06-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-03-2026

ਵਿਧਾਇਕ ਪ੍ਰੋ. ਗੱਜਣਮਾਜਰਾ ਨੇ ਕਰੀਬ 72 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੀਆਂ ਸੜਕਾਂ ਦੇ ਰੱਖੇ ਨੀਂਹ ਪੱਥਰ <br/>

ਹਲਕਾ ਅਮਰਗੜ੍ਹ ਦੇ ਵੱਖ-ਵੱਖ ਪਿੰਡਾਂ ਅੰਦਰ ਸੜਕਾਂ ਦੇ ਨੀਂਹ ਪੱਥਰ ਰੱਖਦੇ ਹੋਏ ਹਲਕਾ ਵਿਧਾਇਕ ਪ੍ਰੋ. ਜਸਵੰਤ ਸਿੰਘ ਗੱਜਣਮਾਜਰਾ ਨਾਲ ਹਨ ਆਗੂ ਤੇ ਸੰਬੰਧਿਤ ਵਿਭਾਗ ਦੇ ਅਧਿਕਾਰੀ | ਤਸਵੀਰਾਂ: ਸਰੌਦ <br/> 02-03-2026
ਮਲੇਰਕੋਟਲਾ, ਕੁੱਪ ਕਲਾਂ, 1 ਮਾਰਚ (ਮਨਜਿੰਦਰ ਸਿੰਘ ਸਰੌਦ, ਸੁਖਜਿੰਦਰ ਸਿੰਘ ਝੱਲ)-ਵਿਧਾਨ ਸਭਾ ਹਲਕਾ ਅਮਰਗੜ੍ਹ ਦੇ ਵਿਧਾਇਕ ਪ੍ਰੋ. ਜਸਵੰਤ ਸਿੰਘ ਗੱਜਣਮਾਜਰਾ ਨੇ ਹਲਕਾ ਅਮਰਗੜ੍ਹ ਦੇ ਅੰਦਰ ਸੜਕੀ ਇਨਕਲਾਬ ਦਾ ਇੱਕ ਨਵਾਂ ਇਤਿਹਾਸ ਸਿਰਜਦਿਆਂ ਕਰੀਬ 72 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੀਆਂ ਪੇਂਡੂ ਸੜਕਾਂ ਦੇ ਨੀਂਹ ਪੱਥਰ ਰੱਖ ਕੇ ਕੰਮ ਸ਼ੁਰੂ ਕਰਵਾਏ | ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਵਿਧਾਇਕ ਪ੍ਰੋ. ਗੱਜਣਮਾਜਰਾ ਨੇ ਆਖਿਆ ਕਿ ਪਿਛਲੇ ਲੰਬੇ ਸਮੇਂ ਤੋਂ ਇਲਾਕਾ ਵਾਸੀਆਂ ਦੀ ਮੰਗ ਦੇ ਅਨੁਸਾਰ ਵੱਖ-ਵੱਖ ਪਿੰਡਾਂ ਦੀਆਂ ਜਿਹੜੀਆਂ ਸੰਪਰਕ ਸੜਕਾਂ ਟੁੱਟ ਚੁੱਕੀਆਂ ਸਨ ਉਨ੍ਹਾਂ ਨੂੰ ਚੌੜਾ ਕਰ ਕੇ ਨਵੀਨੀਕਰਨ ਦੇ ਲਈ ਵੱਡੀ ਵਿਉਂਤਬੰਦੀ ਦੇ ਤਹਿਤ ਸੂਬਾ ਸਰਕਾਰ ਵਲੋਂ ਚੁੱਕੇ ਜਾ ਰਹੇ ਅਹਿਮ ਕਦਮਾਂ ਦੇ ਚਲਦਿਆਂ ਕਰੋੜਾਂ ਰੁਪਏ ਦੀ ਲਾਗਤ ਨਾਲ ਕੰਮ ਸ਼ੁਰੂ ਕਰਵਾਏ ਜਾ ਰਹੇ ਹਨ | ਪ੍ਰੋ. ਗੱਜਣਮਾਜਰਾ ਨੇ ਕਰੀਬ 72 ਕਰੋੜ ਰੁਪਏ ਦੀ ਲਾਗਤ ਨਾਲ 10 ਤੋਂ 18 ਫੁੱਟ ਬਣਨ ਵਾਲੀਆਂ ਲਗਭਗ 95 ਕਿੱਲੋਮੀਟਰ ਸੜਕਾਂ ਜਿਨ੍ਹਾਂ ਦੇ ਅੱਜ ਨੀਂਹ ਪੱਥਰ ਰੱਖੇ ਹਨ ਉਨ੍ਹਾਂ ਦੇ ਵਿਚ ਭੋਗੀਵਾਲ ਤੋਂ ਵਾਇਆ ਚੁੱਪਕਾ, ਫਲੌਡ ਹੋ ਕੇ ਮਲੌਦ, ਉਪੋਕੀ ਤੋਂ ਨਾਭਾ ਮਲੇਰਕੋਟਲਾ ਰੋਡ, ਨਾਭਾ ਮਲੇਰਕੋਟਲਾ ਰੋਡ ਤੋਂ ਗੁਆਰਾ, ਸੰਗਾਲਾ ਤੋਂ ਬਮਾਲ, ਜਗੇੜਾ ਪੁਲ ਤੋਂ ਧਲੇਰ ਕਲਾ, ਜੰਡਾਲੀ ਕਲਾਂ ਤੋਂ ਕੰਗਣਵਾਲ ਅਕਬਰਪੁਰ ਛੰਨਾ ਤੋਂ ਮਲੌਦ ਆਦਿ ਸੜਕਾਂ ਦਾ ਨਵੀਨੀਕਰਨ ਕੀਤਾ ਜਾਵੇਗਾ | ਉਨ੍ਹਾਂ ਕਿਹਾ ਕਿ ਹਲਕਾ ਅਮਰਗੜ੍ਹ ਦੇ ਅੰਦਰ ਵਿਕਾਸ ਦੀ ਗਤੀ ਨੂੰ ਤੇਜ਼ ਕਰਨ ਦੇ ਲਈ ਹਰ ਰੋਜ਼ ਨੀਂਹ ਪੱਥਰ ਰੱਖ ਕੇ ਕੰਮ ਸ਼ੁਰੂ ਕੀਤੇ ਜਾ ਰਹੇ ਹਨ | ਨਹਿਰੀ ਪਾਣੀ ਤੇ ਸੜਕਾਂ ਦੀ ਮੁਰੰਮਤ ਦੇ ਲਈ ਵੱਡੇ ਪੱਧਰ 'ਤੇ ਕੰਮ ਸ਼ੁਰੂ ਕੀਤਾ ਜਾ ਚੁੱਕਿਆ ਹੈ | ਵਿਧਾਇਕ ਪ੍ਰੋ. ਗੱਜਣਮਾਜਰਾ ਨੇ ਆਖਿਆ ਕਿ ਅਗਲੇ ਦਿਨਾਂ ਨੂੰ ਹਲਕੇ ਦੇ ਬਾਕੀ ਪਿੰਡਾਂ ਅੰਦਰ ਵੀ ਵਿਕਾਸ ਕਾਰਜ ਸ਼ੁਰੂ ਕਰਵਾਏ ਜਾਣਗੇ | ਇਸ ਮੌਕੇ ਹਲਕਾ ਵਿਧਾਇਕ ਦੇ ਪੀ.ਏ. ਅਭੀਜੋਤ ਸਿੰਘ ਨਾਗਰਾ, ਜੇ.ਈ. ਬਲਪ੍ਰੀਤ ਸਿੰਘ, ਪ੍ਰਧਾਨ ਜਰਨੈਲ ਸਿੰਘ ਟਿਵਾਣਾ, ਬਬਲੀ ਗੱਜਣਮਾਜਰਾ, ਮੋਹਨਜੀਤ ਸਿੰਘ ਕੁੱਪ ਕਲਾਂ, ਸਾਬਕਾ ਸਰਪੰਚ ਚਰਨਦੇਵ ਸਿੰਘ, ਨਵਜੀਤ ਸਿੰਘ, ਫਰਦੀਪ ਸਿੰਘ, ਥਾਣੇਦਾਰ ਯਾਦਵਿੰਦਰ ਸਿੰਘ, ਕਰਮਜੀਤ ਸਿੰਘ, ਦਫ਼ਤਰ ਇੰਚਾਰਜ ਮੁਹੰਮਦ ਯਾਮੀਨ ਸਣੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂਆਂ ਤੋਂ ਇਲਾਵਾ ਸੰਬੰਧਿਤ ਵਿਭਾਗ ਦੇ ਅਧਿਕਾਰੀ ਹਾਜ਼ਰ ਸਨ |

ਪਿਛਲੀ ਖ਼ਬਰ ਸੁਨਾਮ ਦੇ ਨੌਜਵਾਨ ਦੀ ਮਾਨਸਾ 'ਚ ਸ਼ੈੱਡ ਤੋਂ ਡਿਗਣ ਕਾਰਨ ਮੌਤ ਅਗਲੀ ਖ਼ਬਰ ਰਾਜਪਾਲ ਵੱਲੋਂ ਜਾਰੀ ਪੱਤਰ ਨਾਲ ਮਾਰਕੀਟ ਕਮੇਟੀ ਦੇ ਚੇਅਰਮੈਨ ਜਗਸੀਰ ਸਿੰਘ ਝਨੇੜੀ ਨੂੰ ਅਹੁਦੇ ਤੋਂ ਕੀਤਾ ਫ਼ਾਰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।