05-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-03-2026

ਭਗਤ ਸਿੰਘ ਤੇ ਸਾਥੀਆਂ ਦੇ ਗੁਪਤ ਟਿਕਾਣੇ ਨੂੰ ਮਿਊਜ਼ੀਅਮ ਤੇ ਲਾਇਬ੍ਰੇਰੀ ਵਿਚ ਬਦਲੇ ਜਾਣ ਦੀ ਮੰਗ <br/>

ਅਜੀਤ ਡੈਸਕ 02-03-2026
ਸੰਗਰੂਰ, 1 ਮਾਰਚ (ਧੀਰਜ ਪਸੋਰੀਆ)-ਇਨਕਲਾਬੀ ਵਿਰਾਸਤ ਪ੍ਰਚਾਰ ਮੰਚ ਪੰਜਾਬ ਦੇ ਸੂਬਾ ਪ੍ਰਧਾਨ ਬਲਬੀਰ ਲੌਂਗੋਵਾਲ ਤੇ ਸੂਬਾ ਜਨਰਲ ਸਕੱਤਰ ਤੇ ਪ੍ਰਸਿੱਧ ਇਤਿਹਾਸਕਾਰ ਰਾਕੇਸ਼ ਕੁਮਾਰ ਨੇ ਮੰਗ ਕੀਤੀ ਹੈ ਕਿ ਸਰਕਾਰ ਦੁਆਰਾ ਭਗਤ ਸਿੰਘ ਅਤੇ ਉਸ ਦੇ ਕ੍ਰਾਂਤੀਕਾਰੀ ਸਾਥੀਆਂ ਦੇ ਫ਼ਿਰੋਜ਼ਪੁਰ ਸਥਿਤ ਗੁਪਤ ਟਿਕਾਣੇ ਨੂੰ ਮਿਊਜ਼ੀਅਮ ਤੇ ਲਾਇਬ੍ਰੇਰੀ ਵਿਚ ਬਦਲਿਆ ਜਾਵੇ | ਇਹ ਉਹ ਗੁਪਤ ਟਿਕਾਣਾ ਹੈ ਜਿੱਥੇ ਭਗਤ ਸਿੰਘ ਤੇ ਉਸ ਦੇ ਸਾਥੀ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਸਰਗਰਮੀਆਂ ਕਰਦੇ ਰਹੇ | ਭਗਤ ਸਿੰਘ ਨੇ ਇੱਥੇ ਆਪਣੀ ਇਨਕਲਾਬੀ ਪਾਰਟੀ ਦੀਆਂ ਲੋੜਾਂ ਮੁਤਾਬਿਕ ਕੇਸ ਤੇ ਦਾਹੜੀ ਕਟਵਾਏ ਸਨ | ਉਹ ਇੱਥੇ ਸਾਂਡਰਸ ਕਤਲ ਕਾਂਡ ਤੋਂ ਬਾਅਦ ਨਿਸ਼ਾਨੇਬਾਜ਼ੀ ਕਰਦੇ ਰਹੇ ਸਨ | ਇਸ ਗੁਪਤ ਟਿਕਾਣੇ ਸੰਬੰਧੀ ਖੋਜ ਤੋਂ ਬਾਅਦ ਸਰਕਾਰ ਨੇ ਸਾਲ 2015 ਵਿਚ ਇਸ ਨੂੰ ਸੁਰੱਖਿਅਤ ਇਮਾਰਤ ਘੋਸ਼ਿਤ ਕਰ ਦਿੱਤਾ ਸੀ ਪਰ ਇਸ ਨੂੰ ਕਬਜ਼ੇ ਵਿਚ ਲੈ ਕੇ ਮਿਊਜ਼ੀਅਮ ਤੇ ਲਾਇਬਰੇਰੀ ਵਿਚ ਨਹੀਂ ਬਦਲਿਆ | ਇਹ ਗੁਪਤ ਟਿਕਾਣਾ ਕ੍ਰਾਂਤੀਕਾਰੀ ਗਯਾ ਪ੍ਰਸ਼ਾਦ ਨੇ ਲਿਆ ਸੀ | ਹੇਠਾਂ ਉਨ੍ਹਾਂ ਨੇ ਦਵਾਖਾਨਾ ਖੋਲਿ੍ਹਆ ਤੇ ਉੱਤੇ ਰਿਹਾਇਸ਼ ਰੱਖੀ ਸੀ | ਇਹ ਇੱਥੇ ਬੰਬ ਬਣਾਉਣ ਦਾ ਸਮਾਨ ਇਕੱਠਾ ਕਰਦੇ ਰਹੇ ਸਨ | ਆਮ ਆਦਮੀ ਪਾਰਟੀ ਦੀ ਸਰਕਾਰ, ਜਿਹੜੀ ਆਪਣੇ ਆਪ ਨੂੰ ਭਗਤ ਸਿੰਘ ਦੀ ਅਖੌਤੀ ਵਾਰਿਸ ਕਹਾਉਂਦੀ ਹੈ, ਨੇ ਸਹੁੰ ਚੁੱਕ ਸਮਾਗਮ ਵੀ ਖਟਕੜ ਕਲਾਂ ਕੀਤਾ ਸੀ ਪ੍ਰੰਤੂ ਇਸ ਟਿਕਾਣੇ ਸਬੰਧੀ ਅੱਜ ਤੱਕ ਕੁਝ ਨਹੀਂ ਕੀਤਾ | ਮੰਚ ਦੇ ਮੀਤ ਪ੍ਰਧਾਨ ਜੁਝਾਰ ਲੌਂਗੋਵਾਲ, ਵਿੱਤ ਸਕੱਤਰ ਲਾਭ ਛਾਜਲਾ ਤੇ ਪ੍ਰੈੱਸ ਸਕੱਤਰ ਜਸਬੀਰ ਨਮੋਲ ਨੇ ਮੰਗ ਕੀਤੀ ਕਿ ਸਰਕਾਰ ਇਸ ਸਬੰਧੀ ਸੁਹਿਰਦਤਾ ਦਿਖਾਵੇ ਅਤੇ ਇਨਕਲਾਬੀ ਵਿਰਾਸਤ ਨੂੰ ਲੋਕਾਂ ਵਿਚ ਦੇਸ ਭਗਤੀ ਦਾ ਜਜ਼ਬਾ ਪੈਦਾ ਕਰਨ ਅਤੇ ਸਿੱਖਿਅਤ ਕਰਨ ਲਈ ਵਰਤੋਂ ਵਿਚ ਲਿਆਵੇ |

ਪਿਛਲੀ ਖ਼ਬਰ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ ਸਾਂਝੇ ਫਰੰਟ ਵਲੋਂ ਵਿਧਾਨ ਸਭਾ ਵੱਲ ਮਾਰਚ ਤੇ ਵਿਸ਼ਾਲ ਰੈਲੀ 8 ਨੂੰ <br/> ਅਗਲੀ ਖ਼ਬਰ ਬੇਗੋਵਾਲ ਵਿਖੇ ਚੱਲ ਰਹੇ ਗੁਰਮਤਿ ਸਮਾਗਮ 'ਚ ਨਤਮਸਤਕ ਹੋਏ ਹਜ਼ਾਰਾਂ ਸ਼ਰਧਾਲੂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।