ਮੂਨਕ, 19 (ਪ੍ਰਵੀਨ ਮਦਾਨ, ਵਰਿੰਦਰ ਭਾਰਦਵਾਜ) - ਬਲਾਕ ਸੰਮਤੀ ਮੈਂਬਰ ਨਾਥਾ ਸਿੰਘ ਦੀ ਪੋਤਰੀ ਤੇ ਨਿਰਮਲ ਸਿੰਘ ਪਿੰਡ ਦੇਹਲਾ ਸ਼ੀਹਾਂ ਦੀ ਬੇਟੀ ਅੰਜਲੀ ਕੌਰ ਨੇ 12ਵੀਂ ਜਮਾਤ ਦੇ ਨਤੀਜਿਆਂ 'ਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਜ਼ਿਲ੍ਹਾ ਸੰਗਰੂਰ 'ਚੋਂ ਚੌਥਾ ਤੇ ਪੰਜਾਬ 'ਚੋਂ 13ਵਾਂ ਸਥਾਨ ਹਾਸਿਲ ਕਰ ਕੇ ਇਲਾਕੇ ਦਾ ਨਾਂ ਰੌਸ਼ਨ ਕੀਤਾ ਹੈ | ਇਸ ਖ਼ੁਸ਼ੀ ਦੇ ਮੌਕੇ 'ਤੇ ਪੰਜਾਬ ਦੇ ਸਾਬਕਾ ਖ਼ਜ਼ਾਨਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਦੀ ਧਰਮ-ਪਤਨੀ ਬੀਬੀ ਗਗਨਦੀਪ ਕੌਰ ਢੀਂਡਸਾ ਵਿਸ਼ੇਸ਼ ਤੌਰ 'ਤੇ ਅੰਜਲੀ ਕੌਰ ਦੇ ਘਰ ਪਹੁੰਚੇ | ਉਨ੍ਹਾਂ ਹੋਣਹਾਰ ਵਿਦਿਆਰਥਣ ਤੇ ਪਰਿਵਾਰ ਨੂੰ ਮੂੰਹ ਮਿੱਠਾ ਕਰਵਾ ਕੇ ਵਧਾਈ ਦਿੱਤੀ | ਬੀਬੀ ਢੀਂਡਸਾ ਨੇ ਕਿਹਾ ਕਿ ਅੰਜਲੀ ਦੀ ਮਿਹਨਤ ਤੇ ਲਗਨ ਕਾਬਿਲ-ਏ-ਤਾਰੀਫ਼ ਹੈ | ਉਨ੍ਹਾਂ ਪਰਿਵਾਰ ਨੂੰ ਭਰੋਸਾ ਦਿੱਤਾ ਕਿ ਅੱਗੇ ਦੀ ਪੜ੍ਹਾਈ ਲਈ ਜੇਕਰ ਕਿਸੇ ਵੀ ਤਰ੍ਹਾਂ ਦੀ ਮਦਦ ਦੀ ਲੋੜ ਹੋਵੇ ਤਾਂ ਉਹ ਹਮੇਸ਼ਾ ਤਿਆਰ ਹਨ | ਇਸ ਮੌਕੇ ਉਨ੍ਹਾਂ ਨਾਲ ਵਰਿੰਦਰਪਾਲ ਸਿੰਘ ਟੀਟੂ, ਪਾਰਟੀ ਆਗੂ ਗੋਰਾ ਸਿੰਘ ਸਾਬਕਾ ਸਰਪੰਚ, ਸੁਖਪਾਲ ਸਿੰਘ ਪ੍ਰਧਾਨ, ਇਕਬਾਲ ਸਿੰਘ ਦੇਹਲਾ, ਮਹਿੰਦਰ ਖਾਨ, ਨਾਥਾ ਸਿੰਘ, ਕਾਲਾ ਸਿੰਘ ਲਲਿਤ ਕੁਮਾਰ, ਸੰਦੀਪ ਬੰਗਾਂ ਤੇ ਹੋਰ ਪਤਵੰਤੇ ਸੱਜਣ ਵੀ ਹਾਜ਼ਰ ਸਨ |