ਸੰਗਰੂਰ, 11 ਮਈ (ਧੀਰਜ ਪਸੋਰੀਆ) - ਪੰਜਾਬ ਕੈਮਿਸਟ ਐਸੋਸੀਏਸ਼ਨ ਵਲੋਂ ਨਰੇਸ਼ ਜਿੰਦਲ ਅਤੇ ਰਾਜੀਵ ਜੈਨ ਨੂੰ ਉਨ੍ਹਾਂ ਦੀਆਂ ਬਿਹਤਰੀਨ ਸੇਵਾਵਾਂ ਨੂੰ ਦੇਖਦਿਆਂ ਹੋਇਆ ਨਰੇਸ਼ ਜਿੰਦਲ ਨੂੰ ਪੰਜਾਬ ਕੈਮਿਸਟ ਐਸੋਸੀਏਸ਼ਨ ਦੇ ਪੀ.ਆਰ.ਓ ਅਤੇ ਰਾਜੀਵ ਜੈਨ ਨੂੰ ਜਥੇਬੰਦਕ ਸਕੱਤਰ ਨਿਯੁਕਤ ਕੀਤਾ ਗਿਆ ਹੈ | ਨਰੇਸ਼ ਜਿੰਦਲ ਅਤੇ ਰਾਜੀਵ ਜੈਨ ਨੇ ਇਹਨਾਂ ਨਿਯੁਕਤੀਆਂ 'ਤੇ ਪੰਜਾਬ ਕੈਮਿਸਟ ਐਸੋਸੀਏਸ਼ਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਮਿਲੀ ਜ਼ਿੰਮੇਵਾਰੀ ਨੂੰ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਉਣਗੇ | ਜ਼ਿਲ੍ਹਾ ਸੰਗਰੂਰ ਦੇ ਕੈਮਿਸਟਾਂ ਵੱਲੋਂ ਇਨ੍ਹਾਂ ਨਿਯੁਕਤੀਆਂ 'ਤੇ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ ਹੈ |