03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-06-2026

ਦਸਤਾਰ ਚੇਤਨਾ ਮਾਰਚ ਕਮੇਟੀ ਮੋਗਾ ਵਲੋਂ ਛੇ ਰੋਜ਼ ਦਸਤਾਰ ਸਿਖਲਾਈ ਕੈਂਪ

ਅਜੀਤ ਡੈਸਕ 23-06-2026
ਮੋਗਾ, 22 ਜੂਨ (ਜਸਪਾਲ ਸਿੰਘ ਬੱਬੀ)-ਦਸਤਾਰ ਚੇਤਨਾ ਮਾਰਚ ਕਮੇਟੀ ਮੋਗਾ ਵਲੋਂ 6 ਰੋਜ਼ਾ ਮੁਫ਼ਤ ਦਸਤਾਰ ਸਿਖਲਾਈ ਕੈਂਪ ਗੁਰਦੁਆਰਾ ਡੇਰਾ ਬਾਬਾ ਮੱਲ ਸਿੰਘ ਜੀ ਪੁਰਾਣਾ ਮੋਗਾ ਵਿਖੇ ਬਾਬਾ ਮਹਿੰਦਰ ਸਿੰਘ ਜਨੇਰ ਵਾਲਿਆਂ ਦੇ ਵਿਸ਼ੇਸ਼ ਸਹਿਯੋਗ ਨਾਲ ਲਗਾਇਆ ਗਿਆ। ਜਿਸ ਵਿਚ ਹਰ ਰੋਜ਼ ਸ਼ਾਮ ਨੂੰ 6 ਵਜੇ ਤੋਂ 7:30 ਵਜੇ ਤੱਕ ਮਨਦੀਪ ਸਿੰਘ ਤੇ ਰਹਿਤਪ੍ਰੀਤ ਸਿੰਘ ਵਲੋਂ ਦਸਤਾਰ ਅਤੇ ਦੁਮਾਲੇ ਦੀ ਸਿਖਲਾਈ ਦਿੱਤੀ ਗਈ ਇਸ ਵਿਚ 40 ਲੜਕੇ ਤੇ ਲੜਕੀਆਂ ਨੇ ਹਿੱਸਾ ਲਿਆ। ਮੁੱਖ ਪ੍ਰਬੰਧਕ ਜਗਰੂਪ ਸਿੰਘ ਤੇ ਹਰਦਿਆਲ ਸਿੰਘ ਨੇ ਦੱਸਿਆ ਕਿ ਇਹ ਸਭ ਕਾਰਜ ਨਵੀਂ ਪੀੜ੍ਹੀ ਨੂੰ ਨਸ਼ਿਆਂ ਤੋਂ ਦੂਰ ਰਹਿਣ ਤੇ ਸਿੱਖੀ ਨਾਲ ਜੋੜਨ ਲਈ ਕੀਤੇ ਹਨ। ਸਿਖਲਾਈ ਲੈਣ ਵਾਲੇ ਬੱਚਿਆਂ ਦੇ ਦਸਤਾਰ ਮੁਕਾਬਲੇ ਕਰਵਾਏ ਗਏ ਬਾਬਾ ਮਹਿੰਦਰ ਸਿੰਘ ਜਨੇਰ ਵਾਲੇ, ਗਿਆਨੀ ਸਤਨਾਮ ਸਿੰਘ ਜਨੇਰ ਵਾਲੇ ਵਲੋਂ ਬੱਚਿਆਂ ਨੂੰ ਪਹਿਲਾਂ ਦੂਜਾ ਤੀਜਾ ਇਨਾਮ ਤੇ ਨਗਦ ਇਨਾਮ ਨਾਲ ਸਨਮਾਨਿਤ ਕੀਤਾ। ਸਾਰੇ ਬੱਚਿਆਂ ਨੂੰ ਸਰਟੀਫਿਕੇਟ ਅਤੇ ਮੈਡਲ ਦੇ ਕੇ ਸਨਮਾਨਿਤ ਕੀਤਾ। ਸਟੇਜ ਦੀ ਕਾਰਵਾਈ ਗੁਰਪ੍ਰੀਤਮ ਸਿੰਘ ਚੀਮਾ ਨੇ ਚਲਾਈ। ਇਸ ਮੌਕੇ ਸਿਖਲਾਈ ਕੈਂਪ ਵਿਚ ਸੇਵਾਵਾਂ ਨਿਭਾਉਣ ਵਾਲੇ ਦਸਤਾਰ ਕੋਚ ਮਨਦੀਪ ਸਿੰਘ, ਰਹਿਤਪ੍ਰੀਤ ਸਿੰਘ, ਰਮਨਪ੍ਰੀਤ ਸਿੰਘ, ਹਰਗੁਣ ਸਿੰਘ, ਗੁਰਵਿੰਦਰ ਸਿੰਘ, ਨਵਨੀਤ ਕੌਰ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ। ਇਸ ਮੌਕੇ ਕੁਲਵੰਤ ਸਿੰਘ ਕਾਂਤੀ, ਨਿਰਮਲ ਸਿੰਘ ਖੀਵਾ, ਕੁਲਦੀਪ ਸਿੰਘ ਰੋਮਾਣਾ, ਦਿਲਜਾਨ ਰੋਮਣਾ, ਰਾਜਵਿੰਦਰ ਸਿੰਘ ਬਹੋਨਾ, ਗੁਰਪ੍ਰੀਤ ਸਿੰਘ, ਕਮੇਟੀ ਮੈਂਬਰ ਅਰਸ਼ਦੀਪ ਸਿੰਘ, ਹੈਪੀ, ਕਮਲਪ੍ਰੀਤ ਸਿੰਘ ਪੀਤਾ, ਹਰਸ਼ਪ੍ਰੀਤ ਸਿੰਘ, ਲਵਪ੍ਰੀਤ ਸਿੰਘ, ਤਰਨਜੋਤ ਸਿੰਘ, ਹਰਪ੍ਰੀਤ ਸਿੰਘ ਪੀਤਾ, ਹਰਵਿੰਦਰ ਸਿੰਘ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਮਿਡ-ਡੇ-ਮੀਲ ਸਫ਼ਾਈ ਸੇਵਕ ਚੌਕੀਦਾਰਾਂ ਦੀ ਹੱਕੀ ਮੰਗਾਂ ਨੂੰ ਲਾਗੂ ਕਰਵਾਉਣ ਲਈ ਰੋਸ ਰੈਲੀ 24 ਨੂੰ ਮੋਗਾ ਵਿਖੇ-ਸੂਬਾ ਪ੍ਰਧਾ... ਅਗਲੀ ਖ਼ਬਰ ਪਵਨ ਗੋਇਲ ਨੂੰ ਵਪਾਰ ਮੰਡਲ ਦਾ ਪ੍ਰਧਾਨ ਬਣਨ ’ਤੇ ਸੁਰਿੰਦਰ ਬਾਂਸਲ ਵਲੋਂ ਵਿਸ਼ੇਸ਼ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।