ਸੰਗਰੂਰ, 18 ਮਈ (ਅਮਨਦੀਪ ਸਿੰਘ ਬਿੱਟਾ) - ਮਾਰਕਫੈੱਡ ਦੇ ਸੇਵਾ ਮੁਕਤ ਮੁਲਾਜ਼ਮਾਂ ਦੀ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਹਰਪਾਲ ਸਿੰਘ ਸਿੱਧੂ ਨੇ ਦੱਸਿਆ ਕਿ ਉਹ ਸੇਵਾ ਮੁਕਤ ਲਾਭ ਲੈਣ ਅਤੇ ਗ਼ਲਤ ਚਾਰਜ ਸੀਟਾਂ ਨੂੰ ਰੱਦ ਕਰਵਾਉਣ ਲਈ ਕਰੋ ਜਾਂ ਮਰੋਂ ਦੀ ਨੀਤੀ ਉੱਤੇ ਉੱਤਰ ਰਹੇ ਹਨ ਅਤੇ 22 ਮਈ ਤੋਂ ਜ਼ਿਲ੍ਹਾ ਮੈਨੇਜਰਾਂ ਦੇ ਦਫਤਰਾਂ ਤੋਂ ਅੰਦੋਲਨ ਸ਼ੁਰੂ ਕਰ ਰਹੇ ਹਨ | ਉਨ੍ਹਾਂ ਕਿਹਾ ਕਿ 30-35 ਸਾਲ ਫ਼ੀਲਡ ਵਿੱਚ ਨੌਕਰੀ ਕਰਨ ਤੋਂ ਬਾਅਦ ਸੇਵਾ ਮੁਕਤੀ ਲਾਭ ਦੇਣ ਦੀ ਬਜਾਇ ਉਨ੍ਹਾਂ ਦੇ ਹੱਥਾਂ ਵਿੱਚ ਕਰੋੜਾ ਦੀ ਝੂਠੀਆਂ ਗ਼ਲਤ ਚਾਰਜ ਸੀਟਾਂ ਬਣਾ ਕੇ ਘਰ ਤੋਰਿਆ ਜਾ ਰਿਹਾ ਹੈ | ਉਨ੍ਹਾਂ ਕਿਹਾ ਮਾਨਯੋਗ ਅਦਾਲਤਾਂ ਨੇ ਵੀ ਵੱਖ-ਵੱਖ ਫ਼ੈਸਲਿਆਂ ਤਹਿਤ ਮੁਲਾਜ਼ਮਾਂ ਦੇ ਸੇਵਾ ਮੁਕਤ ਲਾਭ ਰਿਲੀਜ਼ ਕਰਨ ਅਤੇ ਚਾਰਜ ਸੀਟਾਂ ਦੇ ਸਬੰਧ ਵਿੱਚ ਮੁਲਾਜ਼ਮਾਂ ਦੇ ਹੱਕ ਵਿੱਚ ਹੁਕਮਾਂ ਦਿੱਤੇ ਹਨ ਪਰ ਮਾਰਕਫੈੱਡ ਦੀ ਮੈਨੇਜਮੈਂਟ ਕੋਈ ਪ੍ਰਵਾਹ ਨਹੀਂ ਕਰ ਰਹੀ ਹੈ | ਮਾਰਕਫੈੱਡ ਦੇ ਮੈਨੇਜਿੰਗ ਡਾਇਰੈਕਟਰ ਨਾਲ ਮੀਟਿੰਗ ਵੀ ਹੋ ਚੁੱਕੀ ਹੈ ਪਰ ਕੋਈ ਹੱਲ ਨਹੀਂ ਨਿਕਲਿਆਂ | ਐਸੋਸੀਏਸ਼ਨ ਦੇ ਜਨਰਲ ਸਕੱਤਰ ਅਸ਼ਵਨੀ ਕੁਮਾਰ, ਹੁਸ਼ਿਆਰ ਸਿੰਘ, ਕੁਲਦੀਪ ਸਿੰਘ ਸੁਨਾਮ, ਅੰਮਿ੍ਤਪਾਲ ਕੌਰ, ਬਲਵੰਤ ਸਿੰਘ, ਜਰਨੈਲ ਸਿੰਘ, ਭਗਵਾਨ ਸਿੰਘ, ਹੁਕਮ ਚੰਦ, ਸੁਰਜੀਤ ਸਿੰਘ, ਕਸ਼ਮੀਰ ਸਿੰਘ, ਵਰਿੰਦਰ ਕੁਮਾਰ, ਫ਼ਰੀਦਕੋਟ, ਅਮਰ ਸਿੰਘ ਨੇ 22 ਤੋਂ ਅੰਦੋਲਨ ਦੀ ਤਿਆਰੀ ਲਈ ਲਾਮਬੰਦ ਹੋਣ ਦਾ ਸੱਦਾ ਦਿੱਤਾ |