਰੀ ਸਭਾ ਮੋਗਾ ਅਤੇ ਖੱਤਰੀ ਮਹਾਂਸਭਾ ਪੰਜਾਬ ਦਾ ਨਾਮ ਉੱਚਾ ਕੀਤਾ ਹੈ। ਇਸ ਮੌਕੇ ਜਸਵੰਤ ਦਾਨੀ, ਰਕੇਸ਼ ਸਿਤਾਰਾ, ਬਲਜਿੰਦਰ ਸਿੰਘ ਸਹਿਗਲ, ਜ਼ਿਲ੍ਹਾ ਪ੍ਰਧਾਨ ਨਰੋਤਮ ਪੁਰੀ, ਜ਼ਿਲ੍ਹਾ ਪ੍ਰਧਾਨ ਯੁਵਾ ਖੱਤਰੀ ਮਹਾਂਸਭਾ ਦੀਪਕ ਕੌੜਾ, ਪ੍ਰਧਾਨ ਯੁਵਾ ਖੱਤਰੀ ਸਭਾ ਹਰਪ੍ਰੀਤ ਸਿੰਘ ਸਹਿਗਲ, ਨਿਸ਼ੀ ਰਕੇਸ਼ ਵਿਜ, ਸਰਬਜੀਤ ਮੈਂਗੀ, ਅਮੀਸ਼ ਭੰਡਾਰੀ, ਕੁਲਭੂਸ਼ਣ ਜੈਦਕਾ, ਡਾ. ਵਿਮਲ ਕੰਬੋਜ, ਹਰਪ੍ਰੀਤ ਸਿੰਘ ਸਹਿਗਲ ਤੇ ਸਭਾ ਦੇ ਮੈਂਬਰਾਂ ਨੇ ਵਿਕਾਸ ਕਪੂਰ ਨੂੰ ਵਧਾਈ ਦਿੱਤੀ।
ਖੱਤਰੀ ਸਭਾ ਮੋਗਾ ਵਲੋਂ ਵਿਕਾਸ ਕਪੂਰ ਨੂੰ ਖੱਤਰੀ ਅਰੋੜਾ ਵੈੱਲਫੇਅਰ ਬੋਰਡ ਦੇ ਜ਼ਿਲ੍ਹਾ ਚੇਅਰਮੈਨ ਨਿਯੁਕਤ ਹੋਣ ’ਤੇ ਕੀਤਾ ਸਨਮਾਨਿਤ
ਅਜੀਤ ਡੈਸਕ
17-06-2026