14-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-03-2026

ਰਾਣੂ ਹੋਮਿਉਪੈਥੀ ਹੈਲਥ ਸੈਂਟਰ ਵਲੋਂ ਮੁਫ਼ਤ ਹੋਮੀਓਪੈਥੀ ਕੈਂਪ ਦੌਰਾਨ 260 ਮਰੀਜ਼ਾਂ ਦੀ ਜਾਂਚ <br/>

ਅਜੀਤ ਡੈਸਕ 30-03-2026
ਮਲੇਰਕੋਟਲਾ, 29 ਮਾਰਚ (ਪਾਰਸ ਜੈਨ, ਮਨਜਿੰਦਰ ਸਿੰਘ ਸਰੋਦ)-ਰਾਣੂ ਹੋਮੀਓਪੈਥੀ ਹੈਲਥ ਸੈਂਟਰ ਰਾਏਕੋਟ ਵਲੋਂ ਸਥਾਨਕ ਗੁਰਦੁਆਰਾ ਸਾਹਿਬ ਸ਼੍ਰੀ ਹਾਅ ਦਾ ਨਾਅਰਾ ਵਿਖੇ ਮੁਫ਼ਤ ਹੋਮੀਓਪੈਥੀ ਕੈਂਪ ਲਾਇਆ ਗਿਆ | ਕੈਂਪ ਦਾ ਉਦਘਾਟਨ ਮੁੱਖ ਮਹਿਮਾਨ ਵਜੋਂ ਪਹੁੰਚੇ ਸਥਾਨਕ ਵਿਧਾਇਕ ਡਾਕਟਰ ਜਮੀਲ ਉਰ ਰਹਿਮਾਨ ਵਲੋਂ ਕੀਤਾ ਗਿਆ | ਕੈਂਪ ਵਿਚ ਗੁਰਦੁਆਰਾ ਟਰੱਸਟ ਦੇ ਚੇਅਰਮੈਨ ਅਜੀਤ ਸਿੰਘ ਚੰਦੁਰਾਈਆਂ, ਬਹਾਦਰ ਸਿੰਘ, ਕੌਂਸਲਰ ਮਹਿੰਦਰ ਸਿੰਘ ਪਰੂਥੀ, ਹੈੱਡ ਗ੍ਰੰਥੀ ਭਾਈ ਨਰਿੰਦਰ ਪਾਲ ਸਿੰਘ, ਚਰਨਜੀਤ ਸਿੰਘ ਚਹਿਲ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ | ਇਸ ਮੌਕੇ ਸੰਬੋਧਨ ਕਰਦਿਆਂ ਡਾਕਟਰ ਜਮੀਲ ਓਰ ਰਹਿਮਾਨ ਨੇ ਕਿਹਾ ਕਿ ਰਾਣੂ ਪਰਿਵਾਰ ਸਮਾਜ ਸੇਵਾ ਤੇ ਮਾਨਵਤਾ ਦੀ ਭਲਾਈ ਲਈ ਬਹੁਤ ਵੱਡਾ ਕੰਮ ਕਰ ਰਿਹਾ ਹੈ | ਉਨ੍ਹਾਂ ਕਿਹਾ ਕਿ ਇਸ ਕੈਂਪ ਦੀ ਵਿਲੱਖਣਤਾ ਇਹ ਹੈ ਕਿ ਜੋ ਵੀ ਮਰੀਜ਼ ਇਸ ਕੈਂਪ ਦੌਰਾਨ ਦਵਾਈ ਲੈ ਕੇ ਜਾਵੇਗਾ ਉਸ ਦੀ ਬਿਮਾਰੀ ਠੀਕ ਹੋਣ ਤੱਕ ਉਸ ਨੰੂ ਦਵਾਈ ਰਾਣੂ ਹੋਮੀਓਪੈਥੀ ਹੈਲਥ ਸੈਂਟਰ ਵਲੋਂ ਮੁਫ਼ਤ ਉਪਲਬਧ ਕਰਵਾਈ ਜਾਵੇਗੀ | ਡਾਕਟਰ ਪਰਮਜੀਤ ਸਿੰਘ ਰਾਣੂ ਨੇ ਸੰਬੋਧਨ ਕਰਦਿਆਂ ਕਿਹਾ ਕਿ ਉਨ੍ਹਾਂ ਵਲੋਂ ਪੰਜਾਬ ਵਿਚ ਹਰ ਸਾਲ ਇਸ ਤਰ ਦੇ ਦੋ ਕੈਂਪ ਲਗਾਏ ਜਾਂਦੇ ਹਨ | ਉਨ੍ਹਾਂ ਕਿਹਾ ਕਿ ਸਾਡੇ ਲਈ ਵੱਡੇ ਮਾਨ ਦੀ ਗੱਲ ਹੈ ਕਿ ਸਾਨੂੰ ਅੱਜ ਇਸ ਪਵਿੱਤਰ ਥਾਂ ਤੇ ਲੋਕਾਂ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਹੈ | ਉਨ੍ਹਾਂ ਦੱਸਿਆ ਕਿ ਹੋਮੀਓਪੈਥੀ ਨੂੰ ਸਰਕਾਰੀ ਤੌਰ ਤੇ ਸਰਪ੍ਰਸਤੀ ਦਿਵਾਉਣ ਵਿਚ ਮਲੇਰਕੋਟਲਾ ਦੇ ਨਵਾਬ ਸਾਹਿਬ ਦਾ ਬਹੁਤ ਵੱਡਾ ਹੱਥ ਹੈ | ਇਸ ਲਈ ਮਲੇਰਕੋਟਲੇ ਦਾ ਹੋਮੀਓਪੈਥੀ ਪੱਧਤੀ ਨਾਲ ਬਹੁਤ ਪੁਰਾਣਾ ਤੇ ਮਜ਼ਬੂਤ ਰਿਸ਼ਤਾ ਹੈ | ਇਸ ਮੌਕੇ ਡਾਕਟਰ ਪਰਮਜੀਤ ਸਿੰਘ ਰਾਣੂ, ਡਾਕਟਰ ਇੰਦਰਜੀਤ ਕੌਰ ਰਾਣੂ ਅਤੇ ਡਾਕਟਰ ਨਵਜੋਤ ਸਿੰਘ ਰਾਣੂ ਵਲੋਂ ਆਪਣੇ ਟੀਮ ਸਮੇਤ ਵੱਖ-ਵੱਖ ਬਿਮਾਰੀਆਂ ਦੇ 260 ਮਰੀਜ਼ਾਂ ਦੀ ਜਾਂਚ ਕਰ ਕੇ ਲੋੜੀਂਦੀਆਂ ਦਵਾਈਆਂ ਮੁਫ਼ਤ ਦਿੱਤੀਆਂ ਗਈਆਂ | ਸਟੇਜ ਸਕੱਤਰ ਦੀ ਭੂਮਿਕਾ ਪਿ੍ੰਸੀਪਲ ਨਿਰਪਾਲ ਸਿੰਘ ਜਲਾਲਦੀਵਾਲ ਨੇ ਕੀਤੀ ਅਤੇ ਕੌਂਸਲਰ ਮਹਿੰਦਰ ਸਿੰਘ ਪਰੂਥੀ ਵੱਲੋਂ ਆਏ ਸਮੂਹ ਮਹਿਮਾਨਾਂ ਅਤੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦਾ ਸਹਿਯੋਗ ਲਈ ਧੰਨਵਾਦ ਕੀਤਾ ਗਿਆ |
ਪਿਛਲੀ ਖ਼ਬਰ ਸ਼ਹਿਰ ਵਾਸੀਆਂ ਲਈ ਤਿਉਹਾਰ ਬਣਿਆ ਸ੍ਰੀ ਸਾਲਾਸਰ ਬਾਲਾ ਜੀ ਦਾ ਵਿਸ਼ਾਲ ਜਾਗਰਣ ਸ਼ਰਧਾ ਭਾਵਨਾ ਨਾਲ ਮਨਾਇਆ <br/> ਅਗਲੀ ਖ਼ਬਰ ਮੁਫ਼ਤ ਮੈਡੀਕਲ ਜਾਂਚ ਕੈਂਪ ਲਗਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।