10-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-02-2026

ਜੇਈ ਮੇਨ 'ਚ 98.75 ਪ੍ਰਤੀਸ਼ਤ ਅੰਕ ਹਾਸਲ ਕਰਕੇ ਹਰਮਨਦੀਪ ਸ਼ਰਮਾ ਨੇ ਪਿੰਡ ਦਾ ਨਾਮ ਰੌਸ਼ਨ ਕੀਤਾ <br/>

ਅਜੀਤ ਡੈਸਕ 20-02-2026
ਛਾਜਲੀ, 19 ਫਰਵਰੀ (ਨੀਲੋਵਾਲ) - ਪਿੰਡ ਛਾਜਲੀ ਦੇ ਸਕੂਲ ਆਫ਼ ਐਮੀਨੈਂਸ ਦੇ ਹੋਣਹਾਰ ਵਿਦਿਆਰਥੀ ਹਰਮਨਦੀਪ ਸ਼ਰਮਾ ਨੇ ਜੇਈ ਮੇਨ ਪ੍ਰੀਖਿਆ ਵਿਚ 98.75 ਪ੍ਰਤੀਸ਼ਤ ਅੰਕ ਹਾਸਲ ਕਰਕੇ ਆਪਣੇ ਮਾਪਿਆਂ, ਅਧਿਆਪਕਾਂ ਅਤੇ ਪਿੰਡ ਦਾ ਨਾਮ ਚਮਕਾਇਆ ਹੈ | ਇਸ ਉਪਲਬਧੀ ਨਾਲ ਇਲਾਕੇ ਵਿਚ ਖ਼ੁਸ਼ੀ ਦੀ ਲਹਿਰ ਦੌੜ ਗਈ ਹੈ | ਹਰਮਨਦੀਪ ਨੇ ਦੱਸਿਆ ਕਿ ਇਹ ਪ੍ਰੀਖਿਆ ਨੈਸ਼ਨਲ ਟੈਸਟਿੰਗ ਏਜੰਸੀ (ਐਨਟੀਏ) ਵਲੋਂ ਕਰਵਾਈ ਜਾਂਦੀ ਹੈ | ਇਹ ਉੱਚ ਪੱਧਰ ਦੀ ਪ੍ਰਤੀਯੋਗੀ ਪ੍ਰੀਖਿਆ ਹੈ ਜਿਸ ਵਿਚ ਨੈਗੇਟਿਵ ਮਾਰਕਿੰਗ ਪ੍ਰਣਾਲੀ ਲਾਗੂ ਹੁੰਦੀ ਹੈ-ਸਹੀ ਉੱਤਰ ਲਈ ਅੰਕ ਮਿਲਦੇ ਹਨ ਅਤੇ ਗਲਤ ਉੱਤਰ 'ਤੇ ਨੰਬਰ ਕੱਟੇ ਜਾਂਦੇ ਹਨ | ਕਠਿਨ ਮੁਕਾਬਲੇ ਦੇ ਬਾਵਜੂਦ ਉਸਨੇ ਲਗਨ ਅਤੇ ਅਧਿਆਪਕਾਂ ਦੀ ਰਹਿਨੁਮਾਈ ਨਾਲ ਇਹ ਸ਼ਾਨਦਾਰ ਸਫਲਤਾ ਹਾਸਲ ਕੀਤੀ | ਸਕੂਲ ਦੇ ਪਿ੍ੰਸੀਪਲ ਸਰਦਾਰ ਗੁਰਵਿੰਦਰ ਸਿੰਘ ਅਤੇ ਸਮੂਹ ਸਟਾਫ਼ ਨੇ ਹਰਮਨਦੀਪ ਅਤੇ ਉਸ ਦੇ ਮਾਪਿਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਉਪਲਬਧੀ ਹੋਰ ਵਿਦਿਆਰਥੀਆਂ ਲਈ ਪ੍ਰੇਰਣਾ ਸਾਬਤ ਹੋਵੇਗੀ | ਇਸ ਖ਼ੁਸ਼ੀ ਦੇ ਮੌਕੇ 'ਤੇ ਪਿੰਡ ਛਾਜਲੀ ਦੀ ਪੰਚਾਇਤ ਵਲੋਂ ਹਰਮਨਦੀਪ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ | ਪੰਚਾਇਤ ਮੈਂਬਰਾਂ ਨੇ ਉਸ ਨੰੂ ਫੁੱਲਾਂ ਦੇ ਹਾਰ ਪਾ ਕੇ ਗੱਡੀ ਵਿਚ ਬਿਠਾਇਆ ਅਤੇ ਪਿੰਡ ਵਾਸੀਆਂ ਨੇ ਢੋਲ-ਨਗਾਰਿਆਂ ਨਾਲ ਭਰਵਾਂ ਸਵਾਗਤ ਕੀਤਾ | ਪਿੰਡ ਵਿਚ ਮਾਣ ਅਤੇ ਉਤਸ਼ਾਹ ਦਾ ਮਾਹੌਲ ਦੇਖਣਯੋਗ ਸੀ | ਇਸ ਮੌਕੇ ਹਰਵਿੰਦਰ ਸਿੰਘ (ਚੇਅਰਮੈਨ ਮਾਰਕੀਟ ਕਮੇਟੀ ਸੂਲਰ ਘਰਾਟ), ਸਰਪੰਚ ਗੁਰਬਿਆਸ ਸਿੰਘ, ਮਹੰਤ ਅਮਰਜੀਤ ਬਣ, ਜਮਹੂਰੀ ਅਧਿਕਾਰ ਸਭਾ ਦੇ ਆਗੂ ਕਿ੍ਸ਼ਨ ਭੁਟਾਲ, ਡਾ ਜਗਰਾਜ ਸਿੰਘ, ਡਾ ਸਤਗੁਰ ਸਿੰਘ, ਜਗਤਾਰ ਤਾਰਾ, ਦੀਪ ਸਿੰਘ ਸਮੇਤ ਹੋਰ ਸ਼ਖ਼ਸੀਅਤਾਂ ਹਾਜ਼ਰ ਸਨ | ਸਭ ਨੇ ਹਰਮਨਦੀਪ ਦੇ ਚਮਕਦੇ ਭਵਿੱਖ ਲਈ ਸ਼ੁੱਭਕਾਮਨਾਵਾਂ ਪ੍ਰਗਟ ਕੀਤੀਆਂ |

ਪਿਛਲੀ ਖ਼ਬਰ ਐਨ.ਐਸ.ਐਸ. ਕੈਂਪ ਦਾ ਸਫਲਤਾ ਪੂਰਵਕ ਆਯੋਜਨ <br/> ਅਗਲੀ ਖ਼ਬਰ ਸੰਤ ਰਾਮਪਾਲ ਬੋਧ ਦਿਵਸ ਸ਼ਰਧਾ ਨਾਲ ਸੰਪੂਰਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।