14-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-03-2026

ਮੁਫ਼ਤ ਮੈਡੀਕਲ ਜਾਂਚ ਕੈਂਪ ਲਗਾਇਆ

ਅਜੀਤ ਡੈਸਕ 30-03-2026
ਸੁਨਾਮ ਊਧਮ ਸਿੰਘ ਵਾਲਾ, 29 ਮਾਰਚ (ਸਰਬਜੀਤ ਸਿੰਘ ਧਾਲੀਵਾਲ, ਹਰਚੰਦ ਸਿੰਘ ਭੁੱਲਰ)-ਐਮ.ਜੇ ਮਲਟੀਸਪੈਸਲਿਟੀ ਹਸਪਤਾਲ ਵਲੋਂ ਅਗਰਵਾਲ ਸਭਾ ਸੁਨਾਮ ਊਧਮ ਸਿੰਘ ਵਾਲਾ ਦੇ ਸਹਿਯੋਗ ਨਾਲ ਸਥਾਨਕ ਸਿਵ ਨਿਕੇਤਨ ਧਰਮਸਾਲਾ ਵਿਖੇ ਇਕ ਮੁਫ਼ਤ ਮੈਡੀਕਲ ਜਾਂਚ ਕੈਂਪ ਲਗਾਇਆ ਗਿਆ | ਜਿਸ ਵਿਚ ਉੱਘੇ ਐਮ ਡੀ ਮੈਡੀਸਨ ਡਾ.ਸਿੰਘ ਜੇ ਅਤੇ ਐਮ ਡੀ, ਸਪਾਈਮੈਨੀਟਰੀ ਡਾ.ਅਰੁਣ ਜਿੰਦਲ ਵਲੋਂ ਕਰੀਬ 100 ਮਰੀਜ਼ਾਂ ਦੀ ਜਾਂਚ ਕਰਨ ਉਪਰੰਤ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ | ਇਸ ਤੋਂ ਇਲਾਵਾ ਈ ਸੀ.ਜੀ ਸਮੇਤ ਛਾਤੀ ਦੇ ਟੈਸਟ ਵੀ ਮੁਫ਼ਤ ਕੀਤੇ ਗਏ | ਇਸ ਸਮੇ ਅਗਰਵਾਲ ਸਭਾ ਦੇ ਜ਼ਿਲ੍ਹਾ ਪ੍ਰਧਾਨ ਸਾਮ ਲਾਲ ਸਿੰਗਲਾ, ਸਭਾ ਦੇ ਪ੍ਰਧਾਨ ਵਿਕਰਮ ਗਰਗ ਵਿੱਕੀ ਅਤੇ ਕਿ੍ਸ਼ਨ ਸੰਦੋਹਾ ਨੇ ਹਸਪਤਾਲ ਪ੍ਰਬੰਧਕਾਂ ਅਤੇ ਡਾਕਟਰਾਂ ਦੇ ਕੈਂਪ ਲਾਉਣ ਦੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਧੰਨਵਾਦ ਵੀ ਕੀਤਾ ਅਤੇ ਅਜਿਹੇ ਕੈਂਪਾਂ ਲਈ ਹਰ ਤਰ੍ਹਾਂ ਦਾ ਸਹਿਯੋਗ ਦੇਣ ਦਾ ਵਿਸ਼ਵਾਸ ਦਿਵਾਇਆ | ਇਸ ਮੌਕੇ 'ਤੇ ਜ਼ਿਲ੍ਹਾ ਪ੍ਰਧਾਨ ਅਗਰ ਰਤਨ ਸਾਮ ਲਾਲ ਸਿੰਗਲਾ, ਪ੍ਰਧਾਨ ਵਿਕਰਮ ਗਰਗ ਵਿੱਕੀ, ਕਿ੍ਸ਼ਨ ਸੰਦੋਹਾ, ਰਾਮ ਲਾਲ ਬਾਂਸਲ ਆਲਮਪੁਰੀਆ,ਮਾਸਟਰ ਰਾਜੀਵ ਬਿੰਦਲ, ਸਿਵ ਜਿੰਦਲ, ਪ੍ਰਭਾਤ ਜਿੰਦਲ, ਰਾਕੇਸ਼ ਗਰਗ, ਸੰਜੀਵ ਜਿੰਦਲ, ਯਸ਼ਪਾਲ ਸਿੰਗਲਾ, ਯਸ਼ਪਾਲ ਮੰਗਲਾ, ਕੋਵਲ ਕਿ੍ਸ਼ਨ ਮੈਨੇਜਰ, ਹਰੀ ਦੇਵ ਗੋਇਲ ਅਤੇ ਨਰੇਸ਼ ਸਿੰਗਲਾ ਆਦਿ ਮੌਜੂਦ ਸਨ |
ਪਿਛਲੀ ਖ਼ਬਰ ਰਾਣੂ ਹੋਮਿਉਪੈਥੀ ਹੈਲਥ ਸੈਂਟਰ ਵਲੋਂ ਮੁਫ਼ਤ ਹੋਮੀਓਪੈਥੀ ਕੈਂਪ ਦੌਰਾਨ 260 ਮਰੀਜ਼ਾਂ ਦੀ ਜਾਂਚ <br/> ਅਗਲੀ ਖ਼ਬਰ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਫਲਾਪ ਸਿੱਧ ਹੋਈ-ਸੁਖਬੀਰ ਸਿੰਘ ਬਾਦਲ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।