10-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-10-2026

ਨਵੀਂ ਸਿੱਖਿਆ ਨੀਤੀ ਦੇ ਸੰਦਰਭ ਵਿੱਚ ਕੀਤੀ ਵਿਚਾਰ ਚਰਚਾ

ਸੰਗਰੂਰ, 9 ਅਕਤੂਬਰ (ਸੁਖਵਿੰਦਰ ਸਿੰਘ ਫੁੱਲ)-ਮਾਲਵਾ ਰਿਸਰਚ ਸੈਂਟਰ ਪਟਿਆਲਾ ਤੇ ਪੰਜਾਬੀ ਸਹਿਤ ਸਭਾ ਸੰਗਰੂਰ ਵੱਲੋ ਸਮਾਜਿਕ, ਸਾਹਿਤਕ, ਸੱਭਿਆਚਾਰਕ, ਭਾਸ਼ਾਈ ਅਤੇ ਨਵੀ ਸਿੱਖਿਆ ਨੀਤੀ ਦੇ ਸੰਦਰਭ ਵਿੱਚ ਇੱਕ ਵਿਸ਼ੇਸ਼ ਵਿਚਾਰ ਚਰਚਾ ਦਾ ਆਯੋਜਨ ਸਰਦਾਰ ਪ੍ਰੀਤਮ ਸਿੰਘ ਜੋਹਲ ਏ. ਡੀ.

ਗੁਲਦਸਤਾ ਭੇਟ ਕਰ ਕੇ ਸਨਮਾਨਿਤ ਕਰਦੇ ਹੋਏ। ਤਸਵੀਰ-ਮੁਕੇਸ਼ ਕੁਮਾਰ 10-10-2026
ਸੰਗਰੂਰ, 9 ਅਕਤੂਬਰ (ਸੁਖਵਿੰਦਰ ਸਿੰਘ ਫੁੱਲ)-ਮਾਲਵਾ ਰਿਸਰਚ ਸੈਂਟਰ ਪਟਿਆਲਾ ਤੇ ਪੰਜਾਬੀ ਸਹਿਤ ਸਭਾ ਸੰਗਰੂਰ ਵੱਲੋ ਸਮਾਜਿਕ, ਸਾਹਿਤਕ, ਸੱਭਿਆਚਾਰਕ, ਭਾਸ਼ਾਈ ਅਤੇ ਨਵੀ ਸਿੱਖਿਆ ਨੀਤੀ ਦੇ ਸੰਦਰਭ ਵਿੱਚ ਇੱਕ ਵਿਸ਼ੇਸ਼ ਵਿਚਾਰ ਚਰਚਾ ਦਾ ਆਯੋਜਨ ਸਰਦਾਰ ਪ੍ਰੀਤਮ ਸਿੰਘ ਜੋਹਲ ਏ.ਡੀ.ਸੀ (ਰਿਟਾ) ਦੀ ਪ੍ਰਧਾਨਗੀ ਹੇਠ ਹੋਇਆ । ਇਸ ਚਰਚਾ ਵਿੱਚ ਗੁਰਨਾਮ ਸਿੰਘ ਨੇ ਅਜੋਕੀਆਂ ਸਮਾਜਿਕ ਵਿਸੰਗਤੀਆਂ ਬਾਰੇ ਰੋਸ਼ਨੀ ਪਾਈ । ਜਗਦੀਪ ਸਿੰਘ ਗੰਧਾਰਾ ਐਡਵੋਕੇਟ ਨੇ ਪੰਜਾਬ ਰਾਜ ਭਾਸਾ ਐਕਟ, 2008 ਨੂੰ ਅਦਾਲਤਾ ਵਿੱਚ ਲਾਗੂ ਕਰਨ ਦੀ ਮੰਗ ਕੀਤੀ । ਸ੍ਰੀ ਦੇਵੀ ਲਾਲ ਐਡਵੋਕੇਟ ਨੇ ਕਾਨੂੰਨੀ ਸਬਦਾਵਲੀਆਂ ਬਾਰੇ ਸਾਰਥਿਕ ਸੁਝਾਅ ਦਿੱਤੇ । ਡਾ ਭਗਵੰਤ ਸਿੰਘ ਨੇ ਅਕਾਦਮਿਕ ਖੇਤਰ ਵਿੱਚ ਪੰਜਾਬੀ ਭਾਸ਼ਾ ਦੀ ਸਥਿਤੀ ਬਾਰੇ ਦੱਸਿਆ । ਉਹਨਾਂ ਨੇ ਨਵੀ ਸਿੱਖਿਆ ਨੀਤੀ ਦੇ ਸੰਦਰਭ ਵਿੱਚ ਪੰਜਾਬੀ ਰਾਜ ਭਾਸ਼ਾ ਐਕਟ 2008 ਦੀ ਸਹੀ ਢੰਗ ਨਾਲ ਪਾਲਣਾ ਕਰਨ ਤੇ ਜੋਰ ਦਿੱਤਾ । ਡਾ ਅਮਨਦੀਪ ਕੌਰ ਪ੍ਰਿੰਸੀਪਲ/ ਡਾਇਰੈਕਟਰ ਕੈਂਪਸ਼ ਸਿੱਧਵਾਂ ਖੁਰਦ ਨੇ ਪੰਜਾਬੀ ਭਾਸ਼ਾ ਦੀ ਤਰੱਕੀ ਲਈ ਵਿਸ਼ੇਸ਼ ਯੋਜਨਾਵਾਂ ਉਲੀਕਣ ਤੇ ਜ਼ੋਰ ਦਿੱਤਾ । ਡਾ ਸਵੈਤਾ ਪ੍ਰਿੰਸੀਪਲ, ਲਾਅ ਕਾਲਜ ਸਿੱਧਵਾਂ ਖੁਰਦ ਨੇ ਕਾਨੂੰਨ ਦੀ ਪੜ੍ਹਾਈ ਤੇ ਅਦਾਲਤੀ ਕਾਰਵਾਈ ਪੰਜਾਬੀ ਵਿੱਚ ਕਰਵਾਉਣ ਤੇ ਜ਼ੋਰ ਦਿੱਤਾ । ਸਰਦਾਰ ਪ੍ਰੀਤਮ ਸਿੰਘ ਜੋਹਲ ਏ.ਡੀ.ਸੀ (ਰਿਟਾ) ਨੇ ਬਦਲਦੀਆਂ ਪ੍ਰਸਤਸਥਿਤੀਆਂ ਦੇ ਸੰਦਰਭ ਚ ਪੰਜਾਬ ਦੇ ਸਮਾਜਿਕ, ਆਰਥਿਕ, ਰਾਜਨੀਤਕ, ਸੱਭਿਆਚਾਰਕ ਅਤੇ ਭਾਸ਼ਾਈ ਪ੍ਰਗਤੀ ਲਈ ਪੰਜਾਬੀ ਭਾਸ਼ਾ ਦੇ ਵਿਕਾਸ ਲਈ ਯੋਜਨਾਵਾਂ ਤਿਆਰ ਕਰਨ ਲਈ ਮਾਲਵਾ ਰਿਸਰਚ ਸੈਂਟਰ ਦੇ ਸਹਿਯੋਗ ਲਈ ਧੰਨਵਾਦ ਕੀਤਾ । ਇਸ ਚਰਚਾ ਵਿੱਚ ਡਾ ਰਾਜੀਵ ਪੁਰੀ, ਕਾਮਰੇਡ ਬਸ਼ੇਸ਼ਰ ਰਾਮ, ਦੀਪਕ ਸ਼ਰਮਾ ਐਡਵੋਕੇਟ, ਹਰਵਿੰਦਰ ਸਿੰਘ, ਕਲਵੰਤ ਸਿੰਘ, ਅਵਤਾਰ ਸਿੰਘ, ਜਸਪਾਲ ਸਿੰਘ, ਡਾ ਦਵਿੰਦਰ ਕੌਰ ਐਡਵੋਕੇਟ, ਏ.ਪੀ. ਸਿੰਘ ਆਦਿ ਅਨੇਕਾ ਚਿੰਤਕ ਹਾਜਰ ਸਨ । ਬਾਹਰੋ ਆਏ ਪ੍ਰਿੰਸੀਪਲ ਸਾਹਿਬਾਨ ਤੇ ਹੋਰ ਮਹਿਮਾਨਾ ਨੂੰ ਵੰਡਨਾਮਾ, ਜਮੀਨੀ ਨਿਸ਼ਾਨਦੇਹੀ ਤੇ ਅਕਾਲੀ ਫੂਲਾ ਸਿੰਘ ਤੇ ਤਿੱਲ਼ਫੁੱਲ ਆਦਿ ਕਿਤਾਬਾ ਅਤੇ ਫੁੱਲਾਂ ਦੇ ਗੁਲਦਸ਼ਤੇ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ ।
ਪਿਛਲੀ ਖ਼ਬਰ ਡਾ. ਅੰਸ਼ੂ ਗੁਪਤਾ ਨੇ ਮੈਡੀਕਲ ਖੇਤਰ ਵਿਚ ਯੂਨੀਵਰਸਿਟੀ ਵਿਚੋਂ ਪਹਿਲਾ ਸਥਾਨ ਹਾਸਲ ਕੀਤਾ ਅਗਲੀ ਖ਼ਬਰ ਪੰਜਾਬ ਰਾਜ ਖੇਡਾਂ ’ਚ ਗੰਗਾ ਇੰਟਰਨੈਸ਼ਨਲ ਸਕੂਲ ਦੀਆਂ ਵਿਦਿਆਰਥਣਾਂ ਨੇ ਜਿੱਤੇ ਚਾਂਦੀ ਦੇ ਤਮਗੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।