08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-04-2026

ਯੂਥ ਵਿੰਗ ਅਤੇ ਬੀ.ਸੀ. ਵਿੰਗ ਦੇ ਸਰਕਲ ਪ੍ਰਧਾਨਾਂ ਦਾ ਐਲਾਨ

ਅਜੀਤ ਡੈਸਕ 12-04-2026
ਸ਼ੇਰਪੁਰ, 11 ਅਪ੍ਰੈਲ (ਮੇਘ ਰਾਜ ਜੋਸ਼ੀ, ਦਰਸਨ ਸਿੰਘ ਖੇੜੀ)-ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਮਹਿਲ ਕਲਾ ਤੋਂ ਇੰਚਾਰਜ ਜਥੇਦਾਰ ਨਾਥ ਸਿੰਘ ਹਮੀਦੀ ਵੱਲੋਂ ਸ਼ੇਰਪੁਰ ਵਿਖੇ ਹੋਈ ਮੀਟਿੰਗ ਦੌਰਾਨ ਨਵੀਆਂ ਨਿਯੁਕਤੀਆਂ ਦਾ ਐਲਾਨ ਕੀਤਾ ਗਿਆ | ਇਸ ਮੌਕੇ ਬਲਜੀਤ ਸਿੰਘ ਗੁੰਮਟੀ ਨੂੰ ਯੂਥ ਵਿੰਗ ਦੇ ਸਰਕਲ ਸ਼ੇਰਪੁਰ ਤੋਂ ਪ੍ਰਧਾਨ ਅਤੇ ਦਰਸ਼ਨ ਸਿੰਘ ਦੀਦਾਰਗੜ੍ਹ ਨੂੰ ਬੀਸੀ ਵਿੰਗ ਦੇ ਸਰਕਲ ਸ਼ੇਰਪੁਰ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ | ਮੀਟਿੰਗ ਵਿਚ ਜਥੇਦਾਰ ਨਾਥ ਸਿੰਘ ਹਮੀਦੀ ਦੇ ਨਾਲ ਯੂਥ ਵਿੰਗ ਦੇ ਸੂਬਾ ਮੀਤ ਪ੍ਰਧਾਨ ਜਸਪ੍ਰੀਤ ਸਿੰਘ ਜੱਸੀ ਖੇੜੀ, ਸਰਕਲ ਫਤਿਹਗੜ੍ਹ ਪੰਜਗਰਾਈਆ ਦੇ ਪ੍ਰਧਾਨ ਜਗਦੇਵ ਸਿੰਘ ਬਧੇਸਾ, ਸਰਕਲ ਸ਼ੇਰਪੁਰ ਤੋਂ ਜਸਵਿੰਦਰ ਸਿੰਘ ਦੀਦਾਰਗੜ੍ਹ, ਸੀਨੀਅਰ ਆਗੂ ਮਾਸਟਰ ਹਰਬੰਸ ਸਿੰਘ ਸ਼ੇਰਪੁਰ, ਸੰਗਰੂਰ ਤੋਂ ਮੁੱਖ ਬੁਲਾਰੇ ਡਾ. ਕਰਨਵੀਰ ਸਿੰਘ ਘਨੋਰੀ ਸਮੇਤ ਹੋਰ ਆਗੂ ਨੇ ਵੀ ਸੰਬੋਧਨ ਕੀਤਾ | ਇਸ ਮੌਕੇ ਕੁਲਵੰਤ ਸਿੰਘ ਜਗਦੇ, ਗੁਰਪ੍ਰੀਤ ਸਿੰਘ ਗੰਡੇਵਾਲ, ਦਰਸ਼ਨ ਸਿੰਘ ਬਾਰਾ, ਮੱਘਰ ਸਿੰਘ ਠੀਕਰੀਵਾਲੀਏ, ਲੱਖੀ ਚੌਧਰੀ, ਸੂਬਾ ਡੈਲੀਗੇਟ ਅਜੀਤਪਾਲ ਸਿੰਘ ਪੰਜਗਰਾਈਆਂ, ਬਲਵੰਤ ਸਿੰਘ ਪੰਜਗਰਾਈਆ, ਹਰਜਿੰਦਰ ਸਿੰਘ ਮਾਗੇਵਾਲ, ਕੁਲਵਿੰਦਰ ਸਿੰਘ ਮਾਂਗੇਵਾਲ, ਜਸਪਾਲ ਸਿੰਘ ਬੀਰੀ, ਸੁਖਵਿੰਦਰ ਸਿੰਘ ਥਿੰਦ, ਦੇਵਿੰਦਰ ਸਿੰਘ ਸ਼ਾਹੀ, ਸੋਨੂ ਸਾਹੀ ਅਤੇ ਭਿੰਦਰ ਸਿੰਘ ਸਾਹੀ ਆਦਿ ਆਗੂ ਮੌਜੂਦ ਸਨ |
ਪਿਛਲੀ ਖ਼ਬਰ ਸ਼ੂ ਮਰਚੈਂਟਸ ਐਸੋਸੀਏਸ਼ਨ ਦੇ ਵਫ਼ਦ ਨੇ ਓ.ਐੱਸ.ਡੀ. ਸੁਖਵੀਰ ਸਿੰਘ ਨਾਲ ਕੀਤੀ ਮੁਲਾਕਾਤ ਅਗਲੀ ਖ਼ਬਰ ਸਾਲਾਨਾ ਨਤੀਜਾ ਰਿਹਾ ਸ਼ਾਨਦਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।