ਦਿੜ੍ਹਬਾ ਮੰਡੀ, 11 ਮਈ (ਹਰਬੰਸ ਸਿੰਘ ਛਾਜਲੀ) - ਭਾਰਤੀ ਕਿਸਾਨ ਯੂਨੀਅਨ ਏਕਤਾ (ਆਜ਼ਾਦ) ਬਲਾਕ ਦਿੜ੍ਹਬਾ ਦੇ ਪਿੰਡ ਰਤਨਗੜ੍ਹ ਸਿੰਧੜਾਂ ਇਕਾਈ ਦੀ ਚੋਣ ਦਰਬਾਰਾ ਸਿੰਘ ਖੇਤਲਾ, ਰਣਬੀਰ ਸਿੰਘ ਬਘਰੌਲ ਦੀ ਅਗਵਾਈ ਹੇਠ ਹੋਈ | ਇਕਾਈ ਦੀ ਚੋਣ ਕਰਵਾਉਣ ਲਈ ਜ਼ਿਲ੍ਹਾ ਆਗੂ ਰਾਜ ਸਿੰਘ ਥੇੜੀ, ਗੁਰਮੇਲ ਸਿੰਘ ਕੈਪਰ, ਸਤਨਾਮ ਸਿੰਘ ਛੀਨਾ ਵਿਸ਼ੇਸ਼ ਤੌਰ ਤੇ ਪਹੁੰਚੇ | ਜਿਸ ਵਿੱਚ ਪ੍ਰਧਾਨ ਅਮਨਦੀਪ ਸਿੰਘ, ਸੀਨੀਅਰ ਮੀਤ ਪ੍ਰਧਾਨ ਗੁਰਮੇਲ ਸਿੰਘ, ਮੀਤ ਪ੍ਰਧਾਨ ਸੁਖਪਾਲ ਸਿੰਘ, ਖ਼ਜ਼ਾਨਚੀ ਪਰਮਜੀਤ ਸਿੰਘ, ਜਰਨਲ ਸਕੱਤਰ ਸਰਭਾ ਸਿੰਘ, ਸਕੱਤਰ ਪਰਮਜੀਤ ਸਿੰਘ, ਸਹਾਇਕ ਸਕੱਤਰ ਬੁੱਧ ਸਿੰਘ, ਪੈੱ੍ਰਸ ਸਕੱਤਰ ਹਰਜਿੰਦਰ ਸਿੰਘ, ਪਰਵਿੰਦਰ ਸਿੰਘ, ਪ੍ਰਚਾਰ ਸਕੱਤਰ ਮਹਿੰਦਰ ਸਿੰਘ, ਸੰਗਠਨ ਸਕੱਤਰ ਬਲਜਿੰਦਰ ਸਿੰਘ, ਮੁੱਖ ਸਲਾਹਕਾਰ ਦਰਸ਼ਨ ਸਿੰਘ, ਸਲਾਹਕਾਰ ਅਮਰੀਕ ਸਿੰਘ, ਸਹਾਇਕ ਖ਼ਜ਼ਾਨਚੀ ਬਲਵਿੰਦਰ ਸਿੰਘ, ਸੁਖਪਾਲ ਸਿੰਘ ਚੁਣੇ ਗਏ |