ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੀ ਮਜ਼ਬੂਤੀ ਲਈ ਝੂੰਦਾਂ ਵੱਲੋਂ ਸਰਗਰਮੀਆਂ ਤੇਜ਼
ਪਿੰਡ ਚੌਂਦਾ ਦੀ ਸੱਥ ’ਚ ਝੂੰਦਾਂ ਤੇ ਨਵਜੋਤ ਕੌਰ ਲੰਬੀ ਨੇ ਸਰਕਾਰ ਤੇ ਨਿਸ਼ਾਨੇ ਸਾਧੇ
ਅਮਰਗੜ੍ਹ 9 ਅਕਤੂਬਰ (ਪਵਿੱਤਰ ਸਿੰਘ, ਜਤਿੰਦਰ ਮੰਨਵੀ) - “ਅਕਾਲੀ ਦਲ ਵਾਰਿਸ ਪੰਜਾਬ ਦੇ” ਦੇ ਹਲਕਾ ਇੰਚਾਰਜ ਜਥੇਦਾਰ ਇਕਬਾਲ ਸਿੰਘ ਝੂੰਦਾਂ ਵੱਲੋਂ ਪਿੰਡਾਂ ਦੀਆਂ ਸੱਥਾਂ ਵਿੱਚ ਜਾ ਕੇ ਲੋਕਾਂ ਨਾਲ ਰਾਬਤਾ ਕਾਇਮ ਕੀਤਾ ਜਾ ਰਿਹਾ ਹੈ ਤੇ ਭਾਈ ਅੰਮ੍ਰਿਤਪਾਲ ਸਿੰਘ ਦੀ ਜਥੇਬੰਦੀ ਨਾਲ ਨੌਜਵਾਨਾਂ ਨੂੰ ਜੋੜਨ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਇਸੇ ਲੜੀ ਤਹਿਤ ਅੱਜ ਹਲਕਾ ਅਮਰਗੜ੍ਹ ਦੇ ਸਭ ਤੋਂ ਵੱਡੇ ਪਿੰਡ ਚੌਂਦਾ ਦੀ ਸੱਥ ਵਿੱਚ ਸ਼ੁਰੂ ਕੀਤੀ ਮੀਟਿੰਗ ਦੌਰਾਨ ਵੱਡੀ ਗਿਣਤੀ ‘ਚ ਔਰਤਾਂ, ਬਜ਼ੁਰਗਾਂ ਅਤੇ ਖਾਸ ਕਰ ਨੌਜਵਾਨਾਂ ਨੇ ਸ਼ਮੂਲੀਅਤ ਕੀਤੀ।
ਅਮਰਗੜ੍ਹ 9 ਅਕਤੂਬਰ (ਪਵਿੱਤਰ ਸਿੰਘ, ਜਤਿੰਦਰ ਮੰਨਵੀ) - “ਅਕਾਲੀ ਦਲ ਵਾਰਿਸ ਪੰਜਾਬ ਦੇ” ਦੇ ਹਲਕਾ ਇੰਚਾਰਜ ਜਥੇਦਾਰ ਇਕਬਾਲ ਸਿੰਘ ਝੂੰਦਾਂ ਵੱਲੋਂ ਪਿੰਡਾਂ ਦੀਆਂ ਸੱਥਾਂ ਵਿੱਚ ਜਾ ਕੇ ਲੋਕਾਂ ਨਾਲ ਰਾਬਤਾ ਕਾਇਮ ਕੀਤਾ ਜਾ ਰਿਹਾ ਹੈ ਤੇ ਭਾਈ ਅੰਮ੍ਰਿਤਪਾਲ ਸਿੰਘ ਦੀ ਜਥੇਬੰਦੀ ਨਾਲ ਨੌਜਵਾਨਾਂ ਨੂੰ ਜੋੜਨ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਇਸੇ ਲੜੀ ਤਹਿਤ ਅੱਜ ਹਲਕਾ ਅਮਰਗੜ੍ਹ ਦੇ ਸਭ ਤੋਂ ਵੱਡੇ ਪਿੰਡ ਚੌਂਦਾ ਦੀ ਸੱਥ ਵਿੱਚ ਸ਼ੁਰੂ ਕੀਤੀ ਮੀਟਿੰਗ ਦੌਰਾਨ ਵੱਡੀ ਗਿਣਤੀ ‘ਚ ਔਰਤਾਂ, ਬਜ਼ੁਰਗਾਂ ਅਤੇ ਖਾਸ ਕਰ ਨੌਜਵਾਨਾਂ ਨੇ ਸ਼ਮੂਲੀਅਤ ਕੀਤੀ। ਇਸ ਮੀਟਿੰਗ ‘ਚ ਉਚੇਚੇ ਤੌਰ ਤੇ ਪੁੱਜੇ ਬੀਬੀ ਨਵਜੋਤ ਕੌਰ ਲੰਬੀ ਨੇ ਆਪਣੀ ਦਮਦਾਰ ਅਤੇ ਕੜਕਵੀ ਆਵਾਜ਼ ‘ਚ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਾਵੇਂ ਆਮ ਆਦਮੀ ਪਾਰਟੀ ਹੋਵੇ ਭਾਵੇਂ ਕਾਂਗਰਸ ਹੋਵੇ ਭਾਵੇਂ ਅਕਾਲੀ ਦਲ ਬਾਦਲ ਤੇ ਭਾਵੇਂ ਭਾਜਪਾ ਹੋਵੇ ਇਹ ਕਦੇ ਵੀ ਪੰਜਾਬ ਦਾ ਭਲਾ ਨਹੀਂ ਚਾਹੁੰਦੀਆਂ, ਇਹ ਦਿੱਲੀ ਤੋਂ ਆਏ ਹੁਕਮ ਵਜਾਉਂਦੀਆਂ ਹਨ ਜੋ ਕਿ ਹਮੇਸ਼ਾ ਪੰਜਾਬ ਦੇ ਵਿਰੋਧੀ ਰਹੇ ਹਨ। ਉਨ੍ਹਾ ਕਿਹਾ ਕਿ ਦਿੱਲੀ ਤੋਂ ਆਏ ਹੁਕਮਾਂ ਨੇ ਸਾਡੇ ਅਕਾਲ ਤਖਤ ਸਾਹਿਬ ਨੂੰ ਢਾਹਿਆ ਗੁਰੂ ਘਰਾਂ ਤੇ ਟੈਂਕ ਚੜਾਏ ,ਲੋਕਾਂ ਨੂੰ ਘਰੋਂ ਬੇਘਰ ਕੀਤਾ ਤੇ ਅੱਜ ਵੀ ਦਿੱਲੀ ਸਾਡੇ ਪੰਜਾਬ ਦੇ ਨਾਲ ਤਾਨਾਸ਼ਾਹੀ ਰਵਈਆ ਅਪਣਾ ਰਹੀ ਹੈ, ਅਸੀ ਕਿਸਾਨੀ ਅੰਦੋਲਨ ਦੌਰਾਨ ਦਿੱਲੀ ਨਾਲ ਲੜ ਕੇ ਆਪਣੇ ਹੱਕ ਲੈ ਕੇ ਆਏ ਸੀ, ਨਹੀਂ ਇਸ ਦਿੱਲੀ ਨੇ ਕਦੇ ਵੀ ਪੰਜਾਬ ਦਾ ਭਲਾ ਨਹੀਂ ਕੀਤਾ। ਉਹਨਾ ਕਿਹਾ ਕਿ ਹੁਣ ਤੱਕ ਅਸੀਂ ਬੜੀਆਂ ਰਾਜਨੀਤਿਕ ਲੜਾਈਆਂ ਲੜਦੇ ਆਏ ਹਾਂ ਬੜੀਆਂ ਰਾਜਨੀਤਿਕ ਵੋਟਾਂ ਵੀ ਪਾਈਆਂ ਪਰ ਇਸ ਵਾਰ ਲੜਾਈ ਰਾਜਨੀਤਿਕ ਨਹੀਂ ਹੈ ਇਸ ਵਾਰ ਲੜਾਈ ਸਾਡੀ ਹੋਂਦ ਦੀ, ਸਾਡੀ ਵਿਰਾਸਤ ਦੀ, ਸਾਡੇ ਪਹਿਰਾਵੇ ਦੀ,ਸਾਡੀ ਬੋਲੀ ਦੀ ਅਤੇ ਸਾਡੀ ਕੌਮ ਦੀ ਹੈ। ਉਨ੍ਹਾਂ ਕਿਹਾ ਕਿ ਹੁਣ ਵੇਲਾ ਆ ਗਿਆ ਹੈ ਕਿ ਅਸੀਂ ਭਾਈ ਅੰਮ੍ਰਿਤਪਾਲ ਸਿੰਘ ਦੀ ਸੋਚ ਤੇ ਪਹਿਰਾ ਦੇਈਏ ਅਤੇ ਪੰਜਾਬ ਦੀ ਸੱਤਾ ਤੇ ਕਾਬਜ਼ ਹੋ ਕੇ ਸੂਬੇ ਨੂੰ ਨਸ਼ਾ ਮੁਕਤ ਕਰ ਸਕੀਏ, ਸਾਡਾ ਚੰਡੀਗੜ੍ਹ ਲੈ ਸਕੀਏ ਸਾਡੇ ਪੰਜਾਬੀ ਬੋਲਦੇ ਇਲਾਕੇ ਲੈ ਸਕੀਏ ਸਾਡੇ ਪਾਣੀਆਂ ਦੇ ਹੱਕ ਲੈ ਸਕੀਏ ਜਿਹੜੇ ਸਾਡੇ ਤੋਂ ਖੋਹੇ ਜਾ ਰਹੇ ਹਨ। ਹਲਕਾ ਇੰਚਾਰਜ ਅਤੇ ਸਾਬਕਾ ਵਿਧਾਇਕ ਜਥੇਦਾਰ ਇਕਬਾਲ ਸਿੰਘ ਝੂੰਦਾਂ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਅੱਜ ਪੰਜਾਬ ਬਹੁਤ ਨਾਜ਼ੁਕ ਦੌਰ ਵਿੱਚੋਂ ਗੁਜ਼ਰ ਰਿਹਾ ਹੈ ਕਿਉਂਕਿ ਆਮ ਆਦਮੀ ਪਾਰਟੀ ਦੇ ਸਾਢੇ ਚਾਰ ਸਾਲ ਦੇ ਰਾਜ ਵਿੱਚ ਦਿੱਲੀ ਦੇ ਲੋਕਾਂ ਨੇ ਪੰਜਾਬ ਦੇ ਸਾਰੇ ਸੋਮਿਆਂ ਨੂੰ ਰੱਜ ਕੇ ਲੁੱਟਿਆ ਹੈ, ਅਫਸੋਸ ਦੀ ਗੱਲ ਇਹ ਹੈ ਕਿ ਅੱਜ ਸਾਡੇ ਰਾਜਨੀਤਿਕ ਆਗੂ ਪੰਜਾਬ ਦੀ ਸੱਤਾ ਹਥਿਆਉਣ ਲਈ ਇੱਕ ਦੂਜੇ ਦੇ ਪਰਿਵਾਰਾਂ ਇਥੋਂ ਤੱਕ ਕਿ ਧੀਆਂ ਭੈਣਾਂ ਤੇ ਵੀ ਚਿੱਕੜ ਸੁੱਟਣ ਤੋਂ ਗੁਰੇਜ਼ ਨਹੀਂ ਕਰਦੇ, ਸਾਡੀਆਂ ਸੱਥਾ ਵਿੱਚ ਆ ਕੇ ਨਸ਼ਿਆਂ ਦੀ ਦੁਹਾਈ ਪਾਉਂਦੇ ਹਨ ਅਤੇ ਇੱਕ ਦੂਜੇ ਇਲਜ਼ਾਮ ਲਾਉਂਦੇ ਹਨ ਪਰੰਤੂ ਨਸ਼ਾ ਰੋਕਣ ਦੀ ਗੱਲ ਕੋਈ ਨਹੀਂ ਕਰਦਾ ਸਾਨੂੰ ਤਾਂ ਰੋਕਣ ਵਾਲਾ ਚਾਹੀਦਾ ਔਰ ਜੇ ਨਸ਼ਾ ਰੋਕਣ ਲਈ ਕੋਈ ਤੁਰਿਆ ਭਾਈ ਅੰਮ੍ਰਿਤਪਾਲ ਸਿੰਘ ਦੇ ਰੂਪ ‘ਚ ਤਾਂ ਉਹਨਾਂ ਨੂੰ ਡਿਬਰੂਗੜ ਦੀਆਂ ਜੇਲਾਂ ਮਿਲੀਆ ਕੀ ਨੌਜਵਾਨਾਂ ਨੂੰ ਨਸ਼ਿਆਂ ਤੋਂ ਵਰਜ ਕੇ ਧਰਮ ਨਾਲ ਜੋੜਨਾ ਕੋਈ ਗੁਨਾਹ ਹੈ। ਉਹਨਾਂ ਕਿਹਾ ਕਿ ਜੇਕਰ ਕੋਈ ਪੰਜਾਬ ਦੇ ਦਰਦ ਨੂੰ ਪਛਾਨਣ ਵਾਲਾ ਹੈ ਤਾਂ ਉਹ ਸਿਰਫ਼ ਤੇ ਸਿਰਫ਼ ਭਾਈ ਅੰਮ੍ਰਿਤਪਾਲ ਸਿੰਘ ਹੀ ਹੈ ਇਸ ਲਈ ਆਪਾਂ ਸਾਰੇ ਰਲ ਕੇ ਉਹਨਾਂ ਦਾ ਸਾਥ ਦਈਏ ਤਾਂ ਜੋ ਸੂਬੇ ਪੰਥ ਪੰਜਾਬ ਪੰਜਾਬੀਅਤ ਘੱਟ ਗਿਣਤੀਆ ਅਤੇ ਹਰ ਵਰਗ ਦੇ ਲੋਕਾਂ ਦੇ ਹੱਕਾਂ ਦੀ ਰਾਖੀ ਕਰਦਿਆਂ ਪੰਜਾਬ ਨੂੰ ਨਸ਼ਾ ਮੁਕਤ ਕੀਤਾ ਜਾ ਸਕੇ। ਇਸ ਮੌਕੇ ਸੰਗਤ ਵੱਲੋਂ ਬੀਬੀ ਨਵਜੋਤ ਕੌਰ ਲੰਬੀ ਅਤੇ ਜਥੇਦਾਰ ਇਕਬਾਲ ਸਿੰਘ ਝੂੰਦਾਂ ਨੂੰ ਸਰੋਪਾ ਦੀ ਬਖਸ਼ਿਸ਼ ਨਾਲ ਸਨਮਾਨਿਤ ਕੀਤਾ ਗਿਆ। ਸਟੇਜ ਸੰਚਾਲਨ ਦੀ ਜਿੰਮੇਵਾਰੀ ਜਗਦੇਵ ਸਿੰਘ ਜੱਗੀ ਚੌਂਦਾ ਵੱਲੋਂ ਨਿਭਾਈ ਗਈ । ਇਸ ਮੌਕੇ ਮਨਜਿੰਦਰ ਸਿੰਘ ਮਨੀ ਲਾਂਗੜੀਆਂ, ਮਨਜਿੰਦਰ ਸਿੰਘ ਬਾਵਾ ਸਾਬਕਾ ਪ੍ਰਧਾਨ ਨਗਰ ਪੰਚਾਇਤ ਅਮਰਗੜ੍ਹ,ਸੁਖਵੀਰ ਸਿੰਘ ਬਿੱਟੂ ਸਲੇਮਪੁਰ ਜ਼ਿਲਾ ਪਰਿਸ਼ਦ ਮੈਂਬਰ, ਗੁਰਪ੍ਰੀਤ ਸਿੰਘ ਮੂਲਾਬੱਧਾ, ਮਨਜਿੰਦਰ ਸਿੰਘ ਗੋਗੀ ਦਿਆਲਪੁਰਾ,ਗੁਰਦੀਪ ਸਿੰਘ ਦੀਪੀ, ਅਮਰੀਕ ਸਿੰਘ ,ਹਰਪ੍ਰੀਤ ਸਿੰਘ, ਬਾਬਾ ਹਰਜਿੰਦਰ ਸਿੰਘ, ਮਨੋਹਰ ਲਾਲ,ਕੇਸਰ ਸਿੰਘ, ਗੁਰਪ੍ਰੀਤ ਸਿੰਘ ਗੁਰੀ, ਵਿਜੇ ਕੁਮਾਰ, ਰਣਧੀਰ ਸਿੰਘ, ਜਗਤਾਰ ਸਿੰਘ, ਮੈਂਬਰ ਹਰਭਜਨ ਸਿੰਘ, ਮੈਂਬਰ ਹਾਕਮ ਸਿੰਘ, ਗਮਦੂਰ ਸਿੰਘ, ਤਲਵਿੰਦਰ ਸਿੰਘ ਕਿੰਦੀ, ਤੋਂ ਇਲਾਵਾ ਵੱਡੀ ਗਿਣਤੀ ਚ ਨੌਜਵਾਨ ਬਜ਼ੁਰਗ ਅਤੇ ਔਰਤਾਂ ਹਾਜ਼ਰ ਸਨ।