ਮੂਨਕ, 14 ਫਰਵਰੀ (ਵਰਿੰਦਰ ਭਾਰਦਵਾਜ) - ਵਿਆਹ ਵਾਲੇ ਘਰ ਖ਼ੁਸ਼ੀਆਂ ਦਾ ਮਾਹੌਲ ਉਸ ਵੇਲੇ ਮਾਤਮ 'ਚ ਬਦਲ ਗਿਆ ਜਦੋਂ ਵਿਆਹ ਵਾਲੇ ਪਰਿਵਾਰ ਦੀ ਇੱਕ ਨੌਜਵਾਨ ਅÏਰਤ ਦੀ ਅਚਾਨਕ ਬਿਜਲੀ ਦਾ ਕਰੰਟ ਲੱਗਣ ਕਾਰਨ ਮੌਕੇ 'ਤੇ ਮੌਤ ਹੋ ਗਈ ਅਤੇ ਵਿਆਹ ਵਾਲੀ ਕੁੜੀ ਸਪਨਾ ਨੂੰ ਮਾਤਮ ਭਰੇ ਮਾਹੌਲ ਵਿਚ ਬਿਲਕੁਲ ਸਾਦੇ ਢੰਗ ਨਾਲ ਅਨੰਦ ਕਾਰਜ ਕਰਵਾ ਕੇ ਉਸ ਦੇ ਸਹੁਰੇ ਘਰ ਵਿਦਾ ਕੀਤਾ ਗਿਆ | ਮਿਰਤਕਾ ਪਰਵੀਨ (35) ਦੇ ਪਤੀ ਡਿਪਟੀ ਪੁੱਤਰ ਕਰਨੈਲ ਸਿੰਘ ਵਾਰਡ ਨੰਬਰ 13 ਵਾਸੀ ਮੂਨਕ ਜੋ ਕਿ ਮਾਨਯੋਗ ਅਦਾਲਤ ਬਰਨਾਲਾ ਵਿਖੇ ਬਤੌਰ ਸਟੈਨੋ ਤੈਨਾਤ ਹੈ, ਨੇ ਦੱਸਿਆ ਉਸ ਦੀ ਸ਼ਾਦੀ ਕਰੀਬ 7-8 ਸਾਲ ਪਹਿਲਾਂ ਪਰਵੀਨ ਪੁੱਤਰੀ ਦਾਰਾ ਸਿੰਘ ਵਾਸੀ ਮਾਨਕਸਰ ਜ਼ਿਲ੍ਹਾ ਹਨੂਮਾਨਗੜ੍ਹ (ਰਾਜਸਥਾਨ) ਨਾਲ ਹੋਈ ਸੀ | ਬੀਤੀ ਰਾਤ ਉਸ ਦੀ ਭਤੀਜੀ ਸਪਨਾ ਪੁੱਤਰੀ ਹਰਨੇਕ ਸਿੰਘ ਵਾਸੀ ਮੂਨਕ ਦੀ ਸ਼ਾਦੀ ਦਾ ਪ੍ਰੋਗਰਾਮ ਚੱਲ ਰਿਹਾ ਸੀ ਅਤੇ ਸਾਰਾ ਪਰਿਵਾਰ ਸ਼ਾਦੀ ਵਿਚ ਸ਼ਾਮਲ ਹੋਣ ਲਈ ਹਰਨੇਕ ਸਿੰਘ ਦੇ ਘਰ ਗਏ ਹੋਏ ਸਨ | ਵਿਆਹ ਕਾਰਜ ਦੀਆਂ ਖ਼ੁਸ਼ੀਆਂ ਉਸ ਸਮੇਂ ਮਾਤਮ ਵਿਚ ਬਦਲ ਗਈਆਂ ਜਦੋਂ ਉਸ ਦੀ ਪਤਨੀ ਪਰਵੀਨ ਤੇ ਕੁੱਝ ਹੋਰ ਅÏਰਤਾਂ ਘਰ ਦੀ ਛੱਤ 'ਤੇ ਬੈਠੀਆਂ ਸਨ ਅਤੇ ਹੇਠਾਂ ਵਿਹੜੇ ਵਿਚ ਡੀ.ਜੇ ਚੱਲ ਰਿਹਾ ਸੀ | ਪਰਵੀਨ ਡੀ.ਜੇ ਦੀ ਆਵਾਜ਼ ਘੱਟ ਕਰਨ ਲਈ ਹੱਥ ਦਾ ਇਸ਼ਾਰਾ ਕਰਨ ਲੱਗੀ ਤਾਂ ਛੱਤ ਕੋਲੋਂ ਲੰਘ ਰਹੀ ਬਿਜਲੀ ਦੀ ਤਾਰ ਨਾਲ ਪਰਵੀਨ ਦਾ ਹੱਥ ਅਚਾਨਕ ਟਕਰਾਉਣ ਨਾਲ ਉਸ ਨੂੰ ਜ਼ੋਰਦਾਰ ਝਟਕਾ ਲੱਗਿਆ ਤੇ ਉਹ ਛੱਤ ਤੋਂ ਹੇਠਾਂ ਮੇਨ ਗੇਟ ਦੇ ਸਾਹਮਣੇ ਸੜਕ 'ਤੇ ਡਿਗ ਗਈ | ਜਿਸ ਨਾਲ ਉਸ ਦੀ ਪਤਨੀ ਪਰਵੀਨ ਦੇ ਸਿਰ ਵਿਚ ਕਾਫ਼ੀ ਸੱਟਾਂ ਵੱਜੀਆਂ ਜਿਸ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਮੂਨਕ ਵਿਖੇ ਲੈ ਕੇ ਪੁੱਜੇ ਜਿੱਥੇ ਡਾਕਟਰ ਸਾਹਿਬ ਨੇ ਜ਼ਖਮੀ ਹਾਲਤ 'ਚ ਪਰਵੀਨ ਨੂੰ ਚੈੱਕ ਕਰਨ ਉਪਰੰਤ ਮਿ੍ਤਕ ਕਰਾਰ ਦੇ ਦਿੱਤਾ | ਮਿਰਤਕਾ ਦੇ ਪਰਿਵਾਰਿਕ ਮੈਂਬਰਾਂ ਅਨੁਸਾਰ ਇਹ ਹਾਦਸਾ ਛੱਤ ਕੋਲੋਂ ਲੰਘਦੀ ਬਿਜਲੀ ਦੀ ਤਾਰ ਨਾਲ ਅਚਾਨਕ ਟਕਰਾਉਣ ਕਰ ਕੇ ਤੇ ਬਿਜਲੀ ਦਾ ਕਰੰਟ ਲੱਗ ਕੇ ਛੱਤ ਤੋਂ ਥੱਲੇ ਡਿੱਗਣ ਕਾਰਨ ਵਾਪਰਿਆ ਹੈ ਉਨ੍ਹਾਂ ਨੂੰ ਕਿਸੇ ਤੇ ਕੋਈ ਸ਼ੱਕ ਸੁਭਾ ਨਹੀਂ ਹੈ ਅਤੇ ਕਿਸੇ ਦੇ ਖ਼ਿਲਾਫ਼ ਕੋਈ ਪੁਲਿਸ ਕਾਰਵਾਈ ਨਹੀਂ ਕਰਾਉਣੀ ਚਾਹੁੰਦੇ | ਸਹਾਇਕ ਥਾਣੇਦਾਰ ਮੇਜਰ ਸਿੰਘ ਨੇ ਦੱਸਿਆ ਕਿ ਮਿ੍ਤਕ ਦੇ ਵਾਰਸਾਂ ਦੇ ਬਿਆਨਾਂ ਦੇ ਆਧਾਰ 'ਤੇ 194 ਬੀ.ਐਨ.ਐਸ.ਐਸ. ਦੀ ਕਾਰਵਾਈ ਅਧੀਨ ਮਿਰਤਕਾ ਦੀ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਵਾਰਸਾਂ ਦੇ ਹਵਾਲੇ ਕਰ ਦਿੱਤੀ ਹੈ | ਇਸ ਅਚਨਚੇਤ ਤੇ ਬੇਵਕਤੀ ਮੌਤ ਨੂੰ ਲੈ ਕੇ ਅਰਾਂਈ ਭਾਈਚਾਰੇ ਤੇ ਸ਼ਹਿਰ ਵਿਚ ਗ਼ਮ ਦਾ ਮਾਹੌਲ ਹੈ, ਮਿਰਤਕਾ ਆਪਣੇ ਪਿੱਛੇ ਪਤੀ, ਛੋਟੇ ਬੱਚੇ ਇੱਕ ਲੜਕਾ ਤੇ ਲੜਕੀ ਛੱਡ ਗਈ ਹੈ |