04-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-03-2026

ਸੂਬਾ ਜਿੱਤ ਕੇ ਰੱਤੋਕੇ ਸਕੂਲ ਪਹੁੰਚੇ ਖੋ-ਖੋ ਖਿਡਾਰੀਆਂ ਦਾ ਸ਼ਾਨਦਾਰ ਸਵਾਗਤ <br/>

ਖੋ-ਖੋ ਦੀਆਂ ਸੂਬਾ ਪੱਧਰੀ ਖੇਡਾਂ 'ਚੋਂ ਅੱਵਲ ਰੱਤੋਕੇ ਸਕੂਲ ਦੇ ਖਿਡਾਰੀਆਂ ਦਾ ਸਨਮਾਨ ਕਰਦੇ ਹੋਏ ਪਤਵੰਤੇ ਅਤੇ ਅਧਿਆਪਕ | ਤਸਵੀਰ : ਵਿਨੋਦ <br/> 02-03-2026
ਲੌਂਗੋਵਾਲ, 1 ਮਾਰਚ (ਵਿਨੋਦ, ਖੰਨਾ)-45ਵੀਆਂ ਅੰਤਰ ਜ਼ਿਲ੍ਹਾ ਖੇਡਾਂ ਦੇ ਸਟੇਟ ਪੱਧਰੀ ਖੋ-ਖੋ ਦੇ ਮੁਕਾਬਲੇ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਨਾਰੰਗਵਾਲ ਵਿੱਚ ਕਰਵਾਏ ਗਏ | ਇਹਨਾਂ ਮੁਕਾਬਲਿਆਂ ਵਿੱਚ 23 ਜ਼ਿਲਿ੍ਹਆਂ ਦੀਆਂ ਖੋ-ਖੋ ਦੀਆਂ ਅੰਡਰ 11 ਟੀਮਾਂ ਨੇ ਭਾਗ ਲਿਆ | ਜਿਸ ਵਿਚ ਸੰਗਰੂਰ ਜ਼ਿਲ੍ਹੇ ਨੇ ਲੜਕੇ ਅਤੇ ਲੜਕੀਆਂ ਦੋਵਾਂ ਵਰਗਾ ਵਿੱਚ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕੀਤਾ | ਲੜਕੀਆਂ ਨੇ ਜਿੱਤ ਦਰਜ਼ ਕਰਦਿਆਂ ਸੁਨਹਿਰੀ ਟਰਾਫ਼ੀ ਤੇ ਕਬਜ਼ਾ ਕੀਤਾ ਅਤੇ ਲੜਕਿਆਂ ਨੇ ਰਾਜ ਵਿਚੋਂ ਦੂਸਰਾ ਸਥਾਨ ਪ੍ਰਾਪਤ ਕੀਤਾ | ਲੜਕਿਆਂ ਦੇ ਮੁਕਾਬਲਿਆਂ ਵਿੱਚ ਸੰਗਰੂਰ ਨੇ ਬਰਨਾਲਾ, ਫ਼ਿਰੋਜਪੁਰ, ਫ਼ਾਜ਼ਿਲਕਾ, ਮੋਗਾ, ਲੁਧਿਆਣਾ, ਬਠਿੰਡਾ ਜ਼ਿਲਿ੍ਹਆਂ ਨੂੰ ਮਾਤ ਦਿੱਤੀ, ਲੜਕੀਆਂ ਦੇ ਮੁਕਾਬਲਿਆਂ ਵਿੱਚ ਸੰਗਰੂਰ ਨੇ ਪਠਾਨਕੋਟ, ਫ਼ਾਜ਼ਿਲਕਾ, ਗੁਰਦਾਸਪੁਰ, ਬਠਿੰਡਾ, ਫ਼ਿਰੋਜਪੁਰ ਜ਼ਿਲਿ੍ਹਆਂ ਨੂੰ ਗਹਿ ਗੱਚ ਮੁਕਾਬਲਿਆਂ ਵਿੱਚ ਹਰਾਇਆ | ਸੰਗਰੂਰ ਜ਼ਿਲ੍ਹੇ ਦੀ ਲੜਕੀਆਂ ਦੀ ਟੀਮ ਵਿੱਚ ਰੱਤੋਕੇ ਸਕੂਲ ਦੀਆਂ ਅੱਠ ਖਿਡਾਰਨਾਂ ਅਤੇ ਲੜਕਿਆਂ ਦੀ ਟੀਮ ਵਿੱਚ ਵੀ ਰੱਤੋਕੇ ਸਕੂਲ ਦੇ 8 ਖਿਡਾਰੀਆਂ ਨੇ ਭਾਗ ਲਿਆ | ਇਨ੍ਹਾਂ ਸੂਬਾ ਪੱਧਰੀ ਖੇਡਾਂ ਵਿੱਚ ਜਿੱਤ ਪ੍ਰਾਪਤ ਕਰਨ ਵਾਲੇ ਰੱਤੋਕੇ ਦੇ ਸਾਰੇ ਖਿਡਾਰੀਆਂ ਦਾ ਸਕੂਲ ਪਹੁੰਚਣ 'ਤੇ ਸ਼ਾਨਦਾਰ ਸਵਾਗਤ ਕੀਤਾ ਅਤੇ ਖਿਡਾਰੀਆ ਨੂੰ ਨਗਰ ਪੰਚਾਇਤ, ਸਕੂਲ ਵੈੱਲਫੇਅਰ ਕਮੇਟੀ ਅਤੇ ਸਕੂਲ ਮੈਨੇਜਮੈਂਟ ਕਮੇਟੀ ਵੱਲੋਂ ਟਰਾਫ਼ੀਆਂ ਅਤੇ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਸਰਪੰਚ ਹਰਦੀਪ ਕੌਰ, ਸਕੂਲ ਵੈੱਲਫੇਅਰ ਕਮੇਟੀ ਪ੍ਰਧਾਨ ਗਿਆਨ ਸਿੰਘ ਭੁੱਲਰ, ਮਨਜੀਤ ਸਿੰਘ ਅਤੇ ਮਾਸਟਰ ਬੰਤਾ ਸਿੰਘ ਨੇ ਸਮੂਹ ਖਿਡਾਰੀਆ, ਟੀਮ ਕੋਚ ਅੰਮਿ੍ਤਪਾਲ ਸਿੰਘ, ਜਗਜੀਵਨ ਸਿੰਘ, ਖੋ-ਖੋ ਇੰਚਾਰਜ ਰਣਜੀਤ ਸਿੰਘ, ਸੁਨੀਲ ਕੁਮਾਰ ਅਤੇ ਸਕੂਲ ਸਟਾਫ਼ ਦੀ ਰੱਜ ਕੇ ਪ੍ਰਸੰਸਾ ਕੀਤੀ |

ਪਿਛਲੀ ਖ਼ਬਰ ਅਕੈਡਮਿਕ ਵਰਡ ਸਕੂਲ ਵਿਚ ਲਗਾਇਆ ਦੰਦਾਂ ਦਾ ਜਾਂਚ ਕੈਂਪ <br/> ਅਗਲੀ ਖ਼ਬਰ ਸੜਕਾਂ ਦੇ ਉੱਪਰ ਸੀਵਰੇਜ ਦੇ ਉੱਚੇ ਢੱਕਣਾਂ ਨੂੰ ਸੀਵਰੇਜ ਬੋਰਡ ਵਲੋਂ ਖ਼ੁਦ ਕਰਵਾਇਆ ਗਿਆ ਮੁਰੰਮਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।