25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-08-2026

ਭਾਰਤ ਵਿਕਾਸ ਪ੍ਰੀਸ਼ਦ ਮੋਗਾ ਸ਼ਾਖਾ ਵਲੋਂ ਤੀਆਂ ਅਤੇ ਪਰਿਵਾਰ ਮਿਲਨ ਸਮਾਗਮ

ਮੋਗਾ, 24 ਅਗਸਤ (ਜਸਪਾਲ ਸਿੰਘ ਬੱਬੀ)- ਸ਼ਹੀਦੀ ਪਾਰਕ ਹਾਲ ਮੋਗਾ ਵਿਖੇ ਭਾਰਤ ਵਿਕਾਸ ਪ੍ਰੀਸ਼ਦ ਮੋਗਾ ਸ਼ਾਖਾ ਵਲੋਂ ਤੀਆਂ ਅਤੇ ਪਰਿਵਾਰ ਮਿਲਨ ਸਮਾਗਮ ਕਰਵਾਇਆ। ਇਸ ਮੌਕੇ ਸੁਮਿੱਤਰਾ ਦੇਵੀ ਕੱਕੜ ਅਤੇ ਡਾ.

ਅਜੀਤ ਡੈਸਕ 25-08-2026
ਮੋਗਾ, 24 ਅਗਸਤ (ਜਸਪਾਲ ਸਿੰਘ ਬੱਬੀ)- ਸ਼ਹੀਦੀ ਪਾਰਕ ਹਾਲ ਮੋਗਾ ਵਿਖੇ ਭਾਰਤ ਵਿਕਾਸ ਪ੍ਰੀਸ਼ਦ ਮੋਗਾ ਸ਼ਾਖਾ ਵਲੋਂ ਤੀਆਂ ਅਤੇ ਪਰਿਵਾਰ ਮਿਲਨ ਸਮਾਗਮ ਕਰਵਾਇਆ। ਇਸ ਮੌਕੇ ਸੁਮਿੱਤਰਾ ਦੇਵੀ ਕੱਕੜ ਅਤੇ ਡਾ. ਮੋਨਿਕਾ ਗਰਗ ਉਚੇਚੇ ਤੌਰ ‘ਤੇ ਸ਼ਾਮਲ ਹੋਏ। ਪ੍ਰੋਗਰਾਮ ਦੀ ਸ਼ੁਰੂਆਤ ਪ੍ਰੀਸ਼ਦ ਦੀ ਪਰੰਪਰਾ ਅਨੁਸਾਰ ਭਾਰਤ ਮਾਤਾ ਦੇ ਚਿੱਤਰ ਨੂੰ ਮਾਲਾ ਚੜ੍ਹਾਉਣ, ਦੀਵਾ ਜਗਾਉਣ ਅਤੇ ਵੰਦੇ ਮਾਤਰਮ ਗਾਇਨ ਨਾਲ ਹੋਈ। ਪੂਨਮ ਗੋਇਲ ਨੇ ਕ੍ਰਿਸ਼ਨ ਭਜਨ ਗਾਇਆ। ਕ੍ਰਿਸ਼ਨਾ ਕੋਹਲੀ ਨੇ ਤੀਜ ਤਿਉਹਾਰ ਦੇ ਇਤਿਹਾਸਕ ਪਿਛੋਕੜ ਬਾਰੇ ਦੱਸਿਆ। ਉਨ੍ਹਾਂ ਕਿਹਾ ਕਿ ਅੱਜ ਵੀ ਔਰਤਾਂ ਆਪਣੇ ਪਰਿਵਾਰ ਦੀ ਭਲਾਈ ਲਈ ਭਗਵਾਨ ਅੱਗੇ ਪ੍ਰਾਰਥਨਾ ਕਰਦੀਆਂ ਹਨ। ਸਟੇਜ ਦਾ ਸੰਚਾਲਨ ਪੂਨਮ ਅਤੇ ਨੀਰੂ ਅਗਰਵਾਲ ਨੇ ਕੀਤਾ। ਸਭਿਆਚਾਰਕ ਪ੍ਰੋਗਰਾਮ ਵਿਚ ਅਭਿਤਾਜ ਜੈਸਵਾਲ ਨੇ ਕਵਿਤਾ, ਜੀਵੀਸ਼ਾ ਅਗਰਵਾਲ ਨੇ ਦੇਸ਼ ਭਗਤੀ ‘ਤੇ ਆਧਾਰਿਤ ਕਵਿਤਾ ਗਾਈ, ਸਰੀਸ਼ਾ ਪੁਰੀ ਨੇ ਗੀਤ ਪੇਸ਼ ਕੀਤਾ। ਤਨੀਸ਼ਾ ਬਜਾਜ ਨੇ ਕਹਾਣੀ, ਸਨੇਹ ਵਿਜ ਨੇ ਭਜਨ ਗਾਇਨ ਕੀਤਾ। ਇਸ ਮੌਕੇ ਨਾਟਕ ਪੇਸ਼ ਕੀਤਾ। ਡਾ. ਹੇਡਗੇਵਾਰ ਸਰਵਹਿਤਕਾਰੀ ਵਿੱਦਿਆ ਮੰਦਰ ਸਕੂਲ ਦੇ ਬੱਚਿਆਂ ਨੇ ਗਿੱਧੇ ਅਤੇ ਬੋਲੀਆਂ ਨਾਲ ਦਰਸ਼ਕਾਂ ਦਾ ਮਨੋਰੰਜਨ ਕੀਤਾ। ਇਸ ਮੌਕੇ ਸੁਸ਼ਮਾ ਭੰਡਾਰੀ, ਦੇਵੇਂਦਰ ਮੋਗਲਾ ਨੇ ਵੀ ਇਨਾਮ ਪ੍ਰਾਪਤ ਕੀਤੇ। ਇੱਕ ਛੋਟੀ ਕੁੜੀ, ਅਮਾਇਰਾ, ਨੇ “ਸੋਨੇ ਦਾ ਗੜਵਾ” ਗੀਤ ‘ਤੇ ਆਪਣੇ ਡਾਂਸ ਨਾਲ ਸਾਰਿਆਂ ਨੂੰ ਮੰਤਰ ਮੁਗਧ ਕਰ ਦਿੱਤਾ।ਸਾਕਸ਼ੀ ਖੰਨਾ ਨੇ ਪੰਜਾਬੀ ਬੋਲੀਆਂ ਪੇਸ਼ ਕੀਤੀਆਂ ਅਤੇ ਸਾਰੀਆਂ ਔਰਤਾਂ ਨੇ ਗਿੱਧਾ ਪੇਸ਼ ਕੀਤਾ।
ਪਿਛਲੀ ਖ਼ਬਰ ਸੱਜਣ ਕੁਮਾਰ ’ਤੇ ਦਿੱਤੇ ਬਿਆਨਾਂ ਨੂੰ ਲੈ ਕੇ ਜ਼ਿਲ੍ਹਾ ਯੂਥ ਅਕਾਲੀ ਦਲ ਨੇ ਫੂਕਿਆ ਕਾਂਗਰਸ ਦਾ ਪੁਤਲਾ ਅਗਲੀ ਖ਼ਬਰ ਮੋਗਾ ’ਚ ਪਹਿਲੀ ਵਾਰ ਆਰੋਗਿਆ ਭਾਰਤੀ ਵਲੋਂ ਮੈਡੀਕਲ ਕੈਂਪ, 180 ਲੋਕਾਂ ਦੀ ਕੀਤੀ ਸਿਹਤ ਜਾਂਚ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।