01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2026

ਬੀ.ਕੇ.ਯੂ. ਖੋਸਾ ਦੇ ਮੁੱਖ ਬੁਲਾਰੇ ਬਲਜਿੰਦਰ ਸਿੰਘ ਅਤੇ ਹਰਜਿੰਦਰ ਸਿੰਘ ਮਨੇਸ ਨੂੰ ਸਦਮਾ, ਮਾਤਾ ਦਾ ਦਿਹਾਂਤ

ਫਤਿਹਗੜ੍ਹ ਪੰਜਤੂਰ, 31 ਅਗਸਤ (ਜਸਵਿੰਦਰ ਸਿੰਘ ਪੋਪਲੀ)-ਭਾਰਤੀ ਕਿਸਾਨ ਯੂਨੀਅਨ ਖੋਸਾ ਦੇ ਮੁੱਖ ਬੁਲਾਰੇ ਬਲਜਿੰਦਰ ਸਿੰਘ ਖਾਲਸਾ ਅਤੇ ਉਨ੍ਹਾਂ ਦੇ ਵੱਡੇ ਭਰਾ ਹਰਜਿੰਦਰ ਸਿੰਘ ਮਨੇਸ ਨੂੰ ਉਸ ਵੇਲੇ ਗਹਿਰਾ ਸਦਮਾ ਲੱਗਾ ਜਦੋਂ ਉਨ੍ਹਾਂ ਦੇ ਸਤਿਕਾਰਯੋਗ ਮਾਤਾ ਬਲਵਿੰਦਰ ਕੌਰ ਧਰਮ ਪਤਨੀ ਸਵ: ਬਖਸ਼ੀਸ਼ ਸਿੰਘ ਮਨੇਸ ਪਰਿਵਾਰ ਨੂੰ ਸਦੀਵੀ ਵਿਛੋੜਾ ਦੇ ਗਏ| ਇਹ ਖਬਰ ਸੁਣਦਿਆਂ ਹੀ ਇਲਾਕੇ ਦੇ ਵਿਚ ਸੋਗ ਦੀ ਲਹਿਰ ਦੌੜ ਗਈ| ਇਸ ਦੁੱਖ ਦੀ ਘੜੀ ਵਿਚ ਮਨੇਸ ਪਰਿਵਾਰ ਨਾਲ ਕਿਸਾਨ ਜਥੇਬੰਦੀਆਂ, ਧਾਰਮਿਕ, ਰਾਜਨੀਤਕ, ਸਮਾਜਿਕ ਸ਼ਖਸੀਅਤਾਂ ਅਤੇ ਰਿਸ਼ਤੇਦਾਰਾਂ ਵਲੋਂ ਵੱਡੇ ਪੱਧਰ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ| ਸਵ. ਮਾਤਾ ਬਲਵਿੰਦਰ ਕੌਰ ਦੀ ਅੰਤਿਮ ਯਾਤਰਾ ਸਮੇਂ ਮਨੇਸ ਪਰਿਵਾਰ ਦੇ ਗ੍ਰਹਿ ਵਿਖੇ ਰਾਗੀ ਜਥੇ ਵਲੋਂ ਕੀਰਤਨ ਦੁਆਰਾ ਗੁਰੂ ਸ਼ਬਦ ਨਾਲ ਜੋੜਿਆ ਗਿਆ| ਉਪਰੰਤ ਸਵ.

ਅਜੀਤ ਡੈਸਕ 01-09-2026
ਫਤਿਹਗੜ੍ਹ ਪੰਜਤੂਰ, 31 ਅਗਸਤ (ਜਸਵਿੰਦਰ ਸਿੰਘ ਪੋਪਲੀ)-ਭਾਰਤੀ ਕਿਸਾਨ ਯੂਨੀਅਨ ਖੋਸਾ ਦੇ ਮੁੱਖ ਬੁਲਾਰੇ ਬਲਜਿੰਦਰ ਸਿੰਘ ਖਾਲਸਾ ਅਤੇ ਉਨ੍ਹਾਂ ਦੇ ਵੱਡੇ ਭਰਾ ਹਰਜਿੰਦਰ ਸਿੰਘ ਮਨੇਸ ਨੂੰ ਉਸ ਵੇਲੇ ਗਹਿਰਾ ਸਦਮਾ ਲੱਗਾ ਜਦੋਂ ਉਨ੍ਹਾਂ ਦੇ ਸਤਿਕਾਰਯੋਗ ਮਾਤਾ ਬਲਵਿੰਦਰ ਕੌਰ ਧਰਮ ਪਤਨੀ ਸਵ: ਬਖਸ਼ੀਸ਼ ਸਿੰਘ ਮਨੇਸ ਪਰਿਵਾਰ ਨੂੰ ਸਦੀਵੀ ਵਿਛੋੜਾ ਦੇ ਗਏ| ਇਹ ਖਬਰ ਸੁਣਦਿਆਂ ਹੀ ਇਲਾਕੇ ਦੇ ਵਿਚ ਸੋਗ ਦੀ ਲਹਿਰ ਦੌੜ ਗਈ| ਇਸ ਦੁੱਖ ਦੀ ਘੜੀ ਵਿਚ ਮਨੇਸ ਪਰਿਵਾਰ ਨਾਲ ਕਿਸਾਨ ਜਥੇਬੰਦੀਆਂ, ਧਾਰਮਿਕ, ਰਾਜਨੀਤਕ, ਸਮਾਜਿਕ ਸ਼ਖਸੀਅਤਾਂ ਅਤੇ ਰਿਸ਼ਤੇਦਾਰਾਂ ਵਲੋਂ ਵੱਡੇ ਪੱਧਰ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ| ਸਵ. ਮਾਤਾ ਬਲਵਿੰਦਰ ਕੌਰ ਦੀ ਅੰਤਿਮ ਯਾਤਰਾ ਸਮੇਂ ਮਨੇਸ ਪਰਿਵਾਰ ਦੇ ਗ੍ਰਹਿ ਵਿਖੇ ਰਾਗੀ ਜਥੇ ਵਲੋਂ ਕੀਰਤਨ ਦੁਆਰਾ ਗੁਰੂ ਸ਼ਬਦ ਨਾਲ ਜੋੜਿਆ ਗਿਆ| ਉਪਰੰਤ ਸਵ. ਮਾਤਾ ਬਲਵਿੰਦਰ ਕੌਰ ਦਾ ਅੰਤਿਮ ਸੰਸਕਾਰ ਪੂਰੀਆਂ ਧਾਰਮਿਕ ਰਸਮਾਂ ਨਾਲ ਕੀਤਾ ਗਿਆ| ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਉਨ੍ਹਾਂ ਦੇ ਪੁੱਤਰਾਂ ਵਲੋਂ ਅਗਨੀ ਦਿਖਾਈ ਗਈ| ਇਸ ਮੌਕੇ ਸੁਖਜਿੰਦਰ ਸਿੰਘ ਖੋਸਾ ਕੌਮੀ ਪ੍ਰਧਾਨ ਬੀ.ਕੇ.ਯੂ. ਖੋਸਾ, ਬਾਪੂ ਅਮਰ ਸਿੰਘ ਸਲੀਣਾ ਸੂਬਾ ਮੀਤ ਪ੍ਰਧਾਨ ਬੀ.ਕੇ.ਯੂ. ਖੋਸਾ, ਸੰਤ ਸਿੰਘ ਸਿੰਘਪੁਰਾ ਮੁੰਨਣ, ਦਲਜੀਤ ਸਿੰਘ ਖਨੌਰੀ ਸੂਬਾ ਆਗੂ ਕੇ.ਐਸ.ਸੀ. ਕੋਟ ਬੁੱਢਾ, ਬਲਵੰਤ ਸਿੰਘ ਸ਼ੇਰਗੜ੍ਹ, ਕੁਲਵੰਤ ਸਿੰਘ ਸ਼ੇਰਗੜ੍ਹ, ਜਸਵੰਤ ਸਿੰਘ ਖਨੌਰੀ, ਸਾਬ ਸਿੰਘ ਗਲੌਲੀ, ਸਰਬਜੀਤ ਸਿੰਘ ਗਲੌਲੀ, ਅਵਤਾਰ ਸਿੰਘ ਸ਼ੇਰਗੜ੍ਹ, ਸੁਖਜੀਤ ਸਿੰਘ ਕਾਕਾ ਲੋਹਗੜ੍ਹ ਸਾਬਕਾ ਐਮ.ਐਲ.ਏ. ਧਰਮਕੋਟ, ਹਰਪ੍ਰੀਤ ਸਿੰਘ ਸਾਬਕਾ ਸਰਪੰਚ ਸ਼ੇਰੇਵਾਲਾ, ਸੋਹਣਾ ਖੇਲਾ ਸਾਬਕਾ ਯੂਥ ਆਗੂ, ਸੁਖਵਿੰਦਰ ਸਿੰਘ ਕਾਮਰੇਡ, ਸੁਖਜੀਤ ਸਿੰਘ ਤੋਤੇਵਾਲਾ, ਕਰਨੈਲ ਸਿੰਘ ਸਾਬਕਾ ਸਰਪੰਚ ਬੱਗੇ, ਸੋਹਣ ਸਿੰਘ ਖੇਲਾ, ਨੰਬਰਦਾਰ ਸਤਨਾਮ ਸਿੰਘ, ਲਖਵਿੰਦਰ ਸਿੰਘ ਨੰਬਰਦਾਰ, ਮਹਿੰਦਰ ਸਿੰਘ ਸਾਬਕਾ ਸਰਪੰਚ, ਗੁਰਜੀਤ ਸਿੰਘ, ਸੁਖਵਿੰਦਰ ਸਿੰਘ ਰਿੰਕੂ ਆਦਿ ਤੋਂ ਇਲਾਵਾ ਹੋਰ ਵੀ ਪਿੰਡਾਂ ਦੇ ਪੰਚਾਂ ਸਰਪੰਚਾਂ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ|
ਪਿਛਲੀ ਖ਼ਬਰ ਸਿਆਸੀ ਆਗੂਆਂ ਵਲੋਂ ਨੇੜਲੇ ਸਾਥੀਆਂ ਨਾਲ ਮੀਟਿੰਗਾਂ ਤੇ ਮੇਲ ਮਿਲਾਪ ਦਾ ਸਿਲਸਿਲਾ ਸ਼ੁਰੂ - ਲਾਭ ਸਿੰਘ ਆਹਲੂਵਾਲੀਆ ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਪੁੱਜੇ ਗੁਰਮੀਤ ਸਿੰਘ ਬੁੱਕਣ ਵਾਲਾ ਦੇ ਗ੍ਰਹਿ ਪਿਤਾ ਦ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।