ਜਖੇਪਲ, 19 ਫਰਵਰੀ (ਮੇਜਰ ਸਿੰਘ ਸਿੱਧੂ) - ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੁਨਾਮ ਬਲਾਕ ਵਲੋਂ ਜਥੇਬੰਦੀ ਦੇ ਸੂਬਾ ਪੱਧਰੀ ਸੱਦੇ 'ਤੇ ਪੰਜਾਬ ਸਰਕਾਰ ਦੀਆਂ ਅਰਥੀਆਂ ਸਾੜੀਆਂ ਗਈਆਂ ਬਲਾਕ ਪ੍ਰਧਾਨ ਜਸਵੰਤ ਸਿੰਘ ਤੋਲਾਵਾਲ ਨੇ ਦੱਸਿਆ ਕਿ 18 ਫਰਵਰੀ ਨੂੰ ਕਿਸਾਨ ਬਠਿੰਡਾ ਡੀ.ਸੀ. ਦਫ਼ਤਰ ਵਿਖੇ ਧਰਨਾ ਦੇਣ ਜਾ ਰਹੇ ਸਨ, ਪਰ ਪੰਜਾਬ ਪੁਲਿਸ ਨੇ ਘਰਾਂ ਵਿਚ ਵੜ ਕੇ ਲੋਕਾਂ ਨੂੰ ਕੁੱਟਿਆ ਪਿੰਡਾਂ ਨੂੰ ਪਾਕਿਸਤਾਨ ਦਾ ਬਾਡਰ ਬਣਾ ਦਿੱਤਾ, ਇਸ ਕਰ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੂਜੇ ਮੰਤਰੀਆਂ ਤੋਂ ਸੌ ਗੁਣਾ ਅੱਗੇ ਟੱਪ ਗਏ ਹਨ ਉਨ੍ਹਾਂ ਕਿਹਾ ਪੰਜਾਬ ਵਿਚ ਕਿਸੇ ਵੀ ਸਰਕਾਰ ਨੇ ਘਰਾਂ ਵਿਚ ਵੜ ਕੇ ਅੱਥਰੂ ਗੈਂਸ ਦੇ ਗੋਲੇ ਨਹੀਂ ਸੀ ਸੁੱਟੇ | ਇਸ ਲਈ ਭਗਵੰਤ ਮਾਨ ਸਰਕਾਰ ਡੰਡੇ ਦੇ ਜੋਰ ਨਾਲ ਸੰਘਰਸ਼ਾਂ ਨੂੰ ਦੱਬਣਾ ਚਾਹੁੰਦੀ ਹੈ ਪਰ ਡੰਡੇ ਦੇ ਜੋਰ ਸੰਘਰਸ਼ ਹੋਰ ਤਿੱਖੇ ਹੋਣਗੇ | ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਇਸ ਤਸ਼ੱਦਦ ਦਾ ਹਿਸਾਬ 2027 ਵਿਚ ਦਿੱਤਾ ਜਾਵੇਗਾ | ਇਸ ਮੌਕੇ ਬਲਾਕ ਆਗੂ ਰਾਮਸ਼ਰਨ ਸਿੰਘ ਉਗਰਾਹਾਂ, ਸੁਖਪਾਲ ਮਾਣਕ ਕਣਕਵਾਲ, ਪਾਲ ਸਿੰਘ ਤੇ ਲਾਲੀ ਸਿੰਘ ਦੌਲੇਵਾਲ, ਜੀਤ ਸਿੰਘ ਗੰਢੂਆਂ, ਗੁਰਤੇਜ ਸਿੰਘ ਮੈਦੇਵਾਸ ਆਦਿ ਤੋਂ ਇਲਾਵਾ ਹੰਬਲਬਾਸ ਵਿਖੇ ਪ੍ਰਧਾਨ ਧੰਨ ਸਿੰਘ ਮਿਸ਼ਰੀ, ਸੀਨੀਅਰ ਆਗੂ ਮਿੱਠੂ ਸਿੰਘ ਲੱਧੜ, ਸਕੱਤਰ ਹਰਬੰਸ ਸਿੰਘ ਚੋਹਾਨ, ਇਕਾਈ ਪ੍ਰਧਾਨ ਦਰਸ਼ਨ ਸਿੰਘ, ਜਰਨੈਲ ਸਿੰਘ, ਸੱਤਪਾਲ ਸਿੰਘ, ਜੱਗਾ ਸਿੰਘ, ਗੁਰਪ੍ਰੀਤ ਸਿੰਘ, ਜੱਗਾ ਲੱਧੜ, ਗਾਜੀ ਜਵੰਧਾ, ਨਿਰਭੇ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿਚ ਕਿਸਾਨ ਔਰਤਾਂ ਹਾਜ਼ਰ ਸਨ |