13-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-03-2026

ਮੁੱਖ ਮੰਤਰੀ ਵੱਲੋਂ ਅਹਿਮਦਗੜ੍ਹ ਦੇ ਦੋ ਮੁਹੱਲਾ ਕਲੀਨਿਕਾਂ ਦਾ ਆਨਲਾਈਨ ਉਦਘਾਟਨ <br/>

ਅਜੀਤ ਡੈਸਕ 30-03-2026
ਅਹਿਮਦਗੜ੍ਹ, 29 ਮਾਰਚ (ਰਣਧੀਰ ਸਿੰਘ ਮਹੋਲੀ)-ਮੁੱਖ ਮੰਤਰੀ ਪੰਜਾਬ ਨੇ ਸਿਹਤ ਸਹੂਲਤਾਂ ਵਿੱਚ ਸੁਧਾਰ ਕਰਨ ਅਤੇ ਹਰ ਇੱਕ ਨਾਗਰਿਕ ਨੂੰ ਇਨ੍ਹਾਂ ਸਹੂਲਤਾਂ ਦਾ ਲਾਭ ਦੇਣ ਲਈ ਸ਼ਹਿਰ ਵਿਖੇ ਦੋ ਮੁਹੱਲਾ ਕਲੀਨਿਕ ਬਜਰੰਗ ਅਖਾੜਾ ਨੇੜੇ ਅਤੇ ਜੰਤਾ ਕਾਲਜ ਵਿਖੇ ਉਦਘਾਟਨ ਹਲਕਾ ਵਿਧਾਇਕ ਪ੍ਰੋ: ਜਸਵੰਤ ਸਿੰਘ ਗੱਜਣਮਾਜਰਾ ਦੇ ਯਤਨਾਂ ਸਦਕਾ ਉਨ੍ਹਾਂ ਦੇ ਭਰਾ ਕੁਲਵੰਤ ਸਿੰਘ ਨੇ ਰਸਮੀ ਤੌਰ ਤੇ ਰੀਬਨ ਕੱਟ ਕੇ ਕੀਤਾ | ਉਨ੍ਹਾਂ ਦਸਿਆ ਕਿ ਸੂਬੇ ਵਿੱਚ 109 ਮੁਹੱਲਾ ਕਲੀਨਿਕਾਂ ਦਾ ਉਦਘਾਟਨ ਆਨ ਲਾਈਨ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੀਤਾ ਗਿਆ ਜਿੰਨਾ ਵਿੱਚ ਅਹਿਮਦਗੜ੍ਹ ਦੇ ਵੀ ਇਹ ਦੋ ਕਲੀਨਿਕ ਸ਼ਾਮਿਲ ਹਨ | ਇਸ ਮੌਕੇ ਕੌਸ਼ਲ ਪ੍ਰਧਾਨ ਵਿੱਕੀ ਸ਼ਰਮਾ, ਚੇਅਰਮੈਨ ਕਮਲਜੀਤ ਸਿੰਘ ਉਭੀ, ਆੜਕੀਆ ਯੂਨੀਅਨ ਪ੍ਰਧਾਨ ਮਨੋਜ ਸ਼ਰਮਾ, ਚੇਅਰਮੈਨ ਬਲਦੇਵ ਰਾਜ, ਟਰੱਕ ਯੂਨੀਅਨ ਪ੍ਰਧਾਨ ਮਨਿੰਦਰਪਾਲ ਸਿੰਘ, ਡਾ. ਅਮਨਦੀਪ ਸਿੰਘ, ਡਾ. ਗੁਰਵਿੰਦਰ ਸਿੰਘ, ਗੁਲਜ਼ਾਰ ਸਿੰਘ ਹੈਲਥ ਇੰਸਪੈਕਟਰ, ਗੁਰਵਿੰਦਰ ਸਿੰਘ ਗੋਰਖਾ, ਦਿਲਸ਼ਾਦ ਮੁਹੰਮਦ, ਰਾਜਾ ਜੀ, ਬੱਬੂ ਪੰਡਿਤ, ਪਾਲੀ ਛੰਨਾ, ਜਗਤਾਰ ਸਿੰਘ ਚੀਮਾਂ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ 1158 ਸਹਾਇਕ ਪ੍ਰੋਫੈਸਰ, ਲਾਇਬੇ੍ਰਰੀਅਨ ਫ਼ਰੰਟ ਕੱਲ੍ਹ ਨੰਗਲ ਵਿਖੇ ਮੁੱਖ ਮੰਤਰੀ ਅਤੇ ਸਿੱਖਿਆ ਮੰਤਰੀ ਦਾ ਕਰਨਗੇ ਘਿਰਾਓ... ਅਗਲੀ ਖ਼ਬਰ ਬੱਚਿਆਂ ਤੇ ਨੌਜਵਾਨਾਂ ਨੂੰ ਆਪਣੀ ਸਿਹਤ ਸੰਭਾਲ ਨੂੰ ਪ੍ਰਮੁੱਖਤਾ ਦੇਣੀ ਚਾਹੀਦੀ ਹੈ-ਖੇੜੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।