ਸੜਕ ਹਾਦਸੇ ਵਿਚ ਮੋਟਰਸਾਈਕਲ ਸਵਾਰ ਹੋਏ ਗੰਭੀਰ ਜ਼ਖਮੀ
ਜ਼ਖਮੀਆਂ ਨੂੰ ਸੜਕ ਸੁਰੱਖਿਆ ਫੋਰਸ ਨੇ ਕਰਵਾਇਆ ਹਸਪਤਾਲ ਦਾਖਲ
ਬਾਘਾ ਪੁਰਾਣਾ, 11 ਅਗਸਤ (ਗੁਰਮੀਤ ਸਿੰਘ ਮਾਣੂੰਕੇ)- ਬਾਘਾ ਪੁਰਾਣਾ ਸ਼ਹਿਰ ’ਚੋਂ ਲੰਘਦੇ 254 ਨੰ: ਡਿਫੈਂਸ ਰੋਡ ’ਤੇ ਆਏ ਦਿਨ ਭਿਆਨਕ ਸੜਕ ਹਾਦਸੇ ਹੁੰਦੇ ਰਹਿੰਦੇ ਹਨ ਜਿਸ ’ਚ ਕਈ ਵਾਰ ਵਿਅਕਤੀਆਂ ਦੇ ਗੰਭੀਰ ਸੱਟਾਂ ਵੀ ਲੱਗਦੀਆਂ ਹਨ| ਇਸੇ ਤਰ੍ਹਾਂ ਦਾ ਇਕ ਸੜਕ ਹਾਦਸਾ ਪਿੰਡ ਆਲਮਵਾਲਾ ਅਤੇ ਨਿਗਾਹੇ ਦੇ ਵਿਚਕਾਰ ਹੋਇਆ| ਜਿਸ ’ਚ ਕਾਰ ਅਤੇ ਮੋਟਰਸਾਈਕਲ ਦੀ ਭਿਆਨਕ ਟੱਕਰ ਹੋਈ| ਘਟਨਾ ਸਥਾਨ ’ਤੇ ਹਾਜ਼ਰ ਲੋਕਾਂ ਨੇ ਦੱਸਿਆ ਕਿ ਸਵੇਰੇ ਲਗਪਗ 8 ਵਜੇ ਤਿੰਨ ਵਿਅਕਤੀ ਆਪਣੇ ਮੋਟਰਸਾਈਕਲ ’ਤੇ ਸਵਾਰ ਹੋ ਕੇ ਮੁਦਕੀ ਸਾਈਡ ਵਲੋਂ ਪਿੰਡ ਠੱਠਾ ਜ਼ਿਲ੍ਹਾ ਫਿਰੋਜ਼ਪੁਰ ਤੋਂ ਆ ਰਹੇ ਸਨ| ਜਦੋਂ ਉਕਤ ਵਿਅਕਤੀ ਪਿੰਡ ਨਿਗਾਹਾ ਲੰਘੇ ਤਾਂ ਪਿੱਛੇ ਤੋਂ ਆ ਰਹੀ ਤੇਜ਼ ਰਫਤਾਰ ਕਾਰ ਨੇ ਉਨ੍ਹਾਂ ਨੂੰ ਜ਼ਬਰਦਸਤ ਟੱਕਰ ਮਾਰ ਦਿੱਤੀ ਜਿਸ ਕਾਰਨ ਤਿੰਨੇ ਵਿਅਕਤੀ ਗੰਭੀਰ ਰੂਪ ’ਚ ਜ਼ਖਮੀ ਹੋ ਗਏ| ਇਸ ਘਟਨਾ ਦਾ ਪਤਾ ਚੱਲਦੇ ਹੀ ਸੜਕ ਸੁਰੱਖਿਆ ਫੋਰਸ ਬਾਘਾ ਪੁਰਾਣਾ ਦੇ ਇੰਚਾਰਜ ਏ. ਐਸ.
ਬਾਘਾ ਪੁਰਾਣਾ, 11 ਅਗਸਤ (ਗੁਰਮੀਤ ਸਿੰਘ ਮਾਣੂੰਕੇ)- ਬਾਘਾ ਪੁਰਾਣਾ ਸ਼ਹਿਰ ’ਚੋਂ ਲੰਘਦੇ 254 ਨੰ: ਡਿਫੈਂਸ ਰੋਡ ’ਤੇ ਆਏ ਦਿਨ ਭਿਆਨਕ ਸੜਕ ਹਾਦਸੇ ਹੁੰਦੇ ਰਹਿੰਦੇ ਹਨ ਜਿਸ ’ਚ ਕਈ ਵਾਰ ਵਿਅਕਤੀਆਂ ਦੇ ਗੰਭੀਰ ਸੱਟਾਂ ਵੀ ਲੱਗਦੀਆਂ ਹਨ| ਇਸੇ ਤਰ੍ਹਾਂ ਦਾ ਇਕ ਸੜਕ ਹਾਦਸਾ ਪਿੰਡ ਆਲਮਵਾਲਾ ਅਤੇ ਨਿਗਾਹੇ ਦੇ ਵਿਚਕਾਰ ਹੋਇਆ| ਜਿਸ ’ਚ ਕਾਰ ਅਤੇ ਮੋਟਰਸਾਈਕਲ ਦੀ ਭਿਆਨਕ ਟੱਕਰ ਹੋਈ| ਘਟਨਾ ਸਥਾਨ ’ਤੇ ਹਾਜ਼ਰ ਲੋਕਾਂ ਨੇ ਦੱਸਿਆ ਕਿ ਸਵੇਰੇ ਲਗਪਗ 8 ਵਜੇ ਤਿੰਨ ਵਿਅਕਤੀ ਆਪਣੇ ਮੋਟਰਸਾਈਕਲ ’ਤੇ ਸਵਾਰ ਹੋ ਕੇ ਮੁਦਕੀ ਸਾਈਡ ਵਲੋਂ ਪਿੰਡ ਠੱਠਾ ਜ਼ਿਲ੍ਹਾ ਫਿਰੋਜ਼ਪੁਰ ਤੋਂ ਆ ਰਹੇ ਸਨ| ਜਦੋਂ ਉਕਤ ਵਿਅਕਤੀ ਪਿੰਡ ਨਿਗਾਹਾ ਲੰਘੇ ਤਾਂ ਪਿੱਛੇ ਤੋਂ ਆ ਰਹੀ ਤੇਜ਼ ਰਫਤਾਰ ਕਾਰ ਨੇ ਉਨ੍ਹਾਂ ਨੂੰ ਜ਼ਬਰਦਸਤ ਟੱਕਰ ਮਾਰ ਦਿੱਤੀ ਜਿਸ ਕਾਰਨ ਤਿੰਨੇ ਵਿਅਕਤੀ ਗੰਭੀਰ ਰੂਪ ’ਚ ਜ਼ਖਮੀ ਹੋ ਗਏ| ਇਸ ਘਟਨਾ ਦਾ ਪਤਾ ਚੱਲਦੇ ਹੀ ਸੜਕ ਸੁਰੱਖਿਆ ਫੋਰਸ ਬਾਘਾ ਪੁਰਾਣਾ ਦੇ ਇੰਚਾਰਜ ਏ.ਐਸ.ਆਈ. ਜਗਦੇਵ ਸਿੰਘ ਆਪਣੇ ਸਟਾਫ ਮੈਂਬਰਾਂ ਨਾਲ ਮੌਕੇ ’ਤੇ ਪੁੱਜੇ ਅਤੇ ਜ਼ਖਮੀ ਵਿਅਕਤੀਆਂ ਨੂੰ ਸਰਕਾਰੀ ਹਸਪਤਾਲ ਬਾਘਾ ਪੁਰਾਣਾ ਵਿਖੇ ਦਾਖਲ ਕਰਵਾਇਆ ਪਰ ਇਕ ਵਿਅਕਤੀ ਦੇ ਜ਼ਿਆਦਾ ਸੱਟਾਂ ਹੋਣ ਕਾਰਨ ਉਸ ਨੂੰ ਮੋਗਾ ਦੇ ਸਰਕਾਰੀ ਹਸਪਤਾਲ ਲਈ ਰੈਫਰ ਕਰ ਦਿੱਤਾ ਗਿਆ ਜਦੋਂ ਕਿ ਕਾਰ ਚਾਲਕ ਵਿਅਕਤੀ ਕਾਰ ਸਮੇਤ ਮੌਕੇ ’ਤੋਂ ਫਰਾਰ ਹੋ ਗਏ| ਬਾਘਾ ਪੁਰਾਣਾ ਪੁਲਿਸ ਨੇ ਘਟਨਾ ਸਥਾਨ ’ਤੇ ਪਹੰੁਚ ਕੇ ਹਾਦਸੇ ਦੀ ਜਾਂਚ ਕਰਦੇ ਹੋਏ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ|