12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-02-2026

ਨਿਸ਼ਾਤ ਅਖ਼ਤਰ ਨੂੰ ਕਾਂਗਰਸ ਦਾ ਜ਼ਿਲ੍ਹਾ ਪ੍ਰਧਾਨ ਬਣਾਏ ਜਾਣ ਤੇ ਕਾਂਗਰਸੀ ਆਗੂਆਂ ਨੇ ਕੀਤਾ ਸਵਾਗਤ <br/>

ਅਜੀਤ ਡੈਸਕ 01-02-2026
ਸੰਦੌੜ, 31 ਜਨਵਰੀ (ਗੁਰਪ੍ਰੀਤ ਸਿੰਘ ਚੀਮਾ) - ਸਾਬਕਾ ਕੈਬਨਿਟ ਮੰਤਰੀ ਰਜੀਆ ਸੁਲਤਾਨਾ ਅਤੇ ਸਾਬਕਾ ਡੀ.ਜੀ.ਪੀ ਮੁਹੰਮਦ ਮੁਸਤਫ਼ਾ ਦੀ ਬੇਟੀ ਨਿਸ਼ਾਤ ਅਖ਼ਤਰ ਨੂੰ ਕਾਂਗਰਸ ਪਾਰਟੀ ਵਲੋਂ ਜ਼ਿਲ੍ਹਾ ਮਲੇਰਕੋਟਲਾ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ, ਐਲਾਨ ਤੋਂ ਬਾਅਦ ਮਲੇਰਕੋਟਲਾ ਹਲਕੇ ਦੇ ਕਾਂਗਰਸੀ ਆਗੂਆਂ ਅਤੇ ਵਰਕਰਾਂ ਨੇ ਲੱਡੂ ਵੰਡ ਕੇ ਖ਼ੁਸ਼ੀ ਦਾ ਇਜ਼ਹਾਰ ਕੀਤਾ | ਸੀਨੀਅਰ ਕਾਂਗਰਸੀ ਆਗੂ ਅਤੇ ਮਲੇਰਕੋਟਲਾ ਹਾਊਸ ਦੇ ਮੁੱਖ ਬੁਲਾਰੇ ਅਨਵਰ ਮਹਿਬੂਬ, ਬਲਾਕ ਸੰਮਤੀ ਮੈਂਬਰ ਕੁਲਵਿੰਦਰ ਸਿੰਘ ਝੁਨੇਰ, ਸਾਬਕਾ ਚੇਅਰਮੈਨ ਕਰਮਜੀਤ ਸਿੰਘ ਭੂਦਨ, ਨੰਬਰਦਾਰ ਮਨਿੰਦਰ ਸਿੰਘ ਕੁਠਾਲਾ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਡਾ. ਜਗਰੂਪ ਸਿੰਘ ਕਹਿਲ ਸੰਦੌੜ, ਅਮਨਦੀਪ ਸਿੰਘ ਅਮਨਾ ਸੰਦੌੜ, ਬਲਵੰਤ ਸਿੰਘ ਮਹੋਲੀ ਖੁਰਦ, ਕੇਵਲ ਸਿੰਘ ਝੁਨੇਰ, ਗੁਰਪ੍ਰੀਤ ਸਿੰਘ ਚੀਮਾ ਸਾਬਕਾ ਸਰਪੰਚ, ਚਮਕੌਰ ਸਿੰਘ ਕੌਰਾ, ਸੁੱਖਾ ਧਾਲੀਵਾਲ ਦਸੌਧਾ ਸਿੰਘ ਵਾਲਾ, ਬਲਵੀਰ ਸਿੰਘ ਮਹੋਲੀ, ਸੁਖਵਿੰਦਰ ਸਿੰਘ ਲਾਲੀ ਖੁਰਦ, ਲਾਡੀ ਬੋਪਾਰਾਏ ਖੁਰਦ, ਹਿੰਮਤ ਸਿੰਘ ਗਿੱਲ, ਰਣਜੀਤ ਸਿੰਘ ਦੁਲਮਾ ਆਦਿ ਆਗੂਆਂ ਨੇ ਕਾਂਗਰਸ ਲੀਡਰਸ਼ਿਪ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਮਿਹਨਤੀ ਨੌਜਵਾਨ ਆਗੂ ਨਿਸ਼ਾਤ ਅਖ਼ਤਰ ਨੂੰ ਜ਼ਿਲ੍ਹਾ ਪ੍ਰਧਾਨ ਨਿਯੁਕਤ ਕਰਨਾ ਸਮੁੱਚੇ ਕਾਂਗਰਸੀ ਵਰਕਰਾਂ ਲਈ ਮਾਣ ਦੀ ਗੱਲ ਹੈ | ਉਨ੍ਹਾਂ ਕਿਹਾ ਕਿ ਬੀਬਾ ਨਿਸ਼ਾਤ ਅਖ਼ਤਰ ਦੀ ਅਗਵਾਈ ਹੇਠ ਪਾਰਟੀ ਜ਼ਿਲ੍ਹਾ ਮਲੇਰਕੋਟਲਾ ਅੰਦਰ ਮਜ਼ਬੂਤੀ ਨਾਲ ਕੰਮ ਕਰੇਗੀ |

ਪਿਛਲੀ ਖ਼ਬਰ ਸੂਲਰ ਘਰਾਟ ਵਿਖੇ ਦੁਕਾਨਾਂ 'ਚ ਵੜਿਆ ਟਰੱਕ <br/> ਅਗਲੀ ਖ਼ਬਰ ਸੰਗਰੂਰ ਸਰਕਲ ਦੇ ਸਾਰੇ ਸਰਕਾਰੀ ਦਫ਼ਤਰਾਂ ਵਿਚ ਲੱਗੇ ਸਮਾਰਟ ਮੀਟਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।