ਅਹਿਮਦਗੜ੍ਹ, 19 ਮਈ (ਅਜੀਤ ਬਿਓਰ) - ਸ਼ਹਿਰ ਦੀ ਸਿਆਸਤ 'ਚ ਲੰਬੇ ਸਮੇਂ ਤੋਂ ਇਮਾਨਦਾਰੀ ਅਤੇ ਦਲੇਰੀ ਨਾਲ ਵਿਚਰ ਰਹੇ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਰਵਿੰਦਰ ਪੁਰੀ ਨੇ ਨਗਰ ਕੌਂਸਲ ਚੋਣਾਂ 'ਚ ਵੱਡਾ ਸਿਆਸੀ ਫੇਰ ਬਦਲ ਕਰਦਿਆਂ ਆਪਣੇ ਭਾਣਜੇ ਗਗਨ ਮਹਿਤਾ ਸੋਨੂੰ ਦੇ ਹੱਕ ਵਿੱਚ ਕਾਗਜ ਵਾਪਸ ਲੈਂਦਿਆਂ ਵਾਰਡ ਨੰਬਰ 14 ਤੋਂ ਆਜ਼ਾਦ ਉਮੀਦਵਾਰ ਐਲਾਨਿਆ | ਇਸ ਦੇ ਨਾਲ ਹੀ ਸੋਨੂ ਮਹਿਤਾ ਦੇ ਹੱਕ ਵਿੱਚ ਦੋ ਹੋਰ ਆਜ਼ਾਦ ਉਮੀਦਵਾਰ ਪਵਨ ਕੁਮਾਰ ਸੁਰਲੀਆ ਅਤੇ ਸੋਨੂ ਸੋਲੰਕੀ ਨੇ ਵੀ ਕਾਗਜ ਵਾਪਸ ਲਏ | ਜ਼ਿਕਰਯੋਗ ਹੈ ਕਿ ਕਈ ਵਾਰ ਕੌਂਸਲਰ ਅਤੇ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਰਹਿ ਚੁੱਕੇ ਰਵਿੰਦਰ ਪੁਰੀ ਦੇ ਇਸ ਫੈਸਲੇ ਨਾਲ ਸਾਰੇ ਸ਼ਹਿਰ ਦੇ ਸਿਆਸੀ ਹਲਕਿਆਂ 'ਚ ਉਸ ਸਮੇਂ ਹਲਚਲ ਮੱਚ ਗਈ ਜਦੋਂ ਰਵਿੰਦਰ ਪੁਰੀ ਨੇ ਵੱਡੇ ਕਾਫ਼ਲੇ ਦੇ ਨਾਲ ਅੱਜ ਐਸਡੀਐਮ ਦਫ਼ਤਰ ਪਹੁੰਚ ਕੇ ਜਿੱਥੇ ਹੋਰ ਦੋ ਆਜ਼ਾਦ ਉਮੀਦਵਾਰਾਂ ਨਾਲ ਕਾਗਜ ਵਾਪਸ ਲੈਂਦੇ ਹੋਏ ਗਗਨ ਮਹਿਤਾ ਨੂੰ ਉਮੀਦਵਾਰ ਐਲਾਨ ਦਿੱਤਾ | ਇਸ ਮੌਕੇ ਤੇ ਸ਼ਹਿਰ ਦੇ ਪ੍ਰਮੁੱਖ ਆਗੂ ਸੁਰਿੰਦਰ ਕੁਰੜ ਛਾਪੇ ਵਾਲੇ ਸੰਜੀਵ ਰਾਜਾ, ਐਡਵੋਕੇਟ ਅਰਵਿੰਦ ਸਿੰਘ ਮਾਵੀ, ਡੀ ਕੇ ਗੋਇਲ, ਨਰਿੰਦਰ ਪੁਰੀ, ਨਰੇਸ਼ ਭੁੱਟਾ, ਅਸ਼ੋਕ ਡੱਬੀ, ਡਾਕਟਰ ਸੁਨੀਤ ਹਿੰਦ, ਹੈਪੀ ਜਿੰਦਲ, ਜਵਾਹਰ ਮਿੱਤਲ, ਅਨਿਲ ਪੱਖੋਵਾਲ, ਸੋਮੀ ਘਲੋਟੀ, ਅਨਿਲ ਗੋਇਲ, ਚਦਰ ਸ਼ੇਖਰ, ਰਜਿੰਦਰ ਸਿੰਗਲਾ, ਜੱਜ ਸਿੰਗਲਾ, ਹੈਪੀ ਜਿੰਦਲ, ਆਤਮਾ ਭੁੱਟਾ, ਨਰੇਸ਼ ਭੁੱਟਾ, ਪ੍ਰਧਾਨ ਸ਼ੇਰੂ ਝਨੇਰੀਆ ਤਰਸੇਮ ਗਰਗ, ਸੁਰੇਸ਼ ਸਿੰਗਲਾ, ਸਾਹਿਲ ਜਿੰਦਲ, ਚੰਦਰ ਸ਼ੇਖਰ, ਰਾਜੇਸ਼ ਤਿਵਾੜੀ, ਐਡਵੋਕੇਟ ਜਸਪ੍ਰੀਤ ਘਲੋਟੀ, ਸੰਦੀਪ ਜੈਨ, ਵਿਨੋਦ ਸਿੰਗਲਾ, ਸੁਸ਼ੀਲ ਸਿੰਗਲਾ, ਰਾਮ ਚੰਦਰ, ਰਵੀ ਗੋਇਲ, ਪਰਵੀਨ ਜੈਨ, ਦੀਪੂ ਘਲੋਟੀ, ਨਿਤਨ ਭੁੱਟਾ, ਜੋਗਿੰਦਰ ਜੁਗਨੂ, ਸੁਮਿਤ ਮਿੱਤਲ, ਬੱਬਲ ਗੁਪਤਾ, ਕਰਨ ਕਰੀਰ, ਲਲਿਤ ਕੌੜਾ, ਹਰਸ਼ ਅਰੋੜਾ, ਲਾਡੀ ਗੁਰਵਿੰਦਰ ਲਵਲੀ, ਹੈਪੀ ਟੈਲੀਕੋਮ, ਬੂਟਾ ਸ਼ਰਮਾ, ਬਿੱਲੂ ਸੇਖਾ, ਆਸ਼ੂਤੋਸ਼ ਗੋਇਲ, ਨਰੇਸ਼ ਮਿੱਤਲ, ਪਰਮੋਦ ਮਿੱਤਲ, ਲਲਿਤ ਜਿੰਦਲ, ਮੋਹਿਤ ਜਿੰਦਲ, ਰੋਬਿਨ ਗੁਪਤਾ, ਸੁਭਾਸ ਬਿੱਲੂ ਸੇਖਾ ਵਿਸ਼ੇਸ਼ ਕਰਕੇ ਹਾਜ਼ਰ ਸਨ |