05-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-03-2026

ਸੜਕਾਂ ਦੇ ਉੱਪਰ ਸੀਵਰੇਜ ਦੇ ਉੱਚੇ ਢੱਕਣਾਂ ਨੂੰ ਸੀਵਰੇਜ ਬੋਰਡ ਵਲੋਂ ਖ਼ੁਦ ਕਰਵਾਇਆ ਗਿਆ ਮੁਰੰਮਤ <br/>

ਸੀਵਰੇਜ ਬੋਰਡ ਦੇ ਠੇਕੇਦਾਰ ਵਲੋਂ ਮੈਨਹੋਲਾਂ ਦੇ ਢੱਕਣਾਂ ਦੀ ਮੁਰੰਮਤ ਕਰਵਾਉਣ ਤੋਂ ਬਾਅਦ ਸੜਕ ਵਿਚਕਾਰ ਦਿਖਾਈ ਦੇ ਰਿਹਾ ਸਹੀ ਸਲਾਮਤ ਢੱਕਣ | ਤਸਵੀਰ: ਖੰਨਾ <br/> 02-03-2026
ਲੌਂਗੋਵਾਲ, 1 ਮਾਰਚ (ਸ.ਸ.ਖੰਨਾ)-ਪਿਛਲੇ ਦਿਨੀਂ ਅਖ਼ਬਾਰਾਂ ਦੀਆਂ ਸੁਰਖ਼ੀਆਂ ਵਿੱਚ ਲੌਂਗੋਵਾਲ ਅੰਦਰ ਪਏ ਸੀਵਰੇਜ ਦੇ ਮੈਨਹੋਲਾ ਦੇ ਉੱਚੇ ਢੱਕਣਾਂ ਨੂੰ ਲੈ ਕੇ ਕਾਫ਼ੀ ਚਰਚਾ ਰਹੀ ਹੈ | ਅÏਰ ਇਨ੍ਹਾਂ ਉੱਚੇ ਨੀਵੇਂ ਢੱਕਣਾਂ ਨੂੰ ਦੇਖਦੇ ਹੋਏ ਸੀਵਰੇਜ ਬੋਰਡ ਦੇ ਅਧਿਕਾਰੀਆਂ ਵਲੋਂ ਲੋਕਾਂ ਦੀ ਸਮੱਸਿਆ ਨੂੰ ਹਿਤ ਵਿਚ ਰੱਖਦੇ ਹੋਏ ਇਹਨਾਂ ਨੂੰ ਠੀਕ ਕਰਨ ਦੇ ਲਈ ਠੇਕੇਦਾਰ ਜੀਵਨ ਕੁਮਾਰ ਵਲੋਂ ਇਹ ਮੁਹਿੰਮ ਆਰੰਭੀ ਹੋਈ ਹੈ | ਸੀਵਰੇਜ ਮੰਡਲ ਸੰਗਰੂਰ ਦੇ ਕਾਰਜਕਾਰੀ ਇੰਜੀਨੀਅਰ ਸ੍ਰੀ ਰਾਹੁਲ ਕੌਸ਼ਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਐੱਸ.ਡੀ.ਓ. ਅਤੇ ਜੇਈ ਵੱਲੋਂ ਮੇਨ ਰੋਡ ਉੱਪਰ ਢੱਕਣ ਠੀਕ ਕਰਵਾਉਣ ਲਈ ਉਪਰਾਲੇ ਕੀਤੇ ਗਏ ਹਨ ਜਿਨ੍ਹਾਂ ਵਿਚ ਬਹੁਤ ਢੱਕਣ ਠੇਕੇਦਾਰ ਵਲੋਂ ਠੀਕ ਕਰਵਾਏ ਜਾ ਚੁੱਕੇ ਹਨ ਅਤੇ ਰਹਿੰਦੇ ਕੁਝ ਢੱਕਣਾ ਨੂੰ ਜਲਦੀ ਹੀ ਠੀਕ ਕਰ ਦਿੱਤਾ ਜਾਵੇਗਾ | ਇਸ ਮੌਕੇ ਅਧਿਕਾਰੀਆਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸੀਵਰੇਜ ਪਾਉਣ ਤੋਂ ਬਾਅਦ ਜਦੋਂ ਵੀ ਸੜਕ ਮਹਿਕਮੇ ਵਲੋਂ ਸੜਕ ਬਣਾਈ ਜਾਂਦੀ ਹੈ ਤਾਂ ਉਨ੍ਹਾਂ ਵਲੋਂ ਇਹਨਾਂ ਢੱਕਣਾਂ ਨੂੰ ਉੱਚੇ ਚੁੱਕਣ ਦੀ ਜ਼ਿੰਮੇਵਾਰੀ ਹੁੰਦੀ ਹੈ ਉਨ੍ਹਾਂ ਕਿਹਾ ਕਿ ਸੀਵਰੇਜ ਬੋਰਡ ਦੇ ਅਧਿਕਾਰੀਆਂ ਵਲੋਂ ਸਮੇਂ ਸਮੇਂ ਸਿਰ ਸੜਕ ਵਿਭਾਗ ਜਾਣੂ ਕਰਵਾਇਆ ਗਿਆ ਹੈ ਇਸ ਬਾਵਜੂਦ ਵੀ ਸਬੰਧਿਤ ਵਿਭਾਗ ਵਲੋਂ ਇਹਨਾਂ ਢੱਕਣਾਂ ਨੂੰ ਉੱਚਾ ਨਹੀਂ ਚੁੱਕਿਆ ਗਿਆ ਉਨ੍ਹਾਂ ਕਿਹਾ ਕਿ ਸੀਵਰੇਜ ਬੋਰਡ ਲੋਕਾਂ ਦੀ ਸਮੱਸਿਆ ਨੂੰ ਧਿਆਨ ਹਿਤ ਰੱਖਦੇ ਹੋਏ ਇਹਨਾਂ ਢੱਕਣਾ ਦੀ ਮੁਰੰਮਤ ਕਰਵਾ ਰਿਹਾ ਹੈ ਜਿੱਥੇ ਕਿਤੇ ਵੀ ਕੋਈ ਢੱਕਣ ਨੀਵਾਂ ਜਾਂ ਉੱਚਾ ਹੈ ਉਸ ਨੂੰ ਸਹੀ ਕਰਕੇ ਸੜਕ ਦੇ ਲੈਵਲ ਅਨੁਸਾਰ ਲਗਾਇਆ ਜਾਵੇਗਾ ਤਾਂ ਕਿ ਕਸਬੇ ਦੇ ਲੋਕਾਂ ਨੂੰ ਕਿਸੇ ਵੀ ਤਰਾਂ ਦੀ ਕੋਈ ਵੀ ਸਮੱਸਿਆ ਨਾ ਆ ਸਕੇ |

ਪਿਛਲੀ ਖ਼ਬਰ ਸੂਬਾ ਜਿੱਤ ਕੇ ਰੱਤੋਕੇ ਸਕੂਲ ਪਹੁੰਚੇ ਖੋ-ਖੋ ਖਿਡਾਰੀਆਂ ਦਾ ਸ਼ਾਨਦਾਰ ਸਵਾਗਤ <br/> ਅਗਲੀ ਖ਼ਬਰ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ ਸਾਂਝੇ ਫਰੰਟ ਵਲੋਂ ਵਿਧਾਨ ਸਭਾ ਵੱਲ ਮਾਰਚ ਤੇ ਵਿਸ਼ਾਲ ਰੈਲੀ 8 ਨੂੰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।