ਸੰਦੌੜ, 11 ਮਈ (ਜਸਵੀਰ ਸਿੰਘ ਜੱਸੀ) - ਬਿਮਾਰੀ ਦੇ ਚੱਲਦਿਆਂ ਸਾਬਕਾ ਸੈਨਿਕ ਅਸਲਮ ਮੁਹੰਮਦ ਪੁੱਤਰ ਤਾਜ ਮੁਹੰਮਦ ਵਾਸੀ ਪਿੰਡ ਖ਼ੁਰਦ, ਤਹਿਸੀਲ ਅਤੇ ਜ਼ਿਲ੍ਹਾ ਮਲੇਰਕੋਟਲਾ ਦਾ ਦੇਹਾਂਤ ਹੋ ਗਿਆ, ਪਰਿਵਾਰ ਅਤੇ ਇਲਾਕੇ ਵਿੱਚ ਗਹਿਰੇ ਦੁੱਖ ਦੀ ਲਹਿਰ ਪਾਈ ਜਾ ਰਹੀ ਹੈ | ਅਸਲਮ ਮੁਹੰਮਦ ਭਾਰਤੀ ਫ਼ੌਜ ਵਿੱਚ ਰਹਿ ਕੇ ਦੇਸ਼ ਦੀ ਸੇਵਾ ਕਰਨ ਉਪਰੰਤ ਰਿਟਾਇਰ ਹੋਏ ਸਨ ਅਤੇ ਆਪਣੀ ਇਮਾਨਦਾਰੀ ਤੇ ਸੇਵਾਵਾਂ ਲਈ ਜਾਣੇ ਜਾਂਦੇ ਸਨ | ਉਨ੍ਹਾਂ ਨੂੰ ਪਿੰਡ ਖ਼ੁਰਦ ਵਿਖੇ ਰੀਤੀ ਰਿਵਾਜ਼ਾਂ ਅਨੁਸਾਰ ਦਫ਼ਨਾਇਆ ਗਿਆ | ਇਸ ਮੌਕੇ ਉਨ੍ਹਾਂ ਦੇ ਪੁੱਤਰ ਯਾਸੀਨ, ਸਕੂਰ ਮੁਹੰਮਦ, ਸਮਸਾਮਦ ਮੁਹੰਮਦ, ਅਸ਼ਰਫ ਮੁਹੰਮਦ ਸਮੇਤ ਹੋਰ ਪਰਿਵਾਰਿਕ ਮੈਂਬਰ ਅਤੇ ਰਿਸ਼ਤੇਦਾਰ ਮੌਜੂਦ ਸਨ | ਸਾਬਕਾ ਸੈਨਿਕ ਕ੍ਰਾਂਤੀਕਾਰੀ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਪ੍ਰਗਟ ਸਿੰਘ ਢੀਂਡਸਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਯੂਨੀਅਨ ਵੱਲੋਂ ਕੁਲਾਂ ਦੀ ਰਸਮ ਮੌਕੇ ਅਸਲਮ ਮੁਹੰਮਦ ਨੂੰ ਸ਼ਰਧਾ ਦੇ ਫ਼ੁਲ ਭੇਟ ਕਰਕੇ ਸ਼ਰਧਾਂਜਲੀ ਦਿੱਤੀ ਗਈ | ਯੂਨੀਅਨ ਆਗੂਆਂ ਨੇ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਭਰੋਸਾ ਦਿਵਾਇਆ ਕਿ ਸਾਬਕਾ ਸੈਨਿਕ ਕ੍ਰਾਂਤੀਕਾਰੀ ਯੂਨੀਅਨ ਹਰ ਸਮੇਂ ਪਰਿਵਾਰ ਦੇ ਨਾਲ ਖੜੀ ਹੈ ਅਤੇ ਕਿਸੇ ਵੀ ਤਰ੍ਹਾਂ ਦੀ ਲੋੜ ਪੈਣ 'ਤੇ ਪੂਰਾ ਸਹਿਯੋਗ ਦਿੱਤਾ ਜਾਵੇਗਾ | ਇਸ ਮੌਕੇ ਮੇਲਾ ਸਿੰਘ ਜ਼ਿਲ੍ਹਾ ਪ੍ਰਧਾਨ ਮਲੇਰਕੋਟਲਾ, ਕੁਲਵੰਤ ਸਿੰਘ ਸਾਬਕਾ ਸੈਨਿਕ, ਨਾਇਬ ਸੂਬੇਦਾਰ ਦਲਜੀਤ ਸਿੰਘ ਖ਼ੁਰਦ ਅਤੇ ਹੋਰ ਯੂਨੀਅਨ ਮੈਂਬਰ ਹਾਜ਼ਰ ਸਨ |