10-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-03-2026

ਦਿੱਲੀ ਦੇ ਰਾਮ-ਲੀਲ੍ਹਾ ਗਰਾੳਾੂਡ ਵਿਚ ਸੀ.ਪੀ.ਆਈ.ਐੱਮ. 24 ਨੂੰ ਕਰੇਗੀ ਦੇਸ਼ ਵਿਆਪੀ ਰੈਲੀ-ਕਾਮਰੇਡ ਸੇਖੋਂ <br/>

ਅਜੀਤ ਡੈਸਕ 06-03-2026
ਸੰਗਰੂਰ, 5 ਮਾਰਚ (ਅਮਨਦੀਪ ਸਿੰਘ ਬਿੱਟਾ)-ਸੀ.ਪੀ.ਆਈ.ਐੱਮ. ਦਫ਼ਤਰ ਚਮਕ ਭਵਨ ਸੰਗਰੂਰ ਵਿਖੇ ਪਾਰਟੀ ਦੀ ਜਨਰਲ ਬਾਡੀ ਮੀਟਿੰਗ ਕਾਮਰੇਡ ਨਛੱਤਰ ਸਿੰਘ ਗੰਢੂਆ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਵਿਚ ਕਾਮਰੇਡ ਭੂਪ ਚੰਦ ਚੰਨੋ ਸੂਬਾ ਸਕੱਤਰੇਤ ਮੈਂਬਰ, ਜ਼ਿਲ੍ਹਾ ਸਕੱਤਰ ਕਾਮਰੇਡ ਚਮਕੌਰ ਸਿੰਘ ਖੇੜੀ ਨੇ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪਾਰਟੀ ਦਾ ਜੋ ਮਾਰਚ ਜਥਾ ਸੰਗਰੂਰ ਆਏਗਾ ਉਸ ਵਿਚ ਵੱਡੀ ਗਿਣਤੀ ਵਿਚ ਸ਼ਮੂਲੀਅਤ ਕੀਤੀ ਜਾਵੇਗੀ | ਕਾਮਰੇਡ ਸੁਖਵਿੰਦਰ ਸਿੰਘ ਸੇਖੋਂ ਸੂਬਾ ਸਕੱਤਰ ਸੀ.ਪੀ.ਆਈ.ਐੱਮ. ਨੇ ਕਿਹਾ ਕਿ ਅਮਰੀਕਾ, ਇਸਰਾਈਲ ਵਲੋਂ ਮਿਲ ਕੇ ਈਰਾਨ 'ਤੇ ਹਮਲਾ ਕੀਤਾ ਗਿਆ ਹੈ, ਉਸ ਦੀ ਪਾਰਟੀ ਸਖਤ ਸ਼ਬਦਾਂ ਵਿਚ ਨਿੰਦਾ ਕਰਦੀ ਹੈ ਅਮਰੀਕਾ ਦਾ ਰਾਸ਼ਟਰਪਤੀ ਇੱਕ ਪਾਸੇ ਆਪਣੇ ਆਪ ਨੂੰ ਸ਼ਾਂਤੀ ਦੂਤ ਦੱਸ ਕੇ ਨੋਬਲ ਪੁਰਸਕਾਰ ਦੀ ਮੰਗ ਕਰ ਰਿਹਾ ਹੈ ਦੂਜੇ ਪਾਸੇ ਵੈਂਜ਼ੂਏਲਾ ਵਰਗੇ ਦੇਸ਼ ਨਾਲ ਉਸ ਨੇ ਜੋ ਵਿਵਹਾਰ ਕੀਤਾ ਹੈ ਉਸ ਬਾਰੇ ਸਾਰਾ ਸੰਸਾਰ ਜਾਣਦਾ ਹੈ | ਉਨ੍ਹਾਂ ਚਿੰਤਾ ਜਤਾਈ ਕਿ ਇਸ ਜੰਗ ਨਾਲ ਸੰਸਾਰ ਭਰ ਦੇ ਨਾਲ-ਨਾਲ ਭਾਰਤ ਵਿਚ ਵੀ ਗ਼ਰੀਬੀ, ਬੇਰੁਜ਼ਗਾਰੀ, ਮਹਿੰਗਾਈ ਵਿਚ ਅਥਾਹ ਵਾਧਾ ਹੋਵੇਗਾ | ਤੇਲ, ਰਸੋਈ ਗੈੱਸ ਦੀ ਕੀਮਤਾਂ ਵੀ ਵਧਣਗੀਆਂ | ਉਨ੍ਹਾਂ ਦੱਸਿਆ ਕਿ ਪਾਰਟੀ 24 ਮਾਰਚ ਨੂੰ ਦਿੱਲੀ ਦੇ ਰਾਮ-ਲੀਲ੍ਹਾ ਗਰਾੳਾੂਡ ਵਿਚ ਦੇਸ਼ ਵਿਆਪੀ ਰੈਲੀ ਕਰ ਰਹੀ ਹੈ ਜਿਸ ਵਿਚ ਅਮਰੀਕਾ ਭਾਰਤ ਦੀ ਵਪਾਰ ਨੀਤੀ ਵੱਡਾ ਵਿਸ਼ਾ ਬਣੇਗਾ | ਮਨਰੇਗਾ ਵਿਚ ਬਦਲਾਅ ਖੇਤੀ, ਬਿਜਲੀ ਅਤੇ ਬੀਜਾ ਨਾਲ ਸਬੰਧਿਤ ਕਾਨੂੰਨ ਬਾਰੇ ਵੀ ਚਰਚਾਂ ਹੋਵੇਗੀ | ਇਸ ਤੋਂ ਇਲਾਵਾ 11 ਮਾਰਚ ਤੋਂ 20 ਮਾਰਚ ਤੱਕ ਪੰਜਾਬ ਵਿਚ ਜਥਾ ਮਾਰਚ ਕੀਤਾ ਜਾਵੇਗਾ | ਇਸ ਮੌਕੇ ਕਾਮਰੇਡ ਜੋਗਾ ਸਿੰਘ ਉੱਪਲੀ, ਹਰਬੰਸ ਸਿੰਘ ਨਮੋਲ, ਸਤਿੰਦਰਪਾਲ ਸਿੰਘ ਚੀਮਾ, ਇੰਦਰਜੀਤ ਸਿੰਘ ਛੰਨਾ, ਰੰਗੀ ਖ਼ਾਨ, ਜੋਗਿੰਦਰ ਸਿੰਘ ਬੱਧਣ, ਵਰਿੰਦਰ ਕੌਸ਼ਿਕ, ਦਰਸ਼ਨ ਸਿੰਘ ਮੁੱਟੂ, ਪਰਮਜੀਤ ਕੌਰ ਭੱਟੀਵਾਲ, ਹਰਮੇਲ ਕੌਰ ਰਾਏ ਸਿੰਘ ਵਾਲਾ, ਸੁਖਵਿੰਦਰ ਕੌਰ ਨਰਾਇਣਗੜ੍ਹ, ਅਜਮੇਰ ਸਿੰਘ ਖੇੜੀ, ਜੀਤ ਸਿੰਘ ਘਰਾਚੋਂ ਮੌਜੂਦ ਸਨ |
05ਐਸਐਨਜੀ20


ਪਿਛਲੀ ਖ਼ਬਰ ਨਸ਼ੀਲੀਆਂ ਦਵਾਈਆਂ ਦੇ ਮਾਮਲੇ 'ਚੋਂ ਜੀਜਾ ਸਾਲਾ ਬਰੀ <br/> ਅਗਲੀ ਖ਼ਬਰ ਚੋਰੀ ਦੀਆਂ ਵਧ ਰਹੀਆਂ ਘਟਨਾਵਾਂ ਕਾਰਨ ਲੋਕਾਂ 'ਚ ਦਹਿਸ਼ਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।