07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-04-2026

ਸਾਲਾਨਾ ਨਤੀਜਾ ਰਿਹਾ ਸ਼ਾਨਦਾਰ

ਅਜੀਤ ਡੈਸਕ 12-04-2026
ਧਰਮਗੜ੍ਹ, 11 ਅਪ੍ਰੈਲ (ਗੁਰਜੀਤ ਸਿੰਘ ਚਹਿਲ) - ਜ਼ਿਲ੍ਹਾ ਸਿੱਖਿਆ ਅਫ਼ਸਰ ਦੇ ਨਿਰਦੇਸ਼ਾਂ ਅਤੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਚੀਮਾ ਦੀ ਅਗਵਾਈ 'ਚ ਸਰਕਾਰੀ ਪ੍ਰਾਇਮਰੀ ਸਕੂਲ ਸਤੌਜ ਵੱਲੋਂ ਪੰਜਵੀਂ ਜਮਾਤ ਦੇ ਐਲਾਨੇ ਨਤੀਜੇ ਮੁਤਾਬਿਕ ਵਿਦਿਆਰਥੀਆਂ ਨੇ ਸੌ ਫ਼ੀਸਦੀ ਨਤੀਜਾ ਲੈ ਕੇ ਬਾਜੀ ਮਾਰੀ | ਜਾਣਕਾਰੀ ਦਿੰਦਿਆਂ ਸਕੂਲ ਦੇ ਮੁੱਖ ਅਧਿਆਪਕ ਗੁਰਦੀਪ ਸਿੰਘ ਸਤੌਜ ਨੇ ਦੱਸਿਆ ਕਿ ਸਕੂਲ ਦੇ 30 ਵਿਦਿਆਰਥੀਆਂ ਨੇ ਪੰਜਵੀਂ ਜਮਾਤ ਦੀ ਪ੍ਰੀਖਿਆ ਦਿੱਤੀ ਸੀ, ਜਿਸ ਚੋ ਸਾਰੇ ਹੀ ਵਿਦਿਆਰਥੀ ਬਹੁਤ ਹੀ ਸ਼ਾਨਦਾਰ ਅੰਕ ਲੈ ਕੇ ਪਾਸ ਹੋਏ | ਸਕੂਲ ਪ੍ਰਬੰਧਕ ਕਮੇਟੀ ਨੇ ਇਸ ਸ਼ਾਨਦਾਰ ਨਤੀਜੇ ਦਾ ਸਿਹਰਾ ਸਕੂਲ ਮੁਖੀ ਗੁਰਦੀਪ ਸਿੰਘ ਅਤੇ ਜਮਾਤ ਇੰਚਾਰਜ ਮੈਡਮ ਸ਼ਿਖਾ ਨੂੰ ਦਿੰਦਿਆਂ ਕਿਹਾ ਕਿ ਇਹ ਉਨ੍ਹਾਂ ਵੱਲੋਂ ਕਰਵਾਈ ਗਈ ਮਿਹਨਤ ਦਾ ਨਤੀਜਾ ਹੈ | ਸਕੂਲ ਮੁਖੀ ਨੇ ਦੱਸਿਆ ਕਿ ਉਕਤ ਪ੍ਰੀਖਿਆ 'ਚੋ ਸਕੂਲ ਦੇ ਹੋਣਹਾਰ ਵਿਦਿਆਰਥੀ ਹਰਵਿੰਦਰ ਸਿੰਘ ਸਪੁੱਤਰ ਜੁਗਪਾਲ ਸਿੰਘ ਅਤੇ ਅਵਨੂਰ ਕੌਰ ਸਪੁੱਤਰੀ ਰਾਮ ਸਿੰਘ ਨੇ ਮੈਰਿਟ ਸੂਚੀ 'ਚ ਆਪਣਾ ਨਾਂਅ ਦਰਜ ਕਰਵਾ ਕੇ ਸਕੂਲ ਅਤੇ ਮਾਪਿਆਂ ਦਾ ਨਾਂਅ ਰੌਸ਼ਨ ਕੀਤਾ ਹੈ | ਵਿਦਿਆਰਥੀ ਹਰਵਿੰਦਰ ਸਿੰਘ ਦੀ ਚੋਣ ਜਵਾਹਰ ਨਵੋਦਿਆ ਵਿਦਿਆਲਿਆ ਲੌਂਗੋਵਾਲ ਲਈ ਹੋ ਚੁੱਕੀ ਹੈ ਅਤੇ ਵਿਦਿਆਰਥਣ ਅਵਨੂਰ ਕੌਰ ਨੇ ਜਮਾਤ 'ਚ ਸੌ ਫ਼ੀਸਦੀ ਹਾਜ਼ਰੀ ਦਰਜ਼ ਕਰਵਾਈ | ਇਸ ਮੌਕੇ ਸਕੂਲ ਅਧਿਆਪਕ ਅਸਦੀਪ ਸਿੰਘ, ਮੱਖਣ ਸਿੰਘ, ਮੈਡਮ ਰਾਜ ਕੌਰ, ਸਰਪੰਚ ਹਰਬੰਸ ਸਿੰਘ ਹੈਪੀ, ਗ੍ਰਾਮ ਪੰਚਾਇਤ ਸਤੌਜ, ਚੇਅਰਮੈਨ ਐਸ.ਐਮ.ਸੀ. ਅਤੇ ਮੈਂਬਰਾਂ ਨੇ ਬੱਚਿਆਂ ਦੀ ਚੰਗੇ ਅੰਕ ਹਾਸਲ ਕਰਨ ਵਾਲੇ ਵਿਦਿਆਰਥੀਆਂ ਦੀ ਹੌਸਲਾ ਅਫਜ਼ਾਈ ਕੀਤੀ |
ਪਿਛਲੀ ਖ਼ਬਰ ਯੂਥ ਵਿੰਗ ਅਤੇ ਬੀ.ਸੀ. ਵਿੰਗ ਦੇ ਸਰਕਲ ਪ੍ਰਧਾਨਾਂ ਦਾ ਐਲਾਨ ਅਗਲੀ ਖ਼ਬਰ ਵੱਡੀ ਇਕੱਤਰਤਾ ਦੌਰਾਨ ਭੱਠਾ ਮਜ਼ਦੂਰ ਯੂਨੀਅਨ ਨੇ ਵਿਚਾਰੇ ਮਸਲੇ, ਸਾਬਕਾ ਵਿਧਾਇਕ ਜੋਧਾ ਨੇ ਕੀਤਾ ਸੰਬੋਧਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।