04-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-05-2026

ਸੁਨਾਮ ਨਗਰ ਕੌਂਸਲ ਚੋਣਾਂ ਲਈ 85 ਉਮੀਦਵਾਰ ਮੈਦਾਨ 'ਚ <br/>

ਅਜੀਤ ਡੈਸਕ 20-05-2026
ਸੁਨਾਮ ਊਧਮ ਸਿੰਘ ਵਾਲਾ, 19 ਮਈ (ਹਰਚੰਦ ਸਿੰਘ ਭੁੱਲਰ, ਸਰਬਜੀਤ ਸਿੰਘ ਧਾਲੀਵਾਲ) - ਸੁਨਾਮ ਨਗਰ ਕੌਂਸਲ ਚੋਣਾਂ ਨੂੰ ਲੈ ਕੇ ਨਾਮਜਦਗੀ ਕਾਗ਼ਜ਼ ਦਾਖਲ ਕਰਨ ਦੇ ਆਖ਼ਰੀ ਦਿਨ ਤੱਕ ਵੱਖ-ਵੱਖ ਪਾਰਟੀਆਂ ਅਤੇ ਆਜ਼ਾਦ ਕੁਲ146 ਉਮੀਦਵਾਰਾਂ ਵਲੋਂ ਆਪਣੇ ਨਾਮਜਦਗੀ ਪੱਤਰ ਸਹਾਇਕ ਰਿਟਰਨਿੰਗ ਅਫ਼ਸਰ ਦਲਜੀਤ ਸਿੰਘ ਕੋਲ ਭਰੇ ਗਏ ਸਨ ਅਤੇ ਉਮੀਦਵਾਰਾਂ ਦੇ ਕਾਗ਼ਜ਼ਾਂ ਦੀ 18 ਮਈ ਨੂੰ ਪੜਤਾਲ ਕੀਤੀ ਗਈ | ਪੜਤਾਲ ਦੌਰਾਨ ਕਾਗ਼ਜ਼ਾਂ ਵਿਚ ਕੁਝ ਖ਼ਾਮੀਆਂ ਰਹਿਣ ਕਾਰਨ 13 ਉਮੀਦਵਾਰਾਂ ਦੇ ਨਾਮਜਦਗੀ ਕਾਗ਼ਜ਼ ਰੱਦ ਹੋ ਗਏ ਜਦੋਂ ਕਿ ਵੱਖ-ਵੱਖ ਪਾਰਟੀਆਂ ਅਤੇ ਆਜ਼ਾਦ 133 ਉਮੀਦਵਾਰਾਂ ਦੇ ਨਾਮਜਦਗੀ ਕਾਗ਼ਜ਼ ਸਹੀ ਪਾਏ ਗਏ | ਅੱਜ ਨਾਮਜਦਗੀ ਕਾਗ਼ਜ਼ ਵਾਪਸ ਲੈਣ ਦੇ ਦਿਨ 46 ਉਮੀਦਵਾਰਾਂ ਵੱਲੋਂ ਆਪਣੇ ਕਾਗ਼ਜ਼ ਵਾਪਸ ਲੈ ਲਏ ਗਏ | ਜਦੋਂ ਕਿ ਵਾਰਡ ਨੰਬਰ-2 ਤੋਂ ਆਮ ਆਦਮੀ ਪਾਰਟੀ ਦੇ ਗੁਰਤੇਗ ਸਿੰਘ ਨਿੱਕਾ ਅਤੇ ਆਪ ਦੇ ਵਰੁਨ ਮਧਾਨ ਉਰਫ਼ ਮੌਂਟੀ ਮਧਾਨ ਵਾਰਡ ਨੰਬਰ-6 ਤੋਂ ਨਿਰਵਿਰੋਧ ਚੋਣ ਜਿੱਤ ਗਏ | ਅਜਿਹਾ ਹੋਣ ਨਾਲ ਹੁਣ 85 ਉਮੀਦਵਾਰ ਮੈਦਾਨ ਵਿਚ ਰਹਿ ਗਏ ਹਨ | ਜ਼ਿਕਰਯੋਗ ਹੈ ਕਿ ਨਿਰਵਿਰੋਧ ਚੋਣ ਜਿੱਤੇ ਵਰੁਨ ਮਧਾਨ ਮੌਂਟੀ ਮਧਾਨ ਅਤੇ ਗੁਰਤੇਗ ਸਿੰਘ ਨਿੱਕਾ ਸਾਬਕਾ ਕੌਂਸਲਰ ਹਨ |

ਪਿਛਲੀ ਖ਼ਬਰ ਮਾਰਕਫੈੱਡ ਦੇ ਸੇਵਾ ਮੁਕਤ ਮੁਲਾਜ਼ਮ ਸਰਕਾਰ ਦੇ ਵਤੀਰੇ ਤੋਂ ਖ਼ਫ਼ਾ 22 ਤੋਂ ਜ਼ਿਲ੍ਹਾ ਮੈਨੇਜਰ ਦੇ ਦਫਤਰਾਂ ਬਾਹਰ ਕਰਨਗੇ ਅ... ਅਗਲੀ ਖ਼ਬਰ ਸ਼ਹਿਰ 'ਚ ਫੈਲੇ ਕੂੜੇ ਦਾ ਖ਼ਮਿਆਜ਼ਾ 'ਆਪ' ਨੂੰ ਨਗਰ ਕੌਂਸਲ ਚੋਣਾਂ 'ਚ ਭੁਗਤਣਾ ਪਵੇਗਾ - ਅਮਨ ਥਾਪਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।