ਧੂਰੀ, 1 ਮਾਰਚ (ਲਖਵੀਰ ਸਿੰਘ ਧਾਂਦਰਾ)-ਪੰਜਾਬ ਮੁਲਾਜ਼ਮ ਤੇ ਪੈਨਸ਼ਨਰ ਸਾਂਝਾ ਫ਼ਰੰਟ ਦੇ ਸੱਦੇ 'ਤੇ 8 ਮਾਰਚ ਤੋਂ 11 ਮਾਰਚ ਤੱਕ ਚੱਲਣ ਵਾਲੇ ਸੰਘਰਸ਼ਾਂ ਦੀ ਨਿਰੰਤਰਤਾ ਅਨੁਸਾਰ ਬਜਟ ਸੈਸ਼ਨ ਦੇ ਪਹਿਲੇ ਦਿਨ ਹੋ ਰਹੀ ਰੈਲੀ ਅਤੇ ਪੰਜਾਬ ਵਿਧਾਨ ਸਭਾ ਵੱਲ ਮਾਰਚ ਲਈ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਧੂਰੀ ਵਲੋਂ ਇੱਕ ਵੱਡਾ ਕਾਫ਼ਲਾ ਸ਼ਮੂਲੀਅਤ ਕਰੇਗਾ | ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਇੱਥੇ ਜਥੇਬੰਦੀ ਦੀ ਹੋਈ ਮੀਟਿੰਗ ਦੌਰਾਨ ਵੱਖ ਵੱਖ ਬੁਲਾਰਿਆਂ ਨੇ ਕੀਤਾ | ਕਾਰਜਕਾਰੀ ਪ੍ਰਧਾਨ ਜਸਦੇਵ ਸਿੰਘ ਦੀ ਅਗਵਾਈ ਵਿਚ ਹੋਈ ਇਸ ਮੀਟਿੰਗ ਵਿਚ ਉਨ੍ਹਾਂ ਤੋਂ ਇਲਾਵਾ ਹੇਮ ਰਾਜ ਸ਼ਰਮਾ ਸਰਪ੍ਰਸਤ, ਡਾਕਟਰ ਅਮਰਜੀਤ ਸਿੰਘ ਸਕੱਤਰ, ਰਤਨ ਭੰਡਾਰੀ ਵਿੱਤ ਸਕੱਤਰ, ਰਮੇਸ਼ ਸ਼ਰਮਾ, ਪਿ੍ੰਸੀਪਲ ਸੁਖਵੀਰ ਸਿੰਘ, ਡਾ ਹਰਦਿਆਲ ਸਿੰਘ, ਜਗਦੀਸ਼ ਸ਼ਰਮਾ ਅਤੇ ਸੁਰਜੀਤ ਸਿੰਘ ਘਨੌਰੀ ਪ੍ਰਧਾਨਗੀ ਮੰਡਲ ਵਿਚ ਸ਼ਾਮਿਲ ਹੋਏ | ਮੀਟਿੰਗ ਦੀ ਕਾਰਵਾਈ ਸ਼ੁਰੂ ਕਰਦਿਆਂ ਡਾ ਅਮਰਜੀਤ ਸਿੰਘ ਨੇ ਪਿਛਲੇ ਸਮੇਂ ਦੌਰਾਨ ਸਦੀਵੀ ਵਿਛੋੜਾ ਦੇ ਗਏ ਪੈਨਸ਼ਨਰਾਂ ਅਤੇ ਉਨ੍ਹਾਂ ਦੇ ਨਜ਼ਦੀਕੀਆਂ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਦੋ ਮਿੰਟ ਦਾ ਮੌਨ ਰੱਖਿਆ ਗਿਆ | ਇਸ ਮੌਕੇ ਹੋਰਨਾਂ ਤੋਂ ਇਲਾਵਾ ਜਸਪਾਲ ਸਿੰਘ ਭੁੱਲਰ, ਮਨੋਹਰ ਲਾਲ ਬਰਡਵਾਲ, ਗੁਰਦਾਸ ਬਾਂਸਲ, ਪਿ੍ੰਸੀਪਲ ਜਬਰਾ ਸਿੰਘ, ਕਰਮ ਸਿੰਘ ਸੋਢੀ, ਓਾਕਾਰ ਸ਼ਾਸਤਰੀ, ਪਿ੍ੰਸੀਪਲ ਨੌਰੰਗ ਸਿੰਘ ਢਿੱਲੋਂ, ਮਾਸਟਰ ਰਾਮ ਸਰੂਪ, ਮੱਘਰ ਸਿੰਘ, ਮੁਖਤਿਆਰ ਸਿੰਘ, ਸ਼ੇਰ ਸਿੰਘ, ਕਰਮਜੀਤ ਸਿੰਘ ਮਡਾਹਰ, ਹਰਜਿੰਦਰ ਸਿੰਘ ਢੀਂਡਸਾ, ਗੁਰਚਰਨ ਸਿੰਘ ਧਾਂਦਰਾ, ਗੁਰਮੇਲ ਸਿੰਘ, ਆਤਮਾ ਸਿੰਘ ਘਨੌਰ, ਚਰਨਜੀਤ ਸਿੰਘ, ਫ਼ਕੀਰ ਸਿੰਘ ਲੈਕਚਰਾਰ, ਮੱਘਰ ਸਿੰਘ, ਤੇਜ ਸਿੰਘ, ਇੰਦਰਜੀਤ ਸ਼ਰਮਾ, ਜਾਗਰ ਸਿੰਘ, ਰਘਵੀਰ ਚੰਦ, ਰਣਵੀਰ ਸਿੰਘ, ਨਿਰਮਲ ਸਿੰਘ, ਗੁਰਦਾਸ ਬਾਂਸਲ, ਜੋਰਾ ਸਿੰਘ, ਅਵਤਾਰ ਸਿੰਘ ਮੂਕਰ, ਸਤੀਸ਼ ਕੁਮਾਰ ਸ਼ਰਮਾ, ਕਰੋੜੀ ਮੱਲ, ਗੁਲਜ਼ਾਰ ਸਿੰਘ, ਗੁਰਮੇਲ ਸਿੰਘ ਹਸਨਪੁਰ, ਮੇਜਰ ਸਿੰਘ, ਜਨਕ ਰਾਜ ਸ਼ਰਮਾ, ਜਸਵੰਤ ਰਾਏ ਗੁਪਤਾ, ਗੁਰਮੇਲ ਸਿੰਘ ਹਸਨਪੁਰ, ਸਰਬਜੀਤ ਸਿੰਘ, ਲਾਲ ਸਿੰਘ, ਨਿਰਮਲ ਸਿੰਘ, ਸਮੇਤ ਅਨੇਕਾਂ ਪੈਨਸ਼ਨਰ ਹਾਜ਼ਰ ਸਨ |