13-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-03-2026

ਬੱਚਿਆਂ ਤੇ ਨੌਜਵਾਨਾਂ ਨੂੰ ਆਪਣੀ ਸਿਹਤ ਸੰਭਾਲ ਨੂੰ ਪ੍ਰਮੁੱਖਤਾ ਦੇਣੀ ਚਾਹੀਦੀ ਹੈ-ਖੇੜੀ <br/>

ਅਜੀਤ ਡੈਸਕ 30-03-2026
ਤਪਾ ਮੰਡੀ, 29 ਮਾਰਚ (ਪ੍ਰਵੀਨ ਗਰਗ)-ਬੱਚਿਆਂ ਤੇ ਨੌਜਵਾਨਾਂ ਨੂੰ ਆਪਣੀ ਸਿਹਤ ਸੰਭਾਲ ਨੂੰ ਪ੍ਰਮੁੱਖਤਾ ਦੇਣੀ ਚਾਹੀਦੀ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪ੍ਰੋ: ਫਿੱਟ ਵਰਲਡ ਜਿੰਮ ਦਾ ਉਦਘਾਟਨ ਕਰਨ ਪਹੁੰਚੇ ਹਰਜਿੰਦਰ ਸਿੰਘ ਖੇੜੀ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ | ਉਨ੍ਹਾਂ ਆਖਿਆ ਕਿ ਅੱਜ ਦੇ ਦੌਰ ਵਿਚ ਨੌਜਵਾਨ ਪੀੜ੍ਹੀ ਨਸ਼ਿਆਂ ਵੱਲ ਵੱਧ ਰਹੀ ਹੈ ਤੇ ਅਜਿਹੇ ਜਿੰਮ ਨੌਜਵਾਨ ਵਰਗ ਨੂੰ ਵਧੀਆਂ ਸਿਹਤ, ਪੌਸ਼ਟਿਕ ਖ਼ੁਰਾਕ ਖਾਣ ਦੀ ਵਧੀਆ ਆਦਤ ਅਤੇ ਨਸ਼ਿਆਂ ਤੋਂ ਬਚਾਅ ਕੇ ਰਿਸ਼ਟ ਪੁਸ਼ਟ ਰੱਖਣ 'ਚ ਮਦਦਗਾਰ ਸਾਬਤ ਹੁੰਦੇ ਹਨ | ਇਸ ਮੌਕੇ ਜਿੰਮ ਪ੍ਰਬੰਧਕ ਪਰਮ ਸਿੱਧੂ ਅਤੇ ਆਕਾਸ਼ ਸਿੰਘ ਨੇ ਕਿਹਾ ਕਿ ਉਨ੍ਹਾਂ ਦਾ ਮੁੱਖ ਮਕਸਦ ਨੌਜਵਾਨ ਵਰਗ ਵਿਚ ਕਸਰਤ ਤੇ ਜਿੰਮ ਕਰ ਕੇ ਬਿਮਾਰੀਆਂ ਰਹਿਤ ਜੀਵਨ ਜਿਊਣ ਦਾ ਸਲੀਕਾ ਸਿਖਾਉਣਾ ਹੈ | ਇੱਕ ਦਰੁਸਤ ਸਰੀਰ ਵਿਚ ਹੀ ਤੰਦਰੁਸਤ ਦਿਮਾਗ਼ ਹੋ ਸਕਦਾ ਹੈ ਅਤੇ ਅਜਿਹੇ ਸਿਹਤਮੰਦ ਨੌਜਵਾਨ ਲੜਕੇ-ਲੜਕੀਆਂ ਸਮਾਜ ਦਾ ਕੀਮਤੀ ਸਰਮਾਇਆ ਹੁੰਦੇ ਹਨ | ਉਨ੍ਹਾਂ ਨੌਜਵਾਨ ਲੜਕੇ ਲੜਕੀਆਂ ਨੂੰ ਇਸ ਜਿੰਮ ਦਾ ਵੱਧ ਤੋਂ ਵੱਧ ਲਾਹਾ ਲੈਣ ਦੀ ਸਲਾਹ ਦਿੱਤੀ ਕਿਉਂਕਿ ਸੂਬੇ ਦੀ ਜਵਾਨੀ ਨੂੰ ਖੇਡਾਂ ਨਾਲ ਜੋੜ ਕੇ ਨਸ਼ਿਆਂ ਵਰਗੀਆਂ ਭੈੜੀਆਂ ਅਲਾਮਤਾਂ ਤੋਂ ਦੂਰ ਰੱਖਿਆ ਜਾ ਸਕਦਾ ਹੈ | ਇਸ ਮੌਕੇ ਭੁਪਿੰਦਰ ਸਿੱਧੂ, ਬੇਦੀ ਸਿੱਧੂ, ਗਗਨ ਵਿਰਕ, ਲਵੀ ਧਾਲੀਵਾਲ, ਚਮਨ ਰੂੜੇਕੇ, ਕਾਲਾ ਚੱਠਾ, ਜਗਦੇਵ ਸਿੰਘ ਗੋਦੀ, ਡਾ: ਗੁਰਪ੍ਰੀਤ ਸਿੰਘ ਸਿੱਧੂ, ਜੁਗਰਾਜ ਸਿੰਘ ਜ਼ੈਲਦਾਰ, ਮਹਿਮਾ ਚੱਠਾ, ਟੀਟੂ ਦੀਕਸ਼ਤ, ਭਗਵੰਤ ਚੱਠਾ, ਕਾਲਾ ਚੱਠਾ, ਬਾਬਾ ਮੋਹਨ ਦਾਸ, ਲਾਲੀ ਚੱਠਾ, ਸੰਦੀਪ ਕੋਟੜਾ ਆਦਿ ਨੌਜਵਾਨ ਮੌਜੂਦ ਸਨ |

ਪਿਛਲੀ ਖ਼ਬਰ ਮੁੱਖ ਮੰਤਰੀ ਵੱਲੋਂ ਅਹਿਮਦਗੜ੍ਹ ਦੇ ਦੋ ਮੁਹੱਲਾ ਕਲੀਨਿਕਾਂ ਦਾ ਆਨਲਾਈਨ ਉਦਘਾਟਨ <br/> ਅਗਲੀ ਖ਼ਬਰ ਆਲੂਆਂ ਦਾ ਘੱਟ ਰਿਹਾ ਭਾਅ ਕਿਸਾਨਾਂ ਦੀ ਚਿੰਤਾ ਦਾ ਬਣਿਆ ਕਾਰਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।